bimalaबिमल
ਸੰ. ਵਿਮਲ. ਵਿ- ਮੈਲ ਰਹਿਤ. ਨਿਰਮਲ. ਸ਼ੁੱਧ. "ਇਹੁ ਪੂਰਨ ਬਿਮਲ ਬੀਚਾਰਾ." (ਸੋਰ ਮਃ ੫) "ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮ." (ਮਾਰੂ ਮਃ ੧) ਵਿਮਲ ਕਮਲ ਨਿਰਮਲ ਜਲ ਵਿੱਚ ਵਸਦਾ ਹੈ। ੨. ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਅਵਿਦ੍ਯਾਮਲ ਤੋਂ ਰਹਿਤ ਹੈ. "ਤ੍ਰਿਕੁਟੀ ਛੂਟੀ ਬਿਮਲ. ਮਝਾਰਿ." (ਗਉ ਅਃ ਮਃ ੧) ੩. ਵਿ- ਵਿਸ਼ੇਸ ਕਰਕੇ ਮੈਲ ਸਹਿਤ. ਮਹਾਂ ਮਲੀਨ. "ਆਗੈ ਬਿਮਲ ਨਦੀ ਅਗਨਿ ਬਿਖੁ ਲੇਲਾ." (ਮਾਰੂ ਸੋਲਹੇ ਮਃ ੧) ਅੱਗੇ ਵੈਤਰਣੀ ਨਦੀ ਅਤੇ ਅਗਨਿ ਤੁਲ੍ਯ ਜ਼ਹਿਰੀਲੀ ਧੁੱਪ ਹੈ.
सं. विमल. वि- मैल रहित. निरमल. शुॱध. "इहु पूरन बिमल बीचारा." (सोर मः ५) "बिमल मझारि बससि निरमल जल पदम." (मारू मः १) विमल कमल निरमल जल विॱच वसदा है। २. संग्या- पारब्रहम. करतार, जो अविद्यामल तों रहित है. "त्रिकुटी छूटी बिमल. मझारि." (गउ अः मः १) ३. वि- विशेस करके मैल सहित. महां मलीन. "आगै बिमल नदी अगनि बिखु लेला." (मारू सोलहे मः १) अॱगे वैतरणी नदी अते अगनि तुल्य ज़हिरीली धुॱप है.
ਨਿਰਮਲ. ਦੇਖੋ, ਬਿਮਲ....
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਸੰ. ਵਿਮਲ. ਵਿ- ਮੈਲ ਰਹਿਤ. ਨਿਰਮਲ. ਸ਼ੁੱਧ. "ਇਹੁ ਪੂਰਨ ਬਿਮਲ ਬੀਚਾਰਾ." (ਸੋਰ ਮਃ ੫) "ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮ." (ਮਾਰੂ ਮਃ ੧) ਵਿਮਲ ਕਮਲ ਨਿਰਮਲ ਜਲ ਵਿੱਚ ਵਸਦਾ ਹੈ। ੨. ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਅਵਿਦ੍ਯਾਮਲ ਤੋਂ ਰਹਿਤ ਹੈ. "ਤ੍ਰਿਕੁਟੀ ਛੂਟੀ ਬਿਮਲ. ਮਝਾਰਿ." (ਗਉ ਅਃ ਮਃ ੧) ੩. ਵਿ- ਵਿਸ਼ੇਸ ਕਰਕੇ ਮੈਲ ਸਹਿਤ. ਮਹਾਂ ਮਲੀਨ. "ਆਗੈ ਬਿਮਲ ਨਦੀ ਅਗਨਿ ਬਿਖੁ ਲੇਲਾ." (ਮਾਰੂ ਸੋਲਹੇ ਮਃ ੧) ਅੱਗੇ ਵੈਤਰਣੀ ਨਦੀ ਅਤੇ ਅਗਨਿ ਤੁਲ੍ਯ ਜ਼ਹਿਰੀਲੀ ਧੁੱਪ ਹੈ....
ਦੇਖੋ, ਬਿਚਾਰ. "ਬਿਨ ਬੋਲੈ ਕਿਆ ਕਰੈ ਬੀਚਾਰਾ." (ਗੌਂਡ ਕਬੀਰ) ੨. ਦੇਖੋ, ਬੇਚਾਰਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਮਧ੍ਯ. ਵਿੱਚ ਭੀਤਰ. ਅੰਦਰ. "ਹਠ ਮਝਾਹੂ ਮਾਪਿਰੀ." (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. "ਡਿਠਾ ਹਭ ਮਝਾਹਿ." (ਮਃ ੫. ਵਾਰ ਮਾਰੂ ੨) "ਬਿਮਲ ਮਝਾਰਿ ਬਸਸਿ ਨਿਰਮਲ ਜਲ." (ਮਾਰੂ ਮਃ ੧) "ਮਨਮੁਖ ਭਰਮੈ ਮਝਿ ਗੁਬਾਰ. (ਬਸੰ ਅਃ ਮਃ ੧) "ਸਰੀਤਾ ਮਝੀਹ." (ਦੱਤਾਵ) ਸਰਿਤਾ (ਨਦੀ) ਵਿੱਚ....
ਵਸਦਾ ਹੈ. "ਭਖਸਿ ਸਿਬਾਲੁ ਬਸਸਿ ਨਿਰਮਲ ਜਲ." (ਮਾਰੂ ਮਃ ੧) ੨. ਦੇਖੋ, ਵਸਸੀ....
ਸੰ. पद्म. ਸੰਗ੍ਯਾ- ਕਮਲ Lotus (Nelumbium Speciosum). "ਪਦਮ ਨਿਜਾਵਲ ਜਲ ਰਸ ਸੰਗਤਿ." (ਮਾਰੂ ਮਃ ੧) ੨. ਇੱਕ ਸੋ ਨੀਲ ਪ੍ਰਮਾਣ ਗਿਣਤੀ, ੧੦੦੦੦੦੦੦੦੦੦੦੦੦੦੦¹ "ਪੈਂਤਾਲਿਸ ਪਦਮੰ ਅਸੁਰ ਸਜ੍ਯੋ ਕਟਕ ਚਤੁਰ੍ਰਗ." (ਚੰਡੀ ੧) ੩. ਸਾਮੁਦ੍ਰਿਕ ਅਨੁਸਾਰ ਚਰਣ ਦੇ ਤਲੇ (ਪਾਤਲੀ) ਅਤੇ ਹੱਥ ਦੀ ਤਲੀ ਦੀ ਇੱਕ ਰੇਖਾ, ਜੋ ਭਾਗ ਦਾ ਚਿੰਨ੍ਹ ਹੈ. ਦੇਖੋ, ਪਦਮੁ। ੪. ਵਿਸਨੁ ਦਾ ਇੱਕ ਸ਼ਸਤ੍ਰ, ਜੋ ਕਮਲ ਦੇ ਆਕਾਰ ਦਾ ਹੈ. ਇਹ ਗਦਾ ਅਤੇ ਗੁਰਜ ਦੀ ਤਰਾਂ ਵੈਰੀ ਉੱਪਰ ਚਲਾਇਆ ਜਾਂਦਾ ਹੈ. "ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ." (ਸਵੈਯੇ ਮਃ ੪. ਕੇ) ੫. ਹਾਥੀ ਦੀ ਸੁੰਡ ਉੱਪਰ ਦੇ ਡੱਬਖੜੱਬੇ ਦਾਗ਼। ੬. ਯੋਗਮਤ ਅਨੁਸਾਰ ਸ਼ਰੀਰ ਦੇ ਅੰਦਰ, ਰਿਦੇ ਮਸਤਕ ਆਦਿ ਸਥਾਨਾਂ ਵਿੱਚ ਕਈ ਕਈ ਪਾਂਖੁੜੀਆਂ ਦੀ ਗਿਣਤੀ ਦੇ ਕਮਲ. ਦੇਖੋ, ਖਟਚਕ੍ਰ। ੭. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਨ, ਸ, ਲ, ਗ, , , , #ਉਦਾਹਰਹਣ-#ਪ੍ਰਭੁ ਧਰਤ ਧ੍ਯਾਨ ਜੋ। ਸ਼ੁਭ ਲਹਿਤ ਗ੍ਯਾਨ ਸੋ. ××#(ਅ) ਕਈ ਕਵੀਆਂ ਨੇ ਕਮਲ ਛੰਦ ਦਾ ਹੀ ਨਾਮ ਪਦਮ ਲਿਖਿਆ ਹੈ. ਦੇਖੋ ਕਮਲ। ੮. ਸੱਪ ਦੇ ਫਣ ਉੱਪਰ ਸਫੇਦੀ ਮਾਇਲ ਦਾਗ਼। ੯. ਪਦਮਾਸਨ ਵਾਸਤੇ ਭੀ ਪਦਮ ਸ਼ਬਦ ਆਇਆ ਹੈ- "ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮ ਅਲੋਇ." (ਧਨਾ ਮਃ ੧) ਇਹ ਅਲੌਕਿਕ (ਅਣੋਖਾ) ਪਦਮਾਸਨ ਹੈ!#੧੦ ਇੱਕ ਪੌਧਾ, ਜਿਸ ਦਾ ਫਲ ਬੇਰ ਜੇਹਾ ਹੁੰਦਾ ਹੈ. ਕਸ਼ਮੀਰ ਵੱਲ ਇਸ ਨੂੰ ਗਲਾਸ ਆਖਦੇ ਹਨ. ਇਹ ਗਰਮ ਥਾਂ ਨਹੀਂ ਨਹੀਂ ਹੁੰਦਾ Cherry। ੧੧. ਪਦਮਾ (ਲਕ੍ਸ਼੍ਮੀ) ਵਾਸਤੇ ਭੀ ਪਦਮ ਸ਼ਬਦ ਆਇਆ ਹੈ. ਦੇਖੋ, ਪਦਮ ਕਵਲਾਸ ਪਤਿ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਤਿਉੜੀ. ਮੱਥੇ ਪਏ ਤਿੰਨ ਵਲ. "ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰ." (ਆਸਾ ਮਃ ੫) ੨. ਤਿੰਨ ਗੁਣਾਂ ਦੀ ਗੁੰਝਲ. "ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ." (ਦੇਵ ਮਃ ੫) ੩. ਤਿੰਨ ਦੇਵਤਿਆਂ ਦੀ ਉਪਾਸਨਾ. "ਬ੍ਰਹਮਾ ਬਿਸਨੁ ਮਹੇਸ ਤ੍ਰੈ ਮੂਰਤਿ×× ਗੁਰੁਪਰਸਾਦੀ ਤ੍ਰਿਕੁਟੀ ਛੂਟੈ." (ਰਾਮ ਅਃ ਮਃ ੩) ੪. Trinity. ਤਸਲੀਸ. ਤ੍ਰਿਮੂਰਤਿ. ਖ਼ੁਦਾ, ਰੂਹ਼ਉਲ ਕ਼ੁਦਸ¹ ਅਤੇ ਖ਼ੁਦਾ ਦਾ ਪੁਤ੍ਰ (ਈ਼ਸਾ). ੫. ਸੰ. ਤ੍ਰਿਕੂਟਚਕ੍ਰ. ਦੋਹਾਂ ਭੌਹਾਂ ਦੇ ਮਧ੍ਯ ਦਾ ਅਸਥਾਨ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਵਿ- ਮੈਲਾ. ਦੇਖੋ, ਮਲਿਨ....
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰ. ਵਿਸ. ਸੰਗ੍ਯਾ- ਜ਼ਹਿਰ. ਗਰਲ. "ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ." (ਵਡ ਅਃ ਮਃ ੩) ੨. ਅਧਰਮ ਦੀ ਕਮਾਈ. "ਬਿਖੁ ਸੰਚੈ ਹਟਵਾਣੀਆ, ਬਹਿ ਹਾਟਿ ਕਮਾਇ." (ਗਉ ਮਃ ੪) ੩. ਮਾਯਾ. "ਬਿਖੁ ਮਾਤੇ ਕਾ ਠਉਰ ਨ ਠਾਉ." (ਗਉ ਮਃ ੫) ੪. ਸ਼ਰਾਬ. ਮਦਿਰਾ. "ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ)...
ਸੰ. ਲੇਲਿਹ. ਵਿ- ਚੱਟਣ ਵਾਲਾ। ੨. ਸੰਗ੍ਯਾ- ਬਕਰੀ ਭੇਡ ਦਾ ਬੱਚਾ. "ਲੇਲੇ ਕਉ ਚੂਘੈ ਨਿਤ ਭੇਡ." (ਗਉ ਕਬੀਰ) ਮਾਯਾ ਭੇਡ, ਜੀਵ ਲੇਲੇ ਨੂੰ ਚੂਸਦੀ ਹੈ। ੩. ਦੇਖੋ, ਲੈਲੀ ੨. "ਲੇਲਾ ਮਜਨੂੰ ਆਸਕੀ ਚਹੁ ਚਕੀ ਜਾਤੀ." (ਭਾਗੁ)...
ਸੋਲਹਾ ਦਾ ਬਹੁ ਵਚਨ....
ਵਿਤਰਣ (ਦਾਨ) ਦ੍ਵਾਰਾ ਜੋ ਲੰਘੀ ਜਾਵੇ. ਪੁਰਾਣਾਂ ਅਨੁਸਾਰ ਯਮਲੋਕ ਦੇ ਉਰਲੇ ਪਾਸੇ ਦੀ ਇੱਕ ਨਦੀ, ਜੋ ਦੋ ਯੋਜਨ ਚੌੜੀ ਹੈ. ਇਹ ਦੁਰਗੰਧ ਭਰੀ, ਅੱਗ ਜੇਹੇ ਤੱਤੇ ਪਾਣੀ ਵਾਲੀ ਅਤੇ ਭਯੰਕਰ ਪ੍ਰਵਾਹ ਦੀ ਨਦੀ ਹੈ. ਇਸੇ ਤੋਂ ਤਰਣ ਲਈ ਹਿੰਦੂ ਗਊ ਆਦਿ ਦਾਨ ਕਰਦੇ ਹਨ. ਇਸ ਦੀ ਉਤਪੱਤੀ ਸਤੀ ਦੇ ਵਿਯੋਗ ਨਾਲ ਰੋਂਦੇ ਹੋਏ ਸ਼ਿਵ ਦੇ ਹੰਝੂਆਂ ਤੋਂ ਲਿਖੀ ਹੈ। ੨. ਉੜੀਸੇ ਦੀ ਇੱਕ ਪਵਿਤ੍ਰ ਨਦੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਸਮਾਨ. ਬਰਾਬਰ। ੨. ਸਦ੍ਰਿਸ਼. ਜੇਹਾ। ੩. ਸੰਗ੍ਯਾ- ਇੱਕ ਗੰਧਰਵ....