chauraचौर
ਸੰਗ੍ਯਾ- ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨. ਦੇਖੋ, ਚਾਮਰ। ੩. ਸੰ. ਚੌਲ. ਚੂੜਾ. ਮੁਕੁਟ. ਤਾਜ. "ਗਿਰੈਂ ਚੌਰ ਚਾਰੰ." (ਰਾਮਾਵ) ੪. ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ "ਚੌਰ" ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ.
संग्या- चोर. दूसरे दी वसतु चुराउण वाला। २. देखो, चामर। ३. सं. चौल. चूड़ा. मुकुट. ताज. "गिरैं चौर चारं." (रामाव) ४. नाहनराज विॱच इॱक पहाड़ दा टिॱला "चौर" नाम तों प्रसिॱध है, जिस दी बलंदी ११९२२ फुट है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ "ਅਸੰਖ ਚੋਰ ਹਰਾਮਖੋਰ." (ਜਪੁ) ਦੇਖੋ, ਚੌਰ। ੨. ਸੰ. ਚੌਰ੍ਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. "ਕਰਿ ਦੁਸਟੀ ਚੋਰ ਚੁਰਾਇਆ." (ਗਉ ਮਃ ੪) ੩. ਦਸਮਗ੍ਰੰਥ ਦੇ ੧੨. ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- 'ਚਮਰੀ' ਗਊ ਦੀ ਪੂਛ ਦੇ ਰੋਮਾਂ ਦਾ ਗੁੱਛਾ. ਚੌਰ। ੨. ਇੱਕ ਛੰਦ. ਇਸ ਦਾ ਨਾਮ "ਸੋਮਵੱਲਰੀ" ਅਤੇ "ਤੂਣ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਦੇ ਕ੍ਰਮ ਅਨੁਸਾਰ ੧੫. ਅੱਖਰ, ਅਥਵਾ ਪ੍ਰਤਿ ਚਰਣ- ਰ, ਜ, ਰ, ਜ, ਰ. , , , , .#ਉਦਾਹਰਣ-#ਸਸ੍ਤ੍ਰ ਅਸ੍ਤ੍ਰ ਲੈ ਸਕੋਪ ਬੀਰ ਬੋਲਕੈ ਸਬੈ,#ਕੋਪ ਓਪ ਦੈ ਹਠੀ ਸੁ ਧਾਯਕੈ ਪਰੇ ਤਬੈ,#ਕਾਨ ਕੇ ਪ੍ਰਮਾਨ ਬਾਨ ਤਾਨ ਤਾਨ ਛੋਰਹੀਂ,#ਜੂਝ ਜੂਝਕੈ ਮਰੈਂ ਨ ਨੈਕ ਮੁੱਖ ਮੋਰਹੀਂ. (ਕਲਕੀ)#੩. ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਚਾਮਰ ਸੇ ਰਣ ਚਿੱਛੁਰ ਸੇ." (ਵਿਚਿਤ੍ਰ) ੪. ਦਸਮ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਭਾਈ ਸੁੱਖਾ ਸਿੰਘ ਨੇ ਚਰਮ ਦੀ ਥਾਂ ਚਾਮਰ ਸ਼ਬਦ ਵਰਤਿਆ ਹੈ. "ਲਯੋ ਤਬੈ ਚੁਕਾਇ ਨਾਥ ਤੌਨ ਜਾਨ ਚਾਮਰੰ." ਉਸ ਦਾ ਚਮੜਾ ਉਠਵਾਲਿਆ....
ਸੰ. ਸੰਗ੍ਯਾ- ਚੋਟੀ. ਬੋਦੀ। ੨. ਮੋਰ ਆਦਿਕ ਜੀਵਾਂ ਦੇ ਸਿਰ ਦੀ ਕਲਗੀ। ੩. ਖੂਹ (ਕੂਪ) ਦੀ ਮਣ. ਮੇਂਢ। ੪. ਮਸਤਕ. ਮੱਥਾ। ੫. ਮੁਕੁਟ. ਤਾਜ। ੬. ਕੜਾ. ਕੰਕਨ. ਬਲਯ. "ਚੂੜਾ ਭੰਨੁ ਪਲੰਘ ਸਿਉ ਮੁੰਧੇ!" (ਵਡ ਮਃ ੧)...
ਅ਼. [تاج] ਸੰਗ੍ਯਾ. ਮੁਕੁਟ. ਬਾਦਸ਼ਾਹ ਦੇ ਸਿਰ ਦਾ ਭੂਸਣ. "ਤਾਜ ਕੁਲਹ ਸਿਰਿ ਛਤ੍ਰ ਬਨਾਵਉ." (ਗਉ ਅਃ ਮਃ ੧) ੨. ਦੇਖੋ, ਸ਼ਾਹਜਹਾਂ....
ਸੰਗ੍ਯਾ- ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨. ਦੇਖੋ, ਚਾਮਰ। ੩. ਸੰ. ਚੌਲ. ਚੂੜਾ. ਮੁਕੁਟ. ਤਾਜ. "ਗਿਰੈਂ ਚੌਰ ਚਾਰੰ." (ਰਾਮਾਵ) ੪. ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ "ਚੌਰ" ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰਗ੍ਯਾ- ਪਹਾੜ ਦੀ ਚੋਟੀ. ਸ਼ਿਖਰ। ੨. ਰੇਤ ਆਦਿ ਦਾ ਉੱਚਾ ਢੇਰ. ਅ਼. [تل] ਤੱਲ। ੩. ਕਿਸੇ ਸਾਧੂ ਦਾ ਉੱਚੀ ਥਾਂ ਦਾ ਆਸ਼੍ਰਮ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਜ੍ਵਲੰਤੀ. ਬਲਦੀ (ਮਚਦੀ) ਹੋਈ. "ਭਾਹਿ ਬਲੰਦੜੀ ਬੁਝਿਗਈ." (ਮਃ ੫. ਵਾਰ ਜੈਤ) ਈਰਖਾ ਰੂਪ ਅਗਨਿ ਬੁਝ ਗਈ....
ਦੇਖੋ, ਫੁੱਟ। ੨. ਇੱਕ ਪ੍ਰਕਾਰ ਦੀ ਮੋਟੀ ਕੱਕੜੀ ਜੋ ਖਰਬੂਜੇ ਜੇਹੀ ਹੁੰਦੀ ਹੈ, ਅਰ ਪੱਕਣ ਪੁਰ ਫਟ ਜਾਂਦੀ ਹੈ। ੩. ਅੰ. foot ਗਜ਼ ਦਾ ਤੀਜਾ ਹਿੱਸਾ. ਬਾਰਾਂ ਇੰਚ ਦਾ ਮਾਪ....