ਮਸਤਕ, ਮਸਤਕੁ

masataka, masatakuमसतक, मसतकु


ਸੰ. ਮਸ੍ਤਕ. ਸੰਗ੍ਯਾ- ਮੱਥਾ, "ਧਰ੍ਯੋ ਚਰਨ ਪੈ ਮਸਤਕ ਆਇ." (ਗੁਪ੍ਰਸੂ) ੨. ਸਿਰ ਦੀ ਖੋਪਰੀ। ੩. ਸਿਰ. ਸੀਸ. "ਮਸਤਕੁ ਅਪਨਾ ਭੇਟ ਦੇਉ." (ਬਿਲਾ ਮਃ ੫) ੪. ਵਿ- ਸਰਦਾਰ. ਪ੍ਰਧਾਨ ਮੁਖੀਆ। ੫. ਸੰ. ਮਸ੍ਤਿਸ੍ਕ. ਸੰਗ੍ਯਾ- ਮੱਥੇ ਦੀ ਚਿਕਨਾਈ. ਮਗ਼ਜ਼, ਭੇਜਾ. ਮਸਤਿਕ.


सं. मस्तक. संग्या- मॱथा, "धर्यो चरन पै मसतक आइ." (गुप्रसू) २. सिर दी खोपरी। ३. सिर. सीस. "मसतकु अपना भेट देउ." (बिला मः ५) ४. वि- सरदार. प्रधान मुखीआ। ५. सं. मस्तिस्क. संग्या- मॱथे दी चिकनाई. मग़ज़, भेजा. मसतिक.