amola, amolakaअमोल, अमोलक
ਦੇਖੋ, ਅਮੁਲ. "ਗੁਣਅਮੋਲ ਜਿਸੁ ਰਿਦੈ ਨ ਵਸਿਆ." (ਸੋਰ ਮਃ ੫)
देखो, अमुल. "गुणअमोल जिसु रिदै न वसिआ." (सोर मः ५)
ਸੰ. ਅਮੂਲ੍ਯ. ਵਿ- ਜਿਸ ਦਾ ਮੁੱਲ ਨਾ ਹੋ ਸਕੇ. ਅਨਮੋਲ. "ਅਮੁਲ ਭਾਇ ਅਮੁਲਾ ਸਮਾਹਿ." (ਜਪੁ) "ਅਮੁਲੀਕ ਲਾਲ ਇਹੁ ਰਤਨ." (ਸੁਖਮਨੀ) "ਹਰਿ ਆਪ ਅਮੁਲਕ ਹੈ ਮੁਲਿ ਨ ਪਾਇਆ ਜਾਇ." (ਅਨੰਦੁ)...
ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)...
ਸੰ. हृदये- ਹ੍ਰਿਦਯੇ. ਹ੍ਰਿਦਯ ਵਿੱਚ. ਦਿਲ ਮੇਂ. "ਜਾ ਰਿਦੈ ਸਚਾ ਹੋਇ." (ਵਾਰ ਆਸਾ) ੨. ਦੇਖੋ, ਰਿਦਯ। ੩. ਸੰ. हृद्य- ਹ੍ਰਿਦਯ. ਵਿ- ਮਨਭਾਵਨ ਮਨੋਹਰ. "ਰਿਦਾ ਪੁਨੀਤ ਰਿਦੈ ਹਰਿ ਬਸਿਓ." (ਸਾਰ ਮਃ ੫) "ਹਿਰਦੈ ਰਿਦੈ ਨਿਹਾਲੁ." (ਮਃ ੧. ਵਾਰ ਮਾਝ)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....