ਸ੍ਯਾਮ, ਸਿਆਮ

syāma, siāmaस्याम, सिआम


ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।


सं. श्यात वि- नीला. काला। २. संग्या- काला पदारथ. कवी आपणी रचना विॱच इह वसतूआं श्याम लिखदे हन- अपयश, लोहा, सॱप, कॱजल, कलह, कलियुग, कलंक, काम, काली देवी, कीच (चिॱकड़), केश, चोर, अंधेरा, नाकू (नक्र), पाप, कोकिल, भौरा, महिं (भैंस), मद, कसतूरी, राखस, रात्रि अते रिॱछ। ३. स्री क्रिसन, काला रंग होण करके इह नाउं प्रसिॱध हो गिआ है। ४. कितनिआं दे खिआल अनुसार "स्याम" दशमेश दा तखॱलुस (छाप) है बहुत विद्वान मंनदे हन कि स्याम इॱक कवी सी. "जो ब्रिजनायक को रुचि सों कवि स्याम भनै फुनजाप जपै हैं." (क्रिसनाव) ५. सं. स्याम क्रि- असीं होईए।