ānanaआनन
ਸੰ. ਸੰਗ੍ਯਾ- ਮੁੱਖ. ਮੂੰਹ. "ਆਨਨ ਰਸ ਕਸ ਲਵੈ ਨ ਲਾਈ." (ਗਉ ਮਃ ੫) ਮੂੰਹ ਦੇ ਸਵਾਦ ਨਾਮਰਸ ਦੇ ਤੁਲ੍ਯ ਨਹੀਂ ਹੋ ਸਕਦੇ। ੨. ਮੁਖਮੰਡਲ. ਚੇਹਰਾ. ਸਿਰ. "ਆਨਨ ਕਾਜ ਬਿਦਾ ਬ੍ਰਿਜਰਾਜ ਪੈ ਆਯ" (ਕ੍ਰਿਸਨਾਵ) ਖੜਗ ਸਿੰਘ ਦਾ ਸਿਰ, ਮਾਨੋ ਵਿਦਾਇਗੀ ਲਈ ਕ੍ਰਿਸਨ ਜੀ ਪਾਸ ਆਇਆ ਹੈ.
सं. संग्या- मुॱख. मूंह. "आनन रस कस लवै न लाई." (गउ मः ५) मूंह दे सवाद नामरस दे तुल्य नहीं हो सकदे। २. मुखमंडल. चेहरा. सिर. "आनन काज बिदा ब्रिजराज पै आय" (क्रिसनाव) खड़ग सिंघ दा सिर, मानो विदाइगी लई क्रिसन जी पास आइआ है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਮੁਖ। ੨. ਚੇਹਰਾ....
ਸੰ. ਸੰਗ੍ਯਾ- ਮੁੱਖ. ਮੂੰਹ. "ਆਨਨ ਰਸ ਕਸ ਲਵੈ ਨ ਲਾਈ." (ਗਉ ਮਃ ੫) ਮੂੰਹ ਦੇ ਸਵਾਦ ਨਾਮਰਸ ਦੇ ਤੁਲ੍ਯ ਨਹੀਂ ਹੋ ਸਕਦੇ। ੨. ਮੁਖਮੰਡਲ. ਚੇਹਰਾ. ਸਿਰ. "ਆਨਨ ਕਾਜ ਬਿਦਾ ਬ੍ਰਿਜਰਾਜ ਪੈ ਆਯ" (ਕ੍ਰਿਸਨਾਵ) ਖੜਗ ਸਿੰਘ ਦਾ ਸਿਰ, ਮਾਨੋ ਵਿਦਾਇਗੀ ਲਈ ਕ੍ਰਿਸਨ ਜੀ ਪਾਸ ਆਇਆ ਹੈ....
ਲਪ (ਬਕਵਾਦ) ਕਰਦਾ ਹੈ. ਬੋਲਦਾ ਹੈ. "ਸੰਤ ਕੈ ਦੂਖਨਿ ਕਾਗ ਜਿਉ ਲਵੈ." (ਸੁਖਮਨੀ) ੨. ਕ੍ਰਿ. ਵਿ- ਮੁਕ਼ਾਬਲੇ ਪੁਰ. "ਦੂਸਰ ਲਵੈ ਨ ਲਾਵੈ." (ਵਾਰ ਬਸੰਤ) ੩. ਨੇੜੇ. ਸਮੀਪ. ਕੋਲ. "ਲਵੈ ਨ ਲਾਗਨ ਕਉ ਹੈ ਕਛੂਐ." (ਧਨਾ ਮਃ ੫)...
ਸੰ. ਸ੍ਵਾਦ. ਸੰਗ੍ਯਾ- ਰਸਨਾ ਕਰਕੇ ਰਸ ਗ੍ਰਹਿਣ. ਲੱਜਤ. ਜਾਇਕਾ। ੨. ਅ਼. [سواد] ਕਾਲਿਸ. ਕਾਲਖ। ੩. ਪਿੰਡ ਦਾ ਗੋਇਰਾ। ੪. ਲਿਆਕਤ. ਯੋਗ੍ਯਤਾ। ੫. ਮਜਮੂਨ ਦਾ ਖਰੜਾ....
ਦੇਖੋ, ਨਾਮਅਭ੍ਯਾਸ....
ਸੰ. ਵਿ- ਸਮਾਨ. ਬਰਾਬਰ। ੨. ਸਦ੍ਰਿਸ਼. ਜੇਹਾ। ੩. ਸੰਗ੍ਯਾ- ਇੱਕ ਗੰਧਰਵ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਚਿਹਰਾ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. ਸੰਗ੍ਯਾ- ਮੇਖ਼ਚੂ. ਕਾਠ ਦਾ ਹਥੌੜਾ, ਜਿਸ ਨਾਲ ਕਿੱਲੇ ਗੱਡੀਦੇ ਹਨ। ੨. ਸੰ. ਕਾਰ੍ਯ. ਕੰਮ. "ਕਾਜ ਹਮਾਰੇ ਪੂਰੇ ਸਤਿਗੁਰ." (ਰਾਮ ਮਃ ੫) ੩. ਦੇਖੋ, ਕਜਣਾ. ਢਕਣਾ. "ਤਉ ਮੁਖ ਕਾਜਿ ਲਜੋ." (ਸਾਰ ਮਃ ੫) ਤਾਂ ਲੱਜਾ ਨਾਲ ਮੂੰਹ ਕੱਜ (ਢਕ) ਲਿਆ। ੪. ਡਿੰਗ. ਸ਼੍ਰਾਧ. ਮਹੋਛਾ. "ਜਜਿ ਕਾਜਿ ਵੀਆਹਿ ਸੁਹਾਵੈ." (ਵਾਰ ਮਲਾ ਮਃ ੧) ਦੇਵਤਾ ਦੇ ਯਜਨ (ਪੂਜਨ) ਸ਼੍ਰਾਧ, ਅਤੇ ਵਿਆਹ ਵਿੱਚ ਮਾਸ ਸੁਹਾਵੈ। ੫. ਸਿੰਧੀ. ਪ੍ਰੀਤਿਭੋਜਨ. ਜਿਆਫ਼ਤ। ੬. ਤੁ. [قاز] ਕ਼ਾਜ਼. ਮੱਘ. ਜੰਗਲੀ ਬੱਤਕ। ੭. ਕੁੜਤੇ ਕੋਟ ਆਦਿ ਦੇ ਗੁਦਾਮ ਅੜਾਉਣ ਦੇ ਛਿਦ੍ਰ (batton- hole) ਨੂੰ ਭੀ ਕਾਜ ਆਖਦੇ ਹਨ....
ਅ਼. [وِداع] ਵਿਦਾਅ਼ ਸੰਗ੍ਯਾ- ਗਮਨ. ਪ੍ਰਸ੍ਥਾਨ। ੨. ਜਾਣ ਦੀ ਆਗ੍ਯਾ. "ਬਿਦਾ ਨਾਥ ਦੀਜੈ." (ਰਾਮਾਵ)...
ਦੇਖੋ, ਬ੍ਰਿਜਨਾਥ....
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...