ਮੰਤ੍ਰੀ

mantrīमंत्री


ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍‍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)


सं. मन्ति्रन्. जिस नाल सलाह करीए, वजीर, अमात्य. राजे नूं नेक सलाह देण वाला, चाणक्य आपणे सूत्रां विॱच लिखदा है कि करन अते ना करन योग्य कंम दी असलीयत नूं समझण वाले ही मंत्री हन.¹ "मंत्री मित्र सभै अकुलाने." (रामाव) कोटिली अरथशासत्र दे पहिले अधिकरण दे नौवें अध्याय दे पहिले सूत्र विॱच मॱत्री दे गुण लिखे हन-#"आपणे इलाके दा, कुलीन, हाथी घोड़े रथ आदि नूं चलाउण जाणन वाला, रागविद्या विॱच निपुण, नीतिशासत्र दा ग्याता, युॱध विद्या विॱच कमाल रॱखण वाला, तीक्श्‍ण बुॱधि वाला, चंगे चेते वाला,दिल दा पवित्र, सभ नाल प्यार नाल बरतण वाला, स्वामी नाल मुहॱबत रॱखण वाला, उतसाही, निरविकार, कलेशां नूं सहारन वाला, बली, अरोग, निधड़क गॱल कहिण वाला, धीरयवान, निरभिमान, इरादे दा पॱका, इसत्री जमीन आदि वासते किसे नाल झगड़ा ना करन वाला, मंत्री होणा चाहीए."#जैसे जती संग ते सुमती ज्यों अनंग ते, ज्यों-#पाप नीरगंग धन बढ्यो जूपहार ते,#ज्यों कुल कुपूत ते ज्यों दारिद सुपूत ते, ज्यों-#बामन को पूत बिना पढे चटसार ते,#देखे बिन खेती जैसे सावन मै रेती, और-#बांतें कहों केती जैसे तार² लोभधार ते,#सावधान हूजे तांहि देस ते निकार दीजो#बूडजैहै राज तैसे मंत्री दुराचार ते. (हनू)#हितकारी ह्हैके दसै दाय निज साहिब को#हित की कहै न तो हितूपने मै खामी है,#वैसे सभासद की सुबुॱधि नीकी हॱद कीजै#सुनै नांहि "देवीदास" सो तो सठ स्वामी है,#मंत्री होय हित को कहैया और राजा होय-#सार को गहैया, तौ तो जोरा वह नामी है,#नातरु न्रिपति बिपरीति हीं को गामी, अरु#मंत्री वह निहचे नरक ही को गामी है.#२. मंत्रविद्या दा जाणू. "मंत्री होइ अठूहिआ#नागी लगै जाइ." (मः २. वार माझ)