jālaजाल
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ.
सं. संग्या- झरोखा। २. जीवां नूं फसाउण लई तंतूआं (तंदां- तागिआं) दी बणाई होई फासी. "मछुली जाल न जाणिआ." (स्री अः मः १) ३. पीलू दा दरख़त. माल. बण. "जाल बिरछ की छाया हेरी." (गुप्रसू्य) ४. समुदाय गरोह. "नास भए अघ जाल." (गुप्रसू) ५. अहंकार। ६. अॱख दा जाला. "धुंध जाल प्रवाल खांसी." (सलोह) देखो, प्रवाल। ७. अ़. [جعل] जअ़ल झूठी बणाउट। ५. फ़रेब. धोखा, "जाल अनेक निसाचर करे." (सलोह) ९. सिंधी. ज़ाल. इसत्री.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਹਵਾ ਅਤੇ ਰੌਸ਼ਨੀ ਵਾਸਤ਼ੇ ਮਕਾਨ ਵਿੱਚ ਬਣਾਇਆ ਛੋਟਾ ਛਿਦ੍ਰ. ਸੰ. ਗਵਾਕ੍ਸ਼੍....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਫਾਸਿ....
ਸੰਗ੍ਯਾ- ਮਤ੍ਸ੍ਯਾ. ਮੱਛੀ. ਮਤ੍ਸ੍ਯ. ਮੱਛ. "ਮਛੀ ਮਾਸੁ ਨ ਖਾਂਹੀ." (ਮਃ ੧. ਵਾਰ ਮਲਾ) "ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਮਛੁਲੀ ਨੀਰ." (ਸ੍ਰੀ ਅਃ ਮਃ ੧) ੨. ਦੇਖੋ, ਮਛ ੩। ੩. ਦੇਖੋ, ਮਛਲੀ....
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਪੀਲੁ ੨....
ਫ਼ਾ. [درخت] ਸੰਗ੍ਯਾ- ਵ੍ਰਿਕ੍ਸ਼੍. ਬਿਰਛ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧)...
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਦੇਖੋ, ਬਿਰਖ ੧....
ਦੇਖੋ, ਛਾਇਆ....
ਵਿ- ਦੇਖੀ. ਨਿਹਾਰੀ। ੨. ਸੰਗ੍ਯਾ- ਅਹੇਰੀ. ਸ਼ਿਕਾਰੀ. "ਮ੍ਰਿਗਨੀ ਜਿਮ ਘਾਵਤ ਹੇਰੀ." (ਕ੍ਰਿਸਨਾਵ) ੩. ਸੰਬੋਧਨ. ਹੇ ਅਲੀ! ਅਰੀ! ਹੇ ਸਖੀ!...
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਸੰਗ੍ਯਾ- ਅਭਿਮਾਨ. ਹੌਮੈ. ਘੰਮਡ. "ਅਹੰਕਾਰ ਤਿਸਨਾ ਰੋਗੁ ਲਗਾ." (ਆਸਾ ਛੰਤ ਮਃ ੩) ੨. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩. ਸਾਂਖਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਵ੍ਰਿਕ ਅਵਸਥਾ ਤੋਂ ਗ੍ਯਾਨ ਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਸੰਗ੍ਯਾ- ਜੰਗਾਲ. ਮੈਲ. "ਲਹੈ ਮਨ ਕੀ ਜਾਲਾ." (ਵਡ ਛੰਤ ਮਃ ੧) ੨. ਜਾਲ. ਬੰਧਨ. "ਅਮਰ ਅਜੋਨੀ ਜਾਤਿ ਨ ਜਾਲਾ." (ਬਿਲਾ ਮਃ ੧. ਥਿਤੀ) "ਫਾਥੀ ਮਛੁਲੀ ਕਾ ਜਾਲਾ ਤੂਟਾ." (ਰਾਮ ਮਃ ੫) ੩. ਅੱਖ ਦਾ ਆਵਰਣ. ਨਜਰ ਨੂੰ ਢਕ ਲੈਣ ਵਾਲੀ ਇੱਕ ਬਾਰੀਕ ਝਿੱਲੀ। ੪. ਮਕੜੀ ਆਦਿ ਜੀਵਾਂ ਦਾ ਜਾਲ। ੫. ਇੱਕ ਖਤ੍ਰੀ ਗੋਤ੍ਰ। ੬. ਪਾਣੀ ਵਿੱਚ ਪੈਦਾ ਹੋਈ ਕਾਈ। ੭. ਆਲਾ. ਤਾਕ। ੮. ਵਿ- ਜਲਾਇਆ....
ਦੇਖੋ, ਧੁੰਦ। ੨. ਇੱਕ ਨੇਤ੍ਰਰੋਗ, ਜਿਸ ਕਰਕੇ ਧੁੰਧਲਾ ਨਜਰ ਆਉਂਦਾ ਹੈ. "ਨੇਤ੍ਰੀ ਧੁੰਧਿ ਕਰਨ ਭਏ ਬਹਰੇ." (ਭੈਰ ਮਃ ੧) ੩. ਦੇਖੋ, ਧੁੰਦ ੨। ੩. ਭਾਵ- ਅਵਿਦ੍ਯਾ. "ਸਤਿਗੁਰੁ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣ ਹੋਆ." (ਭਾਗੁ)...
ਮੂੰਗਾ. ਦੇਖੋ, ਪਰਵਾਲ। ੨. ਡਿੰਗ ਵੀਣਾ ਦੀ ਡੰਡੀ, ਜਿਸ ਉੱਤੇ ਸੁਰਾਂ ਦੇ ਬੰਦ ਜੜੇ ਹੁੰਦੇ ਹਨ। ੩. ਪੜਵਾਲ. ਅੱਖਾਂ ਦੀ ਪਲਕਾਂ ਦੇ ਰੋਮ, ਜੋ ਝੁਕਕੇ ਨੇਤ੍ਰਾਂ ਦੀ ਡੇਲੀ ਨੂੰ ਦੁੱਖ ਦੇਣ. ਅੱਖ ਵੱਲ ਪੜੇ ਹੋਏ ਪਲਕ ਦੇ ਵਾਲ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪੜਵਾਲ....
ਇੱਕ ਰੋਗ. ਸੰ. काश ਅਤੇ काम [سُعال] ਸੁਆ਼ਲ. Cough. ਖੰਘ. ਇਹ ਰੋਗ ਬਹੁਤ ਖਟਿਆਈਆਂ ਦੇ ਸੇਵਨ, ਤੱਤੀਆਂ ਚੀਜਾਂ ਖਾਕੇ ਠੰਢਾ ਪਾਣੀ ਪੀਣ, ਧੂੰਆਂ ਅਤੇ ਧੂੜ ਨਾਸਾਂ ਦੇ ਰਾਹ ਅੰਦਰ ਜਾਣ, ਰੁੱਖੇ ਬੇਹੇ ਭੋਜਨ ਖਾਣ, ਗੰਦੇ ਥਾਂ ਰਹਿਣ ਅਤੇ ਰੇਜਸ਼ ਦੇ ਹੋਣ ਤੋਂ ਹੋਇਆ ਕਰਦਾ ਹੈ.#ਪੁਰਾਣੇ ਰੋਗਾਂ ਨਾਲ ਜਦ ਬੀਮਾਰ ਕਮਜ਼ੋਰ ਹੋ ਜਾਵੇ ਤਾਂ ਅਚਾਨਕ ਛਾਤੀ ਨੂੰ ਠੰਢ ਲਗਣ ਤੋਂ ਬੀ ਖਾਂਸੀ ਹੁੰਦੀ ਹੈ. ਜੇ ਵਿਚਾਰਕੇ ਦੇਖੀਏ ਤਾਂ ਇਹ ਸਾਰੇ ਰੋਗਾਂ ਦੀ ਜੜ੍ਹ ਹੈ. ਪੰਜਾਬੀ ਕਹਾਉਤ ਹੈ- "ਰੋਗਾਂ ਦਾ ਮੂਲ ਖਾਂਸੀ, ਝਗੜਿਆਂ ਦਾ ਮੂਲ ਹਾਂਸੀ."#ਖਾਂਸੀ ਦੇ ਰੋਗੀ ਦੇ ਕੰਠ ਤੋਂ ਅਵਾਜ਼ ਕਾਂਸੀ ਦੇ ਭੱਜੇ ਬਰਤਨ ਜੇਹੀ ਹੁੰਦੀ ਹੈ, ਛਾਤੀ ਵਿੱਚ ਖਿੱਚ ਪੈਂਦੀ ਹੈ, ਸਾਹ ਦੀਆਂ ਨਾਲੀਆਂ ਬਲਗਮ ਨਾਲ ਭਰ ਜਾਂਦੀਆਂ ਹਨ, ਗਲ ਅਤੇ ਜੀਭ ਉੱਤੇ ਕੰਡੇ ਜੇਹੇ ਹੋ ਜਾਂਦੇ ਹਨ, ਮੱਥੇ ਵਿੱਚ ਦਰਦ ਹੁੰਦਾ ਹੈ, ਭੁੱਖ ਘਟ ਜਾਂਦੀ ਹੈ. ਖਾਂਸੀ ਦੇ ਕਈ ਕਾਰਣ ਤੇ ਭੇਦ ਹਨ. ਸਿਆਣੇ ਹਕੀਮ ਦੇ ਸਲਾਹ ਨਾਲ ਇਲਾਜ ਹੋਣਾ ਚਾਹੀਏ, ਪਰ ਇਸ ਦੇ ਸਾਧਾਰਣ ਇਲਾਜ ਇਹ ਹਨ-#(੧) ਬਾਂਸੇ ਦੇ ਹਰੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾਕੇ ਚੱਟਣਾ.#(੨) ਮੁਲੱਠੀ, ਬਹੇੜੇ ਦੀ ਛਿੱਲ, ਨਸ਼ਾਸਤਾ, ਕਤੀਰਾ ਗੂੰਦ, ਮਿਸ਼ਰੀ ਸਭ ਸਮਾਨ ਤੋਲ ਦੇ ਲੈ ਕੇ ਝਾੜਬੇਰੀ ਦੇ ਬੇਰ ਜਿੱਡੀ ਗੋਲੀ ਬਣਾਕੇ ਮੂੰਹ ਵਿੱਚ ਰੱਖਕੇ ਰਸਾ ਚੂਸਣਾ.#(੩) ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾਕੇ ਚੱਟਣਾ.#(੪) ਕਾਲੀਆਂ ਮਿਰਚਾਂ, ਅਫੀਮ, ਮਿਸ਼ਰੀ, ਕੱਥ, ਕਿੱਕਰ ਦਾ ਗੂੰਦ, ਇੱਕ ਇੱਕ ਮਾਸ਼ਾ ਲੈ ਕੇ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਸਵੇਰ ਵੇਲੇ ਅਤੇ ਸੌਣ ਵੇਲੇ ਗਰਮ ਜਲ ਨਾਲ ਖਾਣੀਆਂ.¹...
ਝੂਠਾ ਦਾ ਇਸਤ੍ਰੀ ਲਿੰਗ. "ਝੂਠੀ ਦੁਨੀਆਂ ਲਗਿ." (ਆਸਾ ਫਰੀਦ) ੨. ਝੂਠ ਧਾਰਨਵਾਲੀ. "ਝੂਠੀ ਝੂਠਿ ਲਗੀ." (ਗਉ ਮਃ ੩)...
ਸੰਗ੍ਯਾ- ਰਚਨਾ। ੨. ਉੱਪਰ ਦਾ ਦਿਖਾਵਾ. ਆਡੰਬਰ। ੩. ਕਲਪੀ ਹੋਈ ਝੂਠ ਗੱਲ....
ਫ਼ਾ. [فریب] ਸੰਗ੍ਯਾ- ਛਲ. ਕਪਟ। ੨. ਧੋਖਾ. ਜਾਲ....
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰਗ੍ਯਾ- ਨਿਸ਼ਾਚਰ, ਰਾਤ ਨੂੰ ਵਿਚਰਣ ਵਾਲਾ, ਰਾਕ੍ਸ਼੍ਸ। ੨. ਗਿੱਦੜ। ੩. ਉੱਲੂ।੪ ਸਰਪ, ਸੱਪ। ੫. ਚਕਵਾ।੬ ਚੋਰ।੭ ਬਿੱਲਾ।੮ ਸ਼ਿਵ। ੯. ਚੰਦ੍ਰਮਾ. (ਸਨਾਮਾ)...
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....