ਬਾਣ

bānaबाण


ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae.


संग्या- सुभाउ. आदत. वादी। २. मुंज आदि दी वॱटी होई रॱसी. "तां अॱगे बाण वटदा आहा." (जसा) ३. देखो, सवैये दा रूप २। ४. सं. बाण अते वाण. तीर."बाण बेधंच कुरंक नादं." (वार जैत) "जबै बाण लाग्यो। तबै रोस जाग्यो ॥" (विचित्र) ५. दो गज़ दी लंबाई. चार हॱथ प्रमाण. "बाण प्रयंत बढत नित प्रति तन." (सूरजाव) दीरघकाय दैत हर रोज चार हॱथ वधदा सी. इस नूं सूरज ने मारिआ। ६. पंज संख्या बोधक, किउंकि काम दे पंज बाण कवीआं ने लिखे हन. देखो, पंचसायक अते पंजबाण। ७. वाण नामक दैत्य. वाणासुर. देखो, वाण ५। ८. हर्सचरित, कादंबरी, चंडिकाशतक आदि दा प्रसिॱध कवि बाण भॱट, जो ईसवी सॱतवीं सदी विॱच होइआ है। ९. इॱक बिरछ, जिस दी लॱकड़ वडी पॱकी हुंदी है अर ठंढे थाईं बहुत हुंदा है. इस नूं हिंदुसतानी ओक (Indian Oak) भी आखदे हन. Fagaceae.