hānहां
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!
व्य- अंगीकार अते संमती बोधक शबद। २. ठीक, सही, आदिक दी थां वरतीदा है। ३. सिम्रिती(चेता) बोधक भी है। ४. फ़ा. [ہاں] ख़बरदार!
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. सम्मति ਸੰਗ੍ਯਾ- ਰਾਇ। ੨. ਇੱਛਾ....
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ....
ਪ੍ਰਾ. ਸਹੇਲੀ. ਸੰ. ਸਖੀ "ਸਹੀਆਂ ਵਿਚਿ ਫਿਰੈ ਸੁਹੇਲੀ." (ਸ੍ਰੀ ਛੰਤ ਮਃ ੪) "ਸੋਈ ਸਹੀ ਸੰਦੇਹ ਨਿਵਾਰੈ." (ਗਉ ਬਾਵਨ ਕਬੀਰ) ਸ਼ਸ਼ਕੀ. ਸਹੇ ਦੀ ਮਦੀਨ। ੩. ਫ਼ਾ. [سہی] ਵਿ- ਸਿੱਧਾ. ਰਾਸ੍ਤ। ੪. ਅ਼. [سحیح] ਸਹੀਹ. ਕ੍ਰਿ. ਵਿ- ਬਿਨਾ ਸੰਸੇ. ਨਿਸ਼ਚੇ ਕਰਕੇ. "ਹੈ ਤਉ ਸਹੀ ਲਖੈ ਜਉ ਕੋਈ." (ਗਉ ਬਾਵਨ ਕਬੀਰ) ੫. ਠੀਕ. ਯਥਾਰਥ. "ਸੁਣੀਐ ਸਿਖ ਸਹੀ." (ਵਾਰ ਰਾਮ ੧. ਮਃ ੧) "ਜਿਨੀ ਚਲਣੁ ਸਹੀ ਜਾਣਿਆ." (ਵਡ ਮਃ ੩. ਅਲਾਹਣੀ) "ਭਜਨ ਰਾਮ ਕੋ ਸਹੀ." (ਸੋਰ ਮਃ ੯) ੬. ਸੰਗ੍ਯਾ- ਨਿਰਣਾ. "ਮਿਲਿ ਸਾਧਹ ਕੀਨੋ ਸਹੀ." (ਸਾਰ ਮਃ ੫) ੭. ਹਸ੍ਤਾਕ੍ਸ਼੍ਰ. ਦਸ੍ਤਖ਼ਤ਼ "ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ." (ਗੁਪ੍ਰਸੂ) ੮. ਹਿਸਾਬ ਦੀ ਵਹੀ. ੯. ਦੇਖੋ, ਸਹਨ. "ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ." (ਜਸਾ)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਚਿੰਤਨ ਦਾ ਭਾਵ. "ਚੇਤਾ ਵਤ੍ਰ." (ਵਾਰ ਰਾਮ ੧. ਮਃ ੧. ) ਕਰਤਾਰ ਦਾ ਯਾਦ ਕਰਨਾ, ਜਮੀਨ ਦੀ ਵਤ੍ਰ ਹੈ. "ਗਗਨਮੰਡਲ ਮਹਿ ਰਾਖੈ ਚੇਤਾ." (ਰਤਨਮਾਲਾ ਬੰਨੋ) ਦਿਮਾਗ ਵਿੱਚ ਵਾਹਿਗੁਰੂ ਦਾ ਧਿਆਨ ਰਖਦਾ ਹੈ. "ਦਾਸ ਜਾਨ ਚਿਤ ਚੇਤੇ ਕਰੀਐ." (ਨਾਪ੍ਰ)...
ਫ਼ਾ. [خبردار] ਵਿ- ਸਾਵਧਾਨ. ਸੁਧਵਾਲਾ. ਹੋਸ਼ਿਆਰ....