budhhiबुॱधि
ਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ.
देखो, बुधि। २. छॱपय दा इॱक रूप. देखो, गुरछंददिवाकर.
ਸੰ. बुद्घि. ਬੁੱਧਿ. ਸੰਗ੍ਯਾ- ਅ਼ਕ਼ਲ. ਸਮਝ. ਵਿਵੇਕਸ਼ਕਤਿ. "ਬੁਧਿ ਗਿਆਨ ਸਰਬ ਤਿਹ ਸਿਧਿ." (ਸੁਖਮਨੀ) ਦੇਖੋ, ਬੁਧ੍ ਧਾ....
ਇੱਕ ਛੰਦ. ਛੀ ਚਰਣ ਹੋਣ ਕਰਕੇ ਇਸ ਦਾ ਨਾਮ "ਖਟਪਦ" ਅਤੇ "ਛੱਪਯ" ਹੈ. ਇਸ ਛੰਦ ਦੀਆਂ ਤਿੰਨ ਜਾਤੀਆਂ ਪ੍ਰਸਿੱਧ ਹਨ-#(੧) ਪਹਿਲੀਆਂ ਚਾਰ ਤੁਕਾਂ ਰੋਲਾ, ਅਰਥਾਤ ਪ੍ਰਤਿ ਚਰਣ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ. ਅੰਤ ਦੀਆਂ ਦੋ ਤੁਕਾਂ ਉੱਲਾਲ ਛੰਦ, ਅਰਥਾਤ ਪ੍ਰਤਿ ਚਰਣ ੨੮ ਮਾਤ੍ਰਾ. ੧੫- ੧੩ ਪੁਰ ਵਿਸ਼੍ਰਾਮ. ਕੁੱਲ ੧੫੨ ਮਾਤ੍ਰਾ.#ਉਦਾਹਰਣ-#ਦ੍ਰਿਸਟਿ ਧਰਤ ਤਮਹਰਨ#ਦਹਨ ਅਘ ਪਾਪ ਪ੍ਰਨਾਸਨ,#ਸਬਦਸੂਰ ਬਲਵੰਤ ਕਾਮ#ਅਰੁ ਕ੍ਰੋਧ ਬਿਨਾਸਨ,#ਲੋਭ ਮੋਹ ਵਸਿਕਰਣ ਸਰਣ#ਜਾਚਿਕ ਪ੍ਰਤਿਪਾਲਣ,#ਆਤਮਰਤ ਸੰਗ੍ਰਹਣ ਕਹਣ#ਅੰਮ੍ਰਿਤ ਕਲ ਢਾਲਣ,#ਸਤਿਗੁਰੂ ਕਲ੍ਯ ਸਤਿਗੁਰ ਤਿਲਕੁ#ਸਤਿ ਲਾਗੈ ਸੋ ਪੈ ਤਰੈ#ਗੁਰੁਜਗਤ ਫਿਰਣ ਸੀ ਅੰਗਰਉ#ਰਾਜੁ ਜੋਗੁ ਲਹਣਾ ਕਰੈ.#(ਸਵੈਯੇ ਮਃ ੨. ਕੇ)#(੨) ਪਹਿਲਾਂ ਰੋਲਾ, ਅੰਤ ਦੋ ਚਰਣ ਦੋਹਾ. ਇਸ ਦੀ ਸੰਗ੍ਯਾ- "ਰੋਲਹੰਸਾ" ਹੈ. ਕੁੱਲ ਮਾਤ੍ਰਾ ੧੪੪ ਹੁੰਦੀਆਂ ਹਨ.#ਉਦਾਹਰਣ-#ਅਮਿਅਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ,#ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ,#ਸਦਾ ਸੁੱਖੁ ਮਨਿ ਵਸੈ ਦੁੱਖੁ ਸੰਸਾਰਹਿ ਖੋਵੈ,#ਗੁਰੁ ਨਵਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ,#ਸੁ ਕਹੁ ਟੱਲ ਗੁਰੁ ਸੇਵਿਐ ਅਹਿਨਿਸਿ ਸਹਿਜਿਸੁਭਾਇ,#ਦਰਸਨਿ ਪਰਸਯੈ ਗੁਰੂ ਕੈ ਜਨਮ ਮਰਣ ਦੁਖੁ ਜਾਇ.#(ਸਵੈਯੇ ਮਃ ੨. ਕੇ)#(੩) ਅੰਤ ਦਾ ਉੱਲਾਲ ਛੰਦ ੨੮ ਮਾਤ੍ਰਾ ਦੀ ਥਾਂ ੨੬ ਮਾਤ੍ਰਾ ਦਾ ਹੁੰਦਾ ਹੈ ਅਰ ਮਾਤ੍ਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ. ੨੬ ਮਾਤ੍ਰਾ ਦਾ ਉੱਲਾਲ, ਦੋਹੇ ਦੇ ਅੰਤ ਦੋ ਲਘੁ ਅਥਵਾ ਇੱਕ ਗੁਰੁ ਜੋੜਨ ਤੋਂ ਬਣ ਜਾਂਦਾ ਹੈ. ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਯਥਾ:-#ਮੰਦ ਕਰਮ ਨਹਿ ਕੀਨ ਜਿਨ,#ਨ੍ਰਿਭੈ ਰਹਿਤ ਸੰਸਾਰ ਨਿਤ.#ਅਥਵਾ-#ਨ੍ਰਿਭੈ ਰਹਿਤ ਸੰਸਾਰ ਸੋ.#ਲਘੁ ਗੁਰੁ ਦੀ ਗਿਣਤੀ ਕਰਕੇ ਛੱਪਯ ਦੇ ਕਵੀਆਂ ਨੇ ਅਨੇਕ ਭੇਦ ਥਾਪੇ ਹਨ. ਇਸ ਵਿਸਯ ਦੇਖੋ, 'ਗੁਰੁਛੰਦ ਦਿਵਾਕਰ' ਗ੍ਰੰਥ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....