manjari, manjarīमंजरि, मंजरी
ਸੰ. मञ्जरी. ਸੰਗ੍ਯਾ- ਨਵਾਂ ਕੋਮਲ ਸ਼ਿਗੂਫਾ। ੨. ਬਹੁਤ ਕੋਮਲ ਨਵਾਂ ਸਿੱਟਾ। ੩. ਮੋਤੀ। ੪. ਬੇਲ ਲਤਾ। ੫. ਦੇਖੋ, ਸਵੈਯੇ ਦਾ ਰੂਪ ੨੫.
सं. मञ्जरी. संग्या- नवां कोमल शिगूफा। २. बहुत कोमल नवां सिॱटा। ३. मोती। ४. बेल लता। ५. देखो, सवैये दा रूप २५.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਨਵ. ਨਯਾ. ਨਵੀਨ (New)...
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਸ਼ਿਰਸ੍ਥਾ. ਸੰਗ੍ਯਾ- ਬੱਲੀ. ਖ਼ੋਸ਼ਹ. ਜੈਸੇ- ਜਵਾਰ ਬਾਜਰੇ ਦਾ ਸਿੱਟਾ. ੨. ਕਿਸੇ ਗੱਲ ਦਾ ਭਾਵ ਸਿਧਾਂਤ। ੩. ਨਤੀਜਾ, ਫਲ "ਪਾਤਸਾਹ! ਸਿੱਟਾ ਹਨਐ ਜਾਹਰ."...
ਸੰਗ੍ਯਾ- ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. "ਮੋਤੀ ਤ ਮੰਦਿਰ ਊਸਰਹਿ." (ਸ੍ਰੀ ਮਃ ੧) ਦੇਖੋ, ਗਜਮੁਕਤਾ। ੨. ਭਾਵ- ਉੱਜਲਦੰਦ. "ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁੱਢੇ ਥੀਇ ਮਰੰਨਿ." (ਮਃ ੧. ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ....
ਸੰਗ੍ਯਾ- ਤਿੱਗ. ਧੜ. ਮੋਢੇ ਤੋਂ ਲੈ ਕੇ ਕਮਰ ਤੀਕ ਦਾ ਸ਼ਰੀਰ ਦਾ ਭਾਗ. "ਲਾਂਗੁਲ ਸਹਿਤ ਸੁ ਲੰਬੀ ਬੇਲ." (ਗੁਪ੍ਰਸੂ) ੨. ਲੋਹੇ ਦਾ ਲੰਮਾ ਸੰਗੁਲ. ਲੰਮਾ ਜੰਜੀਰ. "ਬੇਲ ਸੰਗ ਤਿਂਹ ਬੰਧਨ ਕਰ੍ਯੋ." (ਸਲੋਹ) ੩. ਗਵੈਯੇ ਨਟ ਆਦਿ ਦਾ ਉਹ ਪਾਤ੍ਰ. ਜਿਸ ਵਿੱਚ ਲੋਕ ਇਨਾਮ ਦਾ ਧਨ ਪਾਉਂਦੇ ਹਨ. "ਵਾਰਤ ਵਥੁ ਡਾਰਤ ਬਹੁ ਬੇਲ." (ਗੁਪ੍ਰਸੂ) ੪. ਸੰ. ਵੱਲੀ. ਲਤਾ. "ਜੰਗਲ ਮਧੇ ਬੇਲਗੋ." (ਟੋਡੀ ਨਾਮਦੇਵ) "ਉਠਿ ਬੈਲ ਗਏ ਚਰਿ ਬੇਲ." (ਆਸਾ ਮਃ ੪) ਨਵੀਂ ਬਿਜਾਈ ਲਈ ਖੂਹ ਜੋਤਦੇ ਹਨ, ਪਰ ਪਹਿਲੀ ਬੇਲਾਂ ਨੂੰ ਉੱਠਕੇ ਬਲਦ ਚਰਗਏ. ਭਾਵ- ਮੁਕਤਿ ਦੇ ਸਾਧਨਾਂ ਦਾ ਜਤਨ ਕਰਦੇ ਹਨ, ਪਰ ਕਾਮਾਦਿ ਵਿਕਾਰ ਸਾਰੇ ਪੁੰਨਕਰਮਾਂ ਨੂੰ ਮਿਟਾ ਦਿੰਦੇ ਹਨ। ੫. ਸੰਤਾਨਰੂਪ ਫਲ ਦੇਣ ਕਾਰਣ ਇਸਤ੍ਰੀ ਨੂੰ ਭੀ ਬੇਲ ਲਿਖਿਆ ਹੈ. ਦੇਖੋ, ਵੇਲਿ। ੬. ਇੱਕ ਰਾਖਸ, ਜੋ ਸੁਬੇਲ ਦਾ ਭਾਈ ਸੀ. ਇਸ ਦਾ ਦੁਰਗਾ ਨਾਲ ਜੰਗ ਹੋਇਆ. "ਬੇਲ ਸੁਬੇਲ ਦੈਤ ਦ੍ਵੈ ਦੀਰਘ." (ਗੁਪ੍ਰਸੂ) ਦੇਖੋ, ਸੁਬੇਲ। ੭. ਫ਼ਾ. [بیل] ਕੁਦਾਲ. ਜ਼ਮੀਨ ਖੋਦਣ ਦਾ ਸੰਦ। ੮. ਵੇਲਾ (ਬੇੱਲਾ) ਨਦੀ ਆਦਿ ਦੇ ਕਿਨਾਰੇ ਦਾ ਸੰਘਣਾ ਜੰਗਲ. ਝੱਲ....
ਸੰ. ਸੰਗ੍ਯਾ- ਸਾਖ ਟਹਣੀ। ੨. ਬੇਲ. ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫) ੩. ਮੋਤੀਆਂ ਦੀ ਮਾਲਾ। ੪. ਸੱਟ ਦਾ ਨਿਸ਼ਾਨ. ਚੋਟ ਦਾ ਦਾਗ. "ਦੇਖ ਲਤਾ ਤੁਮ ਕਉ ਨ ਬਧੈ." (ਕ੍ਰਿਸਨਾਵ) ਮੇਰੇ ਪੈਰਾਂ ਦੀਆਂ ਸੱਟਾਂ ਦਾ ਦਾਗ ਤੇਰੇ ਬਦਨ ਪੁਰ ਦੇਖਕੇ, ਗਰੁੜ ਤੈਨੂੰ ਨਹੀਂ ਮਾਰੇਗਾ. ਦੇਖੋ, ਭ੍ਰਿਗੁਲਤਾ। ੫. ਅ਼. [لطح] ਲਤ਼ਅ਼. ਪੈਰ ਦਾ ਪ੍ਰਹਾਰ. ਪੈਰ ਦੀ ਠੋਕਰ. ਠੁੱਡਾ. ਲੱਤ ਦੀ ਮਾਰ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....