sadhāसदा
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ.
व्य- नित्य. हमेशह. "सदा सदा आतम परगासु." (आसा मः ५) २. अ़. [صدا] सदा. संग्या- ध्वनि. शबद. आवाज़।३. फ़कीर दी दुआ. आशीरवाद। ४. पुकार. गुहार. "रैण दिनस दुइ सदे पए." (बसं मः ४) देखो, सॱदा.
ਦੇਖੋ, ਨਿਤ....
ਫ਼ਾ [ہمیشہ] ਵ੍ਯ- ਸਦਾ. ਸਰ੍ਵਦਾ. ਨਿਤ੍ਯ (ਨਿੱਤ)....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਪ੍ਰਕਾਸ਼. ਦੇਖੋ, ਪਰਗਾਸ. "ਨਾਮ ਕਰੇ ਪਰਗਾਸੁ." (ਸ੍ਰੀ ਮਃ ੪)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਧੁਨਿ ਅਤੇ ਧੁਨੀ। ੨. ਕਾਵ੍ਯ ਅਨੁਸਾਰ ਵ੍ਯਗ੍ਯਾਰਥ. ਦੇਖੋ, ਧੁਨੀ ੪....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਫ਼ਾ. [آواز] ਸੰਗ੍ਯਾ- ਧੁਨਿ. ਸ਼ਬਦ। ੨. ਸੱਦ. ਪੁਕਾਰ। ੩. ਦੇਖੋ, ਆਵਾਜ ਲੈਣੀ....
ਅ਼. [فقیر] ਫ਼ਕ਼ੀਰ. ਸੰਗ੍ਯਾ- ਨਿਰਧਨ. ਕੰਗਾਲ. "ਜਿਨ ਕੈ ਪਲੈ ਧਨ ਵਸੈ ਤਿਨ ਕਾ ਨਾਉ ਫਕੀਰ." (ਵਾਰ ਮਲਾ ਮਃ ੧) ੨. ਦਰਵੇਸ਼. ਸਾਧੂ. ਪੂਰਣ ਤਿਆਗੀ. "ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ." (ਮਾਰੂ ਅਃ ਮਃ ੧)#ਕਾਹੇ ਕੋ ਤੂ ਘਰ ਛੋਡਾ ਕਾਹੋ ਕੋ ਘਰਨਿ ਛੋਡੀ?#ਕਾਹੇ ਕੋ ਇੱਜਤ ਖੋਈ ਦੁਰਬੇਸ ਬਾਨੇ ਕੀ?#ਕਾਹੇ ਕੋ ਤੂ ਨੰਗਾ ਹੂਆ ਕਾਹੇ ਕੋ ਬਿਭੂਤਿ ਲਾਈ?#ਕਾਨੇ ਸੀਖ ਦਈ ਤੁਝੇ ਜੰਗਲ ਮੇ ਜਾਨੇ ਕੀ?#ਆਦਤ ਕੋ ਛੋੜਦੇਤਾ ਪਰੇਸ਼ਾਨ ਮਤ ਹੋਤਾ?#ਸੀਖ ਸੁਨ ਲੇਤਾ ਤੂ "ਚਤੁਰਸਿੰਘ" ਰਾਨੇ ਕੀ,#ਗੋਸ਼ਾ ਜਾਇ ਏਕ ਲੇਤਾ ਖਾਨੇ ਕੋ ਖੁਦਾਇ ਦੇਤਾ#ਜਾਤੀ ਮਿਟ ਚਿੰਤਾ ਰੇ ਫ਼ਕ਼ੀਰ ਖਾਨੇ ਦਾਨੇ ਕੀ.#ਜਲ ਹਿਮ ਮਾਹਿ ਦੇਖੀ ਆਗ ਕੀ ਲਪਟ ਕਹਾਂ?#ਸਾਧੁ ਕੇ ਕਪਟ ਕਹਾਂ ਭਯ ਕਹਾਂ ਬੀਰ ਕੇ?#ਖਲਨ ਕੇ ਗ੍ਯਾਨ ਚਿਤ ਚਪਲ ਕੇ ਧ੍ਯਾਨ ਕਹਾਂ?#ਆਤੁਰੀ ਸਿੰਘਾਨ ਕਹਾਂ ਬਚਨ ਅਧੀਰ ਕੇ?#"ਚੰਦਨ" ਕਹਿਤ ਧਨ ਕਾਜ ਲਾਜ ਛੋਡ ਹਿਯੇ?#ਲਾਲਚ ਸਮਾਤ ਕਹਾਂ ਕਾਂਹੂੰ ਮਤਿਧੀਰ ਕੇ?#ਮੂਢਤਾ ਮੇ ਰਸ ਕਹਾਂ ਸੂਮਤਾ ਮੇ ਜਸ ਕਹਾਂ?#ਜੋਗੀ ਬਾਮਬਸ ਕਹਾਂ ਫਿਕਰ ਫਕੀਰ ਕੇ?...
ਸੰਗ੍ਯਾ- ਔਸਧ. ਰੋਗ ਦੂਰ ਕਰਨ ਵਾਲੀ ਵਸਤੁ. ਦੇਖੋ, ਦਵਾ। ੨. ਅ਼. [دُعا] ਦੁਆ. ਪ੍ਰਾਰਥਨਾ. ਬੇਨਤੀ। ੩. ਅਸੀਸ. ਆਸ਼ੀਰਵਾਦ. "ਅੰਧਾ ਅਖਰੁ ਵਾਉ ਦੁਆਉ." (ਗਉ ਮਃ ੧) "ਲੈਦਾ ਬਦਦੁਆਇ ਤੂੰ." (ਸ੍ਰੀ ਮਃ ੫) "ਦੇਨਿ ਦੁਆਈ ਸੇ ਮਰਹਿ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਅਸੀਸ. ਆਸ਼ੀਰ੍ਵਚਨ. ਆਸ਼ੀਰ੍ਵਾਦ. ਧੁਆ਼. ਦੇਖੋ, ਆਸਿਖ....
ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)...
ਸੰਗ੍ਯਾ- ਪੁਕਾਰ. ਸੱਦ. ਹਾਕ. "ਦਰ ਪਰ ਤਿਸ੍ਠ ਗੁਹਾਰ ਸੁਨਾਈ." (ਨਾਪ੍ਰ) ੨. ਗਊ ਹਰਣ ਵਾਲਿਆਂ ਪਿੱਛੇ ਖੋਜ ਲੈਣ ਵਾਲੀ ਟੋਲੀ. ਵਾਹਰ. "ਗੁਹਾਰ ਲਾਗ ਤੁਰਤ ਛੁਡਾਵਈ." (ਭਾਗੁ ਕ) "ਪੀਛੇ ਪਰੀ ਗੁਹਾਰ ਵਿਸਾਲਾ." (ਗੁਪ੍ਰਸੂ)...
ਸੰਗ੍ਯਾ- ਰਜਨਿ ਰਾਤ੍ਰਿ। ੨. ਭਾਵ- ਅਵਸਥਾ ਉਮਰ....
ਸੰਗ੍ਯਾ- ਦਿਵਸ. ਦਿਨ. ਰੋਜ਼. "ਅਉਧ ਘਟੈ ਦਿਨਸੁ ਰੈਣਾ ਰੇ." (ਸੋਹਿਲਾ)...
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਸੰਗ੍ਯਾ- ਨਿਮੰਤ੍ਰਣ। ੨. ਸੁਨੇਹਾ। ੩. ਪੁਕਾਰ. ਗੁਹਾਰ। ੪. ਸੱਦਣ ਵਾਲਾ. ਬੁਲਾਵਾ....