pasū, pasūāपसू, पसूआ
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ.
देखो, पसु. "पसू मिलहि चंगिआइआ, खड़ु खावहि अंम्रितु देहि." (गूज मः१) खड़ (सुॱका घाह) खाके अम्रित (दुॱध) दिंदे हन.
ਸੰ. ਪਸ਼ੁ. ਸੰਗ੍ਯਾ- ਜੋ ਬੰਨ੍ਹਿਆ ਜਾਵੇ. ਦੇਖੋ, ਪਸ਼ ਧਾ. ਚਾਰ ਪੈਰਾਂ ਵਾਲਾ ਜੀਵ। ੨. ਪ੍ਰਾਣੀ। ੩. ਯਗ੍ਯ। ੪. ਪਸ਼ੁ ਜੇਹਾ ਮੂਰਖ. "ਪਸੁ ਆਪਨ ਹਉ ਹਉ ਕਰੈ." (ਬਾਵਨ)...
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਦੇਖੋ, ਖੜਨਾ। ੨. ਸੰ. खड़ ਖਡ. ਧਾਨਾਂ ਦੀ ਪਰਾਲੀ. "ਖੜੁ ਖਾਵਹਿ ਅੰਮ੍ਰਿਤ ਦੇਹਿ." (ਗੂਜ ਮਃ ੧) ਸਿੰਧੀ. ਖੜੁ. ਖਲ. ਸਰਸ੫ (ਸਰੋਂ) ਆਦਿ ਦਾ ਫੋਗ. ਖਲੀ। ੩. ਖੇਤੀ. "ਖੜੁ ਪਕੀ ਕੁੜ ਭਜੈ ਬਿਨਸੈ." (ਸ੍ਰੀ ਮਃ ੧. ਪਹਿਰੇ) ੪. ਸੰ. षट् ਸਟ੍. ਛੀ. "ਧਰਣਿ ਸੁਵੰਨੀ ਖੜ ਰਤਨ ਜੜਾਵੀ." (ਗਉ ਵਾਰ ੨. ਮਃ ੫) ਇਸ ਥਾਂ "ਖੜ" ਸ਼ਬਦ ਵਿੱਚ ਸ਼ਲੇਸ ਹੈ. ਘਾਹਰੂਪੀ ਰਤਨਾਂ ਨਾਲ ਜੜਾਊ ਭੂਮਿ. ਖਟਸੰਪੱਤਿ ਕਰਕੇ ਸੁਹਾਵੀ ਅੰਤਹਕਰਣਰੂਪ ਪ੍ਰਿਥਿਵੀ....
ਦੇਖੋ, ਅਮ੍ਰਿਤ. "ਅੰਮ੍ਰਿਤੁ ਹਰਿ ਕਾ ਨਾਉ" (ਸੂਹੀ ਮਃ ੧)...
ਦੇਓ. ਦਾਨ ਕਰੋ. "ਦੇਹਿ ਦੇਹਿ ਆਖੈ ਸਭੁਕੋਈ." (ਓਅੰਕਾਰ) ੨. ਦੇਖੋ, ਦੇਹ ੧। ੩. ਦੇਖੋ, ਦੇਹੀ ੨। ੪. ਅਰਪਨ ਕਰ. "ਮਨੁ ਤਨੁ ਅਪਨਾ ਤਿਨ ਜਨ ਦੇਹਿ." (ਸੁਖਮਨੀ)...
ਵਿ- ਸ਼ੁਸ੍ਕ. ਖੁਸ਼ਕ....
ਦੇਖੋ, ਘਾਸ ੧. "ਸੀਹਾ ਬਾਜਾ ਚੁਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧)...
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....