sādhaसाथ
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,
व्य- सह. संग नाल। २. संग्या- जुलाहे दी नाल. नलकी. "चंदु सूरजु दुइ साथ चलाई." (आसा कबीर) ३. सं. सार्थ. सिंधी. साथ (नाल) चॱलण वाली टोली. काफिला. साथीआं दा गरोह. "पड़ि पड़ि गडी लदीअहि पड़ि पड़ि भरीऐ साथ." (वार आसा) "मुठड़े सेई साथ."(वार गउ २. मः ५) ४. म्रिदंग दा इॱक बाज. देखो, जति ३,
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਨਲਕ. ਥੋਥੀ ਹੱਡੀ। ੨. ਥੋਥੀ ਹੱਡੀ ਦੀ ਸ਼ਕਲ ਦੀ ਧਾਤੁ ਅਥਵਾ ਕਾਨੇ ਆਦਿ ਦੀ ਪੋਰੀ....
ਦੇਖੋ, ਚੰਦ....
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਸੰਗ੍ਯਾ- ਚਲਣ ਦੀ ਕ੍ਰਿਯਾ. ਚਲਣ ਦਾ ਭਾਵ। ੨. ਗਤਿ. ਚਾਲ। ੩. ਜਿਕਰ. ਪ੍ਰਸੰਗ. "ਮਾਨੁਖ ਕੀ ਕਹੁ ਕੇਤ ਚਲਾਈ?" (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ?...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੇਖੋ, ਕਾਫਲਾ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਪਠਨ ਕਰਕੇ. ਪੜ੍ਹਕੇ. "ਪੜਿ ਪੰਡਿਤ ਅਵਰਾ ਸਮਝਾਏ." (ਮਾਰੂ ਸੋਲਹੇ ਮਃ ੩) ੨. ਪਾਠਨ ਕਰਾਕੇ. ਪੜ੍ਹਾਕੇ. "ਪੜਿ ਸੂਆ ਗਨਕ ਉਧਾਰੇ." (ਨਟ ਅਃ ਮਃ ੪)...
ਦੇਖੋ, ਗੱਡੀ....
ਦੇਖੋ, ਭਰਣਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸਰਵ- ਉਹੀ. ਵਹੀ. ਓਹੀ. "ਸੇਈ ਸਾਹ ਭਗਵੰਤ ਸੇ." (ਬਾਵਨ) ੨. ਸੇਵਨ ਕੀਤੀ। ੩. ਸੇਵਨ ਕਰਦਾ ਹੈ. "ਕਾਮ ਦਾਮ ਚਿਤ ਪਰਵਸਿ ਸੇਈ." (ਗਉ ਅਃ ਮਃ ੧)...
ਸੰ. मृदङ्ग. ਮ੍ਰਿਦੰਗ. ਸੰਗ੍ਯਾ- ਢੋਲ ਦੇ ਆਕਾਰ ਦਾ ਇੱਕ ਵਾਜਾ, ਜੋ ਮੱਧਭਾਗ ਤੋਂ ਮੋਟਾ ਅਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ.¹ ਇਹ ਚੰਮ ਨਾਲ ਮੜ੍ਹਿਆ ਅਤੇ ਚੰਮ ਦੀ ਵੱਧਰੀਆਂ ਨਾਲ ਖਿੱਚਿਆ ਜਾਂਦਾ ਹੈ. ਇਸ ਦਾ ਸੱਜਾ ਪੁੜਾ ਸਿਆਹੀ ਵਾਲਾ ਅਤੇ ਖੱਬੇ ਪਾਸੇ ਦਾ ਖਾਲੀ ਹੁੰਦਾ ਹੈ, ਜਿਸ ਪੁਰ ਆਟਾ ਲਾਈਦਾ ਹੈ. "ਬਾਜੇ ਬਜਹਿ" ਮ੍ਰਿਦੰਗ ਅਨਾਹਦ." (ਮਲਾ ਪੜਤਾਲ ਮਃ ੫)...
ਸੰ. ਵਾਦ੍ਯ. ਬਾਜਾ. "ਸੁਨੀਐ ਬਾਜੈ ਬਾਜ ਸੁਹਾਵੀ." (ਮਲਾ ਮਃ ੫) "ਸੁਨਤ ਹਨੇ ਬਾਜਨ ਪਰ ਡੰਕੇ." (ਗੁਪ੍ਰਸੂ) ੨. ਬਾਜੇ ਦੀ ਧੁਨਿ। ੩. ਵਜਾਉਣ ਦਾ ਪ੍ਰਕਾਰ. ਵਾਦਨ ਦੇ ਭੇਦ. "ਅਨਿਕ ਨਾਦ ਅਨਿਕ ਬਾਜ." (ਭੈਰ ਪੜਤਾਲ ਮਃ ੫) ੪. ਸੰ. ਵਾਜ. ਜਲ। ੫. ਯਗ੍ਯ। ੬. ਤੀਰ ਦਾ ਪੰਖ। ੭. ਵੇਗ. ਤੇਜ਼ੀ। ੮. ਗਮ੍ਯਤਾ. ਪਹੁਂਚ. "ਬਾਜ ਹਮਾਰੀ ਥਾਨ ਥਨੰਤਰਿ." (ਭੈਰ ਮਃ ੫) ੯. ਸੰ. ਵਾਜੀ (वाजिन्). ਘੋੜਾ. "ਫਿਰ੍ਯੋ ਦੇਸ ਦੇਸੰ ਨਰੇਸਾਨ ਬਾਜੰ." (ਰਾਮਾਵ) ੧੦. ਫ਼ਾ. [باز] ਬਾਜ਼. ਇੱਕ ਸ਼ਿਕਾਰੀ ਪੰਛੀ, ਜੋ ਗੁਲਾਬਚਸ਼ਮ ਪੰਛੀਆਂ ਦਾ ਰਾਜਾ ਹੈ. ਇਹ ਜੁੱਰਰਹ ਦੀ ਮਦੀਨ ਹੈ. ਇਸ ਦਾ ਕੱਦ ਜੁਰਰੇ ਨਾਲੋਂ ਵਡਾ ਹੁੰਦਾ ਹੈ. ਬਾਜ ਸਰਦ ਦੇਸਾਂ ਤੋਂ ਫੜਕੇ ਪੰਜਾਬ ਵਿੱਚ ਲਿਆਈਦਾ ਹੈ. ਇੱਥੇ ਆਂਡੇ ਨਹੀਂ ਦਿੰਦਾ. ਦਸ ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ. ਗਰਮੀਆਂ ਵਿੱਚ ਇਸ ਨੂੰ ਠੰਡੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਕਿ ਇਹ ਪੁਰਾਣੇ ਖੰਭ ਸਿੱਟਕੇ ਨਵੇਂ ਬਦਲਦਾ ਹੈ. ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ. ਪੁਰਾਣੇ ਸਮੇਂ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ." (ਮਃ ੧. ਵਾਰ ਮਾਝ) ੧੧ਕ੍ਰਿ. ਵਿ- ਫਿਰ. ਪੁਨ ਵਾਪਿਸ. "ਦੀਜੈ ਬਾਜ ਦੇਸ ਹਮੈ ਮੇਟੀਐ ਕਲੇਸ." (ਚੰਡੀ ੧) ੧੨. ਔਰ. ਅਤੇ। ੧੩. ਸੰਗ੍ਯਾ- ਸ਼ਰਾਬ। ੧੪. ਕਰ. ਮਹਿਸੂਲ। ੧੫. ਵਿ- ਸ਼੍ਰੇਸ੍ਟ. ਉੱਤਮ. "ਬਿਸੁਕਰਮਾ ਤੇ ਬਾਜ." (ਚਰਿਤ੍ਰ ੧੪੩) ਵਿਸ੍ਵਕਰਮਾਂ ਨਾਲੋਂ ਵਧੀਆ। ੧੬. ਪੁਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਕਰਤਾ, ਖੇਡਣ ਵਾਲਾ, ਧਾਰਕ ਆਦਿ ਅਰਥ ਕਰ ਦਿੰਦਾ ਹੈ, ਜਿਵੇਂ ਦਗ਼ਾਬਾਜ਼, ਜੂਏਬਾਜ਼, ਕਬੂਤਰਬਾਜ਼ ਆਦਿ। ੧੭. ਅ਼. [بعض] ਬਅ਼ਜ ਸਰਵ- ਕੋਈ। ੧੮. ਫ਼ਾ. [باج] ਸੰਗ੍ਯਾ- ਸਰਕਾਰੀ ਮੁਆ਼ਮਲਾ ਕਰ. ਖ਼ਿਰਾਜ। ੧੯. ਖ਼ਾ. ਖੁਰਪਾ. ਰੰਬਾ. ਦੇਖੋ, ਬਾਜ ਦਾ ਸ਼ਿਕਾਰ....
ਦੇਖੋ, ਯਤਿ। ੨. ਜਾਤਿ. "ਜਤਿ ਮੇਰੀ ਪਤਿ ਮੇਰੀ ਧਨ ਹਰਿ ਨਾਮ." (ਸੂਹੀ ਮਃ ੫) ੩. ਸੰਗੀਤ ਅਨੁਸਾਰ ਗਾਯਨ ਦੀ ਧਾਰਣਾ ਦਾ ਨਾਉਂ ਜਤਿ (ਯਤਿ) ਹੈ. ਅਤੇ ਮ੍ਰਿਦੰਗ ਦੇ ਬੋਲ ਦਾ ਜਿੱਥੇ ਵਿਸ਼੍ਰਾਮ ਹੋਵੇ ਉਸ ਦੀ ਭੀ ਜਤਿ ਸੰਗ੍ਯਾ ਹੈ. ਡਾਕਟਰ ਚਰਨ ਸਿੰਘ ਜੀ ਨੇ "ਸ੍ਰੀ ਗੁਰੂ ਗ੍ਰੰਥਬਾਣੀ ਬੇਉਰੇ" ਵਿੱਚ ਲਿਖਿਆ ਹੈ ਕਿ- ਜਤਿ, ਗਤਿ, ਸਾਥ, ਇਹ ਤਿੰਨੇ ਜੋੜੀ ਦੇ ਕਰਤਬ ਹਨ. ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ, ਅਰਥਾਤ ਗਤਿ ਵਾਕਰ ਉਂਗਲੀਆਂ ਵਿੱਚੋਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ, ਅਤੇ ਖੱਬਾ ਹੱਥ ਸਾਥ ਵਾਕਰ ਖੁਲਾਸਾ ਵਜਾਏ, ਤਾਂ ਉਸ ਨੂੰ ਜਤਿ ਕਹਿੰਦੇ ਹਨ. ਅਤੇ ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਜੋ ਪਾਟਾਛਰ ਕਹੀਦੇ ਹਨ ਅਤੇ ਆਵਾਜ ਵੀ ਨਰਮ ਨਰਮ ਨਿਕਲੇ, ਉਸ ਨੂੰ ਗਤਿ ਕਹਿੰਦੇ ਹਨ. ਜਦ ਦੋਵੇਂ ਹੱਥ ਖੁਲ੍ਹੇ ਕੰਮ ਕਰਨ ਅਤੇ ਆਵਾਜ ਵੀ ਖੁਲ੍ਹੀ ਨਿਕਲੇ (ਜਿਸ ਨੂੰ ਕਢ ਆਖਦੇਹਨ) ਤਾਂ ਉਸ ਦੀ ਸੰਗ੍ਯਾ ਸਾਥ ਹੁੰਦੀ ਹੈ. ਦੇਖੋ, ਬਿਲਾਵਲ ਮਃ ੧. ਥਿਤੀ, ਘਰੁ ੧੦. ਜਤਿ।#੪. ਕ੍ਰਿ. ਵਿ- ਯਤ੍ਰ. ਜਿੱਥੇ. ਜਹਾਂ. "ਜਤਿ ਜਾਤ ਸਦਾ ਕਾਲ ਹਈ." (ਕਾਨ ਮਃ ੫)...