bāsanāबासना
ਸੰ. ਵਾਸਨਾ. ਸੰਗ੍ਯਾ- ਇੱਛਾ. ਚਾਹ. "ਮਨ ਬਾਸਨਾ ਰਚਿ ਬਿਖੈ ਬਿਆਧਿ." (ਸੂਹੀ ਮਃ ੫) ੨. ਗੰਧ. ਮਹਕ. ਬੂ। ੩. ਸੁਗੰਧਿਤ ਕਰਨਾ. ਖ਼ੁਸ਼ਬੂਦਾਰ ਕਰਨਾ। ੪. ਭਲੀ ਅਥਵਾ ਬੁਰੀ ਸ਼ੁਹਰਤ ਲਈ ਭੀ ਬਾਸਨਾ ਸਬਦ ਕਵੀ ਵਰਤਦੇ ਹਨ. ਜਾਤਹੋ ਕਲਾਲ ਚਲੋ ਘਰਾ ਲੀਯੇ ਬਾਰੁਨੀ ਕੋ#ਗੰਧੀ ਚਲੋ ਜਾਤਹੋ ਫੁਲੇਲਘਟ ਆਸਨਾ,#ਠੋਕਰ ਠਮਕ ਲਾਗ ਦੋਊ ਘਟ ਫੂਟਗਏ#ਤਹਾਂ ਕੋਊ ਚਾਤੁਰ ਕਰਤ ਮੁਖ ਭਾਸਨਾ,#"ਮੁਰਲੀ" ਭਲਾਈ ਔ ਬੁਰਾਈ ਕੋ ਬਿਬੇਕ ਯਹੈ#ਕੀਜੀਐ ਭਲਾਈ ਜੌਲੌ ਜੀਭ ਲਗ ਸਾਸਨਾ,#ਭੂਲ ਨਹਿਂ ਆਸਨ ਬਿਲੋਕ ਪਾਕਸਾਸਨ ਸੇ#ਬਾਸਨ ਬਿਲਾਇਜਾਤ ਰਹਿਜਾਤ ਬਾਸਨਾ.
सं. वासना. संग्या- इॱछा. चाह. "मन बासना रचि बिखै बिआधि." (सूही मः ५) २. गंध. महक. बू। ३. सुगंधित करना. ख़ुशबूदार करना। ४. भली अथवा बुरी शुहरत लई भी बासना सबद कवी वरतदे हन. जातहो कलाल चलो घरा लीये बारुनी को#गंधी चलो जातहो फुलेलघट आसना,#ठोकर ठमक लाग दोऊ घट फूटगए#तहां कोऊ चातुर करत मुख भासना,#"मुरली" भलाई औ बुराई को बिबेक यहै#कीजीऐ भलाईजौलौ जीभ लग सासना,#भूल नहिं आसन बिलोक पाकसासन से#बासन बिलाइजात रहिजात बासना.
ਇੱਛਾ. ਖ਼੍ਵਾਹਿਸ਼. ਦੇਖੋ, ਬਾਸਨਾ. "ਵਾਸਨਾ ਸਮਾਣੀ." (ਅਨੰਦੁ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਇਛਾ....
ਸੰਗ੍ਯਾ- ਇੱਛਾ. ਅਭਿਲਾਖਾ. "ਚਾਹਹਿ ਤੁਝਹਿ ਦਇਆਰ!" (ਆਸਾ ਛੰਤ ਮਃ ੫) ੨. ਚਿਤਵਨ. ਦ੍ਰਿਸ੍ਟਿ. ਨਜਰ. "ਚਾਹ ਰਹੈ ਚਿੱਤ ਮੇ ਕ੍ਰਿਪਾ ਕੀ ਏਕ ਚਾਹ ਕੀ." (੫੨ ਕਵਿ) ੩. ਫ਼ਾ. [چاہ] ਖੂਹ. ਕੂਪ। ੪. ਦੇਖੋ, ਚਾਯ....
ਸੰ. ਵਾਸਨਾ. ਸੰਗ੍ਯਾ- ਇੱਛਾ. ਚਾਹ. "ਮਨ ਬਾਸਨਾ ਰਚਿ ਬਿਖੈ ਬਿਆਧਿ." (ਸੂਹੀ ਮਃ ੫) ੨. ਗੰਧ. ਮਹਕ. ਬੂ। ੩. ਸੁਗੰਧਿਤ ਕਰਨਾ. ਖ਼ੁਸ਼ਬੂਦਾਰ ਕਰਨਾ। ੪. ਭਲੀ ਅਥਵਾ ਬੁਰੀ ਸ਼ੁਹਰਤ ਲਈ ਭੀ ਬਾਸਨਾ ਸਬਦ ਕਵੀ ਵਰਤਦੇ ਹਨ. ਜਾਤਹੋ ਕਲਾਲ ਚਲੋ ਘਰਾ ਲੀਯੇ ਬਾਰੁਨੀ ਕੋ#ਗੰਧੀ ਚਲੋ ਜਾਤਹੋ ਫੁਲੇਲਘਟ ਆਸਨਾ,#ਠੋਕਰ ਠਮਕ ਲਾਗ ਦੋਊ ਘਟ ਫੂਟਗਏ#ਤਹਾਂ ਕੋਊ ਚਾਤੁਰ ਕਰਤ ਮੁਖ ਭਾਸਨਾ,#"ਮੁਰਲੀ" ਭਲਾਈ ਔ ਬੁਰਾਈ ਕੋ ਬਿਬੇਕ ਯਹੈ#ਕੀਜੀਐ ਭਲਾਈ ਜੌਲੌ ਜੀਭ ਲਗ ਸਾਸਨਾ,#ਭੂਲ ਨਹਿਂ ਆਸਨ ਬਿਲੋਕ ਪਾਕਸਾਸਨ ਸੇ#ਬਾਸਨ ਬਿਲਾਇਜਾਤ ਰਹਿਜਾਤ ਬਾਸਨਾ....
ਕ੍ਰਿ. ਵਿ- ਰਚਕੇ. ਬਣਾਕੇ. "ਰਚਿ ਰਚਨਾ ਅਪਨੀ ਕਲ ਧਾਰੀ." (ਸੁਖਮਨੀ) ੨. ਬਣਾਕੇ. ਸਵਾਰਕੇ. "ਜਿਹਿ ਸਿਰਿ ਰਚਿ ਰਚਿ ਬਾਂਧਤ ਪਾਗ." (ਗਉ ਕਬੀਰ)...
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਦੇਖੋ ਬਿਆਧ. "ਬਿਆਧਿ ਅਜਾਮਲੁ ਤਾਰੀਅਲੇ." (ਗਉ ਨਾਮਦੇਵ) ੨. ਸੰ. ਵ੍ਯਾਧਿ. ਰੋਗ. ਬੀਮਾਰੀ। ੩. ਸੰਤਾਪ. ਦੁੱਖ, "ਸਗਲ ਬਿਆਧਿ ਮਨ ਤੇ ਖੈ ਨਸੈ." (ਸੁਖਮਨੀ) ੪. ਕਲੰਕ, ਦੋਸ. "ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ." (ਆਸਾ ਕਬੀਰ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰ. गन्ध ਧਾ- ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। ੨. ਸੰਗ੍ਯਾ- ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. "ਸਹਸ ਤਵ ਗੰਧ ਇਵ ਚਲਤ ਮੋਹੀ." (ਸੋਹਿਲਾ) ੩. ਗੰਧਰਕ। ੪. ਅਹੰਕਾਰ। ੫. ਦੇਖੋ, ਗੰਧੁ।...
ਸੰਗ੍ਯਾ- ਮਹੀ (ਪ੍ਰਿਥਿਵੀ) ਦਾ ਗੁਣ, ਗੰਧ। ੨. ਸੁਗੰਧ. ਸੁਬਾਸ. ਖ਼ੁਸ਼ਬੂ. "ਇਆ ਦੇਹੀ ਪਰਮਲ ਮਹਕੰਦਾ." (ਗਉ ਕਬੀਰ)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸ਼੍ਰੇਸ੍ਟ. ਉੱਤਮ. "ਭਲੀ ਸੁਹਾਵੀ ਛਾਪਰੀ." (ਸੂਹੀ ਮਃ ੫) "ਭਲੀਅ ਰੁਤੇ." (ਆਸਾ ਛੰਤ ਮਃ ੪)...
ਵ੍ਯ- ਯਾ. ਵਾ. ਕਿੰਵਾ. ਜਾਂ....
ਬੁਰਾ ਦਾ ਇਸਤ੍ਰੀਲਿੰਗ. "ਆਚਾਰੀ ਬੁਟੀਆਹ." (ਮਃ ੧. ਵਾਰ ਸ੍ਰੀ)...
ਅ਼. [شُہرت] ਸ਼ੁਹਰਤ. ਸੰ. ਵਿਸ਼੍ਰੁਤਿ. ਸੰਗ੍ਯਾ- ਚਰਚਾ। ੨. ਪ੍ਰਸਿੱਧੀ. "ਇਸ ਪ੍ਰਕਾਰ ਸੁਹਤ ਭੀ ਸਾਰੇ." (ਨਾਪ੍ਰ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਸੰ. ਕਲ੍ਯਪਾਲ- ਕਲਾਲ. ਕਲ੍ਯ- ਪਾਲੀ. ਕਲਾਲੀ. "ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ." (ਰਾਮ ਕਬੀਰ) ਕਲਾਲੀ ਤੋਂ ਭਾਵ ਆਤਮ ਪਰਾਇਣ ਵ੍ਰਿੱਤਿ ਹੈ। ੨. ਕਲਾਲ ਦੀ ਉਹ ਮੱਟੀ ਜਿਸ ਵਿੱਚ ਲਾਹਣ ਤਿਆਰ ਕਰਦਾ ਹੈ. "ਕਾਇਆ ਕਲਾਲਨਿ ਲਾਹਨਿ ਮੇਲਉ." (ਰਾਮ ਕਬੀਰ)...
ਦੇਖੋ, ਲਈ ਅਤੇ ਲਿਯੇ....
ਸ਼ਰਾਬ. ਦੇਖੋ, ਬਾਰੁਣੀ. "ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀਂ ਪਾਨੰ." (ਮਲਾ ਰਵਿਦਾਸ) ਗੰਗਾਜਲ ਨਾਲ ਬਣਾਈ ਸ਼ਰਾਬ ਸੰਤ ਨਹੀਂ ਪੀਂਦੇ. ਨੀਚ ਕਰਮ ਕਰਨ ਵਾਲਾ, ਉੱਚ ਕੁਲ ਵਿੱਚ ਜੱਮਿਆਂ ਆਦਰ ਯੋਗ ਨਹੀਂ....
ਸੰ. गान्धिक ਗਾਂਧਿਕ. ਸੰਗ੍ਯਾ- ਅੱਤਾਰ. ਗਾਂਧੀ। ੨. ਸੰ. गन्धी ਕਸਤੂਰੀਮ੍ਰਿਗ। ੩. ਦੇਖੋ, ਗੰਦਗੀ. "ਚਿੰਜੁ ਭਰੀ ਗੰਧੀ ਆਇ." (ਸਵਾ ਮਃ ੧)...
ਸੰ. ਸੰਗ੍ਯਾ- ਸ੍ਥਿਤਿ (ਇਸਥਿਤਿ)) ਕ਼ਯਾਮ। ੨. ਦੇਖੋ, ਅਸਨਾਇ....
ਸੰਗ੍ਯਾ- ਚੋਟ. ਸੱਟ. ਧੱਕਾ। ੨. ਜ਼ਮੀਨ ਦੀ ਸਤ਼ਹ਼ ਤੋਂ ਉਭਰਿਆ ਹੋਇਆ ਕੰਕਰ, ਇੱਟ ਅਥਵਾ ਪੱਥਰ। ੩. ਤਲਵਾਰ ਦੇ ਮਿਆਨ (ਨਯਾਮ) ਦੇ ਸਿਰੇ ਤੇ ਧਾਤੁ ਦਾ ਸੰਮ....
ਸੰਗ੍ਯਾ- ਲਗਣ ਦਾ ਭਾਵ। ੨. ਵਿ- ਲਗਨ. "ਹਰਿਚਰਨੀ. ਤਾਕਾ ਮਨੁ ਲਾਗ." (ਬਿਲਾ ਮਃ ੫) ੩. ਸੰਗ੍ਯਾ- ਚੇਪ. ਗੂੰਦ ਆਦਿ। ੪. ਵੈਰ. ਦੁਸ਼ਮਨੀ। ੫. ਪਿੱਛਾ. ਤਆ਼ਕ਼ੁਬ. "ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ." (ਚਰਿਤ੍ਰ ੫੫) ੬. ਪਾਹ. ਪਾਣ। ੭. ਪਿਆਰ. ਪ੍ਰੀਤਿ। ੮. ਲਾਗੀ ਦਾ ਹੱਕ। ੯. ਵ੍ਯਤੀਕ. ਤੋੜੀ. ਤਕ. "ਲਾਗ ਜੈਹੌਂ ਤਹਾਂ ਭਾਗ ਜੈਹੋਂ ਜਹਾਂ." (ਰਾਮਾਵ) ਤਹਾਂ ਲਗ ਜਾਵਾਂਗਾ....
ਕ੍ਰਿ. ਵਿ- ਦੋਨੋ. ਦੋਵੇਂ। ੨. ਵਿ- ਦੂਜਾ. ਦੂਜੀ. "ਨਹੀ ਹੋਤ ਕਛੁ ਦੋਊ ਬਾਰਾ." (ਬਾਵਨ) ੩. ਸੰਗ੍ਯਾ- ਦ੍ਵੈਤ. "ਯਯਾ ਜਾਰਉ ਦੁਰਮਤਿ ਦੋਊ." (ਬਾਵਨ)...
ਕ੍ਰਿ. ਵਿ- ਉਸ ਥਾਂ. ਵਹਾਂ. ਤਤ੍ਰ. "ਤਹਾ ਬੈਕੁੰਠ ਜਹ ਕੀਰਤਨੁ ਤੇਰਾ." (ਸੂਹੀ ਮਃ ੫)...
ਸੰ. चातुर ਵਿ- ਚਤੁਰ. ਹੋਸ਼ਿਆਰ। ੨. ਖ਼ੁਸ਼ਾਮਦੀ। ੩. ਸੰਗ੍ਯਾ- ਚੁਕੋਣੀ ਮਸਨਦ (ਗੱਦੀ). ੪. ਚਾਰ ਪਹੀਏ ਦੀ ਗੱਡੀ....
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਵੰਸ਼ਰੀ. ਦੇਖੋ, ਮੁਰਲਾ ੩. "ਸੁਤਨੰਦ ਬਜਾਵਤ ਹੈ ਮੁਰਲੀ." (ਕ੍ਰਿਸਨਾਵ)...
ਸੰਗ੍ਯਾ- ਭਦ੍ਰਤਾ. ਨੇਕੀ। ੨. ਢੂੰਢਣ ਦੀ ਕ੍ਰਿਯਾ. ਤਲਾਸ਼. ਖੋਜ। ੩. ਨਿਰਣਯ. ਦੇਖੋ, ਭਾਲਾਈ....
ਸੰਗ੍ਯਾ- ਬੁਰਾਪਨ. ਖ਼ਰਾਬੀ. ਖੋਟਾਪਨ. "ਸਦਾ ਪ੍ਰਭੁ ਹਾਜਰ, ਕਿਸ ਸਿਉ ਕਰਹੁ ਬੁਰਾਈ?" (ਰਾਮ ਮਃ ੫)...
ਸੰ. ਵਿਵੇਕ. ਸੰਗ੍ਯਾ- ਵਸ੍ਤ ਦੇ ਠੀਕ- ਠੀਕ ਸ੍ਵਰੂਪ ਦਾ ਨਿਸ਼੍ਚਯ ਕਰਨਾ. ਵਿਚਾਰੋ "ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ." (ਸਃ) ੨. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ। ੩. ਧਾਰਮਿਕ ਫ਼ੈਸਿਲਾ....
ਦੇਖੋ, ਜੌਲਗ....
ਦੇਖੋ, ਜਿਹਵਾ ਅਤੇ ਜਿਹ੍ਵਾ. "ਜੀਭ ਰਸਾਇਣਿ ਸਾਚੈ ਰਾਤੀ." (ਮਾਰੂ ਸੋਲਹੇ ਮਃ ੧)#ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ,#ਜੀਭ ਕਰੈ ਉਦਯੋਗ ਜੀਭ ਲੈ ਕੈਦ ਕਰਾਵੈ,#ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ,#ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ,#ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ,#"ਬੈਤਾਲ" ਕਹੈ ਵਿਕ੍ਰਮ ਸੁਨੋ! ਜੀਭ ਸੰਭਾਰ ਬੋਲਿਯੇ....
ਸੰ. ਸ਼ਾਸਨਾ. ਸੰਗ੍ਯਾ- ਆਗ੍ਯਾ. ਹੁਕਮ। ੨. ਤਾੜਨਾ. ਦੰਡ. ਸਜ਼ਾ. ਦੇਖੋ, ਸਾਸਨ। ੩. ਉਪਦੇਸ਼. . ਸਿਖ੍ਯਾ। ੪. ਸੰ. ਸਾਸ੍ਨਾ. ਗਾਂ ਬੈਲ ਦੇ ਗਲ ਹੇਠ ਲਟਕਦਾ ਹੋਇਆ ਚਮੜਾ. ਗਲ ਕੰਬਲ....
ਭੁੱਲ. ਚੂਕ. ਖ਼ਤਾ....
ਦੇਖੋ, ਆਸਣ. "ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫) ੨. ਘੋੜੇ ਦੀ ਪਿੱਠ ਉੱਪਰ ਨਿਸ਼ਸਤ. "ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ." (ਗੁਪ੍ਰਸੂ) ੩. ਸੰ. आशन- ਆਸ਼ਨ. ਵਜ੍ਰ। ੪. ਇੰਦ੍ਰ। ੫. ਭੋਜਨ ਖਵਾਉਣ ਵਾਲਾ....
ਸੰਗ੍ਯਾ- ਪਾਕ ਦੈਤ ਨੂੰ ਸ਼ਾਸਨ (ਤਾੜਨ) ਵਾਲਾ, ਇੰਦ੍ਰ. ਪਾਕਰਿਪੁ....
ਸੰਗ੍ਯਾ- ਜਿਸ ਨਾਲ ਵਾਸਨਾ (ਬੂ) ਗਹਿਣ ਕਰੀਏ, ਨੱਕ. "ਹਸਤ ਕਮਾਵਨ, ਬਾਸਨ ਰਸਨਾ." (ਰਾਮ ਅਃ ਮਃ ੫) ਕਮਾਉਣ ਨੂੰ ਹੱਥ, ਗੰਧ ਲੈਣ ਲਈ ਨੱਕ ਅਤੇ ਰਸ ਰੈਣ ਲਈ ਜੀਭ। ੨. ਬਰਤਨ. ਭਾਂਡਾ. "ਬਾਸਨ ਮਾਂਜਿ ਚਰਾਵਹਿ ਊਪਰਿ." (ਆਸਾ ਕਬੀਰ) ਦੇਖੋ, ਅੰ. Basin। ੩. ਸੰ. ਵਾਸਨ. ਖ਼ੂਸ਼ਬੁਦਾਰ ਕਰਨ ਦੀ ਕ੍ਰਿਯਾ. ਧੂਪ ਆਦਿ ਦੇਕੇ ਸੁਗੰਧ ਫੈਲਾਉਣੀ। ੪. ਘਰ. ਨਿਵਾਸ ਅਸਥਾਨ. "ਗੁਰਪ੍ਰਸਾਦਿ ਨਾਨਕ ਸੁਖ ਬਾਸਨ." (ਗਉ ਮਃ ੫) ੫. ਸੁਗੰਧ. ਖ਼ੁਸ਼ਬੂ. "ਅਲਿ ਕਮਲੇਹ ਬਾਸਨ ਮਾਹਿ ਮਗਨ." (ਆਸਾ ਛੰਤ ਮਃ ੫) ੬. ਵਾਸਨਾ. ਇੱਛਾ. "ਬਾਸਨ ਮੇਟਿ ਨਿਬਾਸਨ ਹੋਈਐ." (ਮਾਰੂ ਸੋਲਹੇ ਮਃ ੫) "ਰਸ ਬਾਸਨ ਸਿਉ ਜੁ ਦਹੰ ਦਿਸਿ ਧਾਇਓ." (ਸਵੈਯੇ ਮਃ ੪. ਕੇ)...