hūraहूर
ਅ਼. [حوُر] ਹ਼ੂਰ. ਹ਼ੁਰਾ ਦਾ ਬਹੁ ਵਚਨ. ਸੰਗ੍ਯਾ- ਅਪਸਰਾ. ਬਹਿਸ਼ਤ ਦੀਆਂ ਕੁਆਰੀਆਂ ਇਸਤ੍ਰੀਆਂ, ਜੋ ਇਸਲਾਮ ਮਤ ਅਨੁਸਾਰ ਮੋਮਿਨਾ ਨੂੰ ਪ੍ਰਾਪਤ ਹੁੰਦੀਆਂ ਹਨ. ਇਹ ਉਨ੍ਹਾਂ ਯੋਧਿਆਂ ਨੂੰ ਭੀ ਵਰਦੀਆਂ ਹਨ, ਜੋ ਜੰਗ ਵਿੱਚ ਧਰਮ ਅਨੁਸਾਰ ਨਿਡਰ ਪ੍ਰਾਣ ਦਿੰਦੇ ਹਨ. ਦੇਖੋ, ਨੂਰ. "ਹੂਰਾਂ ਸ੍ਰੋਣਤ ਬੀਜ ਨੂੰ ਘਤ ਘੇਰ ਖਲੋਈਆਂ." (ਚੰਡੀ ੩)
अ़. [حوُر] ह़ूर. ह़ुरा दा बहु वचन. संग्या- अपसरा. बहिशत दीआं कुआरीआं इसत्रीआं, जो इसलाम मत अनुसार मोमिना नूं प्रापत हुंदीआं हन. इह उन्हां योधिआं नूं भी वरदीआं हन, जो जंग विॱच धरम अनुसार निडर प्राण दिंदे हन. देखो, नूर. "हूरां स्रोणत बीज नूं घत घेर खलोईआं." (चंडी ३)
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अप्सरस्. ਸੰਗ੍ਯਾ- ਅਪ (ਪਾਣੀ) ਵਿਚੋਂ ਨਿਕਲਨੇ ਵਾਲੀ. ਰਾਮਾਇਣ ਅਤੇ ਪੁਰਾਣਾ ਵਿੱਚ ਲਿਖਿਆ ਹੈ ਕਿ ਸਮੁਦੰਰ ਰਿੜਕਨ ਤੋਂ ਅਪਸਰਾ ਨਿਕਲੀਆਂ ਹਨ. ਵੇਦਾਂ ਵਿੱਚ ਇਨ੍ਹਾਂ ਦਾ ਬਹੁਤ ਹਾਲ ਨਹੀਂ, ਕੇਵਲ ਉਰਵਸ਼ੀ ਆਦਿ ਦਾ ਹੀ ਜਿਕਰ ਹੈ. ਮਨੂ ਲਿਖਦਾ ਹੈ ਕਿ ਇਹ ੭. ਮਨੂਆਂ ਨੇ ਉਤਪੰਨ ਕੀਤੀਆਂ ਅਤੇ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਗਈਆਂ ਹਨ. ਵਾਯੁ ਪੁਰਾਣ ਵਿੱਚ ੧੪. ਅਤੇ ਹਰਿਵੰਸ਼ ਵਿੱਚ ੭. ਦਾ ਹਾਲ ਹੈ, ਅਰ ਇਨ੍ਹਾਂ ਦੇ ਵੈਦਿਕ ਅਤੇ ਲੌਕਿਕ ਦੋ ਭੇਦ ਮੰਨੇ ਹਨ. ਵੈਦਿਕ ੧੦. ਅਤੇ ਲੌਕਿਕ ੩੪. ਇਨ੍ਹਾਂ ਨੇ ਆਪਣੀ ਮੋਹਨਸ਼ਕਤਿ ਨਾਲ ਕਈ ਰਿਖੀਆਂ ਦਾ ਤਪ ਭੰਗ ਕੀਤਾ ਹੈ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਗਿਣਤੀ ਵਿੱਚ ਏਹ ੩੫੦੦੦੦੦੦੦ ਹਨ. ਪਰ ਸਭ ਤੋਂ ਵਧੀਕ ਕੀਰਤਿ ਵਾਲੀਆਂ ਕੇਵਲ ੧੦੬੦ ਹੀ ਹਨ. ਰਾਮਾਇਣ ਵਿੱਚ ਇਨ੍ਹਾਂ ਦੀ ਗਿਣਤੀ ਸੱਠ ਕਰੋੜ ਹੈ. ਏਹ ਸੁਰਗ (ਸ੍ਵਰਗ) ਲੋਕ ਵਿੱਚ ਉਨ੍ਹਾਂ ਯੋਧਿਆਂ ਨੂੰ ਮਿਲਦੀਆਂ ਹਨ, ਜੋ ਯੁੱਧ ਵਿੱਚ ਨਿਰਭੈ ਲੜਦੇ ਮਰ ਗਏ ਹੋਣ.¹ ਅਪਸਰਾ ਵਿੱਚ ਸ਼ਕਲ ਬਦਲਨ ਦੀ ਭੀ ਸਮਰਥ ਹੈ. ਏਹ ਸ਼ਤਰੰਜ ਅਤੇ ਚੌਪਟ ਦੀਆਂ ਚਾਲਾਂ ਅਤੇ ਜਾਦੂ ਬਹੁਤ ਜਾਣਦੀਆਂ ਹਨ. ਅਥਰਵ ਵੇਦ ਵਿੱਚ ਇਨ੍ਹਾਂ ਦੇ ਜਾਦੂਆਂ ਨੂੰ ਰੋਕਣ ਲਈ ਕਈ ਮੰਤ੍ਰ ਜੰਤ੍ਰ ਦਿੱਤੇ ਹਨ. "ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ." (ਮਲਾ ਪੜਤਾਲ ਮਃ ੫)...
ਫ਼ਾ. [بہشتِ] ਬਹਿਸ੍ਤ. ਸੰਗ੍ਯਾ- ਸ੍ਵਰਗ. ਅਮਰਲੋਕ....
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਨਿਰ੍ਦਰ. ਵਿ- ਡਰ ਰਹਿਤ. ਬੇਖ਼ੌਫ਼. "ਨਿਡਰੇ ਕਉ ਕੈਸਾ ਡਰੁ?" (ਗਉ ਅਃ ਮਃ ੧)...
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਅ਼. [نوُر] ਸੰਗ੍ਯਾ- ਚਮਕ. ਉਜਾਲਾ. ਪ੍ਰਕਾਸ਼। ੨. ਕਰਤਾਰ ਦਾ ਚਮਤਕਾਰ. "ਏਕ ਨੂਰ ਤੇ ਸਭੁ ਜਗੁ ਉਪਜਿਆ." (ਪ੍ਰਭਾ ਕਬੀਰ) ੩. ਸ਼ੋਭਾ। ੪. ਕਰਤਾਰ ਦਾ ਇੱਕ ਨਾਮ. ਜ੍ਯੋਤਿਰੂਪ।#ਪ ਪਾਕਦਾਮਨ ਇਸਤ੍ਰੀਆਂ. ਇਹ ਨਵਾਰ ਦਾ ਬਹੁਵਚਨ ਹੈ. "ਹੂਰ ਨੂਰ ਮੁਸਕ ਖੁਦਾਇਆ ਬੰਦਗੀ." (ਮਾਰੂ ਸੋਲਹੇ ਮਃ ਪ) ਬਹਿਸ਼ਤ ਦੀਆਂ ਅਪਸਰਾ, ਪਵਿਤ੍ਰ ਇਸਤ੍ਰੀਆਂ ਅਤੇ ਸੁਗੰਧ ਆਦਿ ਪਦਾਰਥ, ਖੁਦਾ ਦੀ ਬੰਦਗੀ ਹੈ। ੬. ਨਾਰ (ਅਗਨਿ) ਦਾ ਬਹੁਵਚਨ....
ਸੰ. ਸ਼ੋਣਿਤ. ਲਹੂ. ਖ਼ੂਨ. ਰੁਧਿਰ....
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਸੰਗ੍ਯਾ- ਘੁਮੇਰੀ. "ਤੀਨ ਆਵਰਤ ਕੀ ਚੂਕੀ ਘੇਰ." (ਰਾਮ ਮਃ ੫) ਤਿੰਨ ਗੁਣਾਂ ਦੀ ਘੁਮਣਵਾਣੀ ਤੋਂ ਹੋਈ ਸਿਰ (ਆਤਮਾ) ਨੂੰ ਘੁਮੇਰੀ ਮਿਟ ਗਈ. ਅਰਥਾਤ ਤ੍ਰਿਗੁਣਾਤਮਕ ਪ੍ਰਕ੍ਰਿਤੀ ਆਪਣਾ ਫਰਜ਼ ਪੂਰਾ ਕਰਕੇ ਮੁਕ੍ਤਾਤਮਾ ਤੋਂ ਉਪਰਾਮ ਹੋ ਗਈ। ੨. ਵਲਗਣ। ੩. ਚੌਫੇਰਾ. ਚੌਗਿਰਦਾ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....