ਕਾਲ

kālaकाल


ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ.


संग्या- समां. वेला. "हरि सिमरत काटै सो काल." (बिला मः ५) देखो, कालप्रमाण। २. म्रित्यु. मौत. "काल कै फासि सकत सरु सांधिआ." (आसा मः ५) ३. यम। ४. दुरभिॱख. दुकाल. कहित. "काल गवाइआ करतै आपि." (मला मः ५) ५. महाकाल. जो सारी विश्व नूं लै करदा है. "काल क्रिपालु हियै न चितार्यो." (३३ सवैये) ६. कालस दा संखेप. सिआही. "काल मति लागी." (स्री बेणी) ७. वि- काला. सिआह. "निंदक के मुख होए काल." (बिला मः ५) ८. संग्या- जनमसमां. जनम. "काल बिकाल सबदि भए नास." (बिला अः मः १) जनम मरण गुरउपदेश करके नाश हो गए। ९. कल्ह. आउण वाला दिन. "जो उपजिओ सो बिनस है परो आजु के काल." (स. मः ९) परसों अॱज जां कल्ह। १०. लोहा। ११. शनिग्रहि. छनिॱछर। १२. शिव। १३. कोकिला. कोइल। १४. व्याकरण अनुसार क्रिया दे वापरन दा समां. Tense. वरतमान- मैं पड़्हदा हां, भूत- मैं पड़्हिआ, भविश्य- मैं पड़्हांगा.