ਪੁੰਨ

punnaपुंन


ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩) ੨. ਸੰਗ੍ਯਾ- ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ." (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ.


सं. पुण्य वि- पवित्र. भला. नेक. "हरिरस चाखिआ से पुंन पराणी." (वार गूज १. मः ३) २. संग्या- शुभ करम. पवित्र फल देण वाला करम. सुक्रित. "पुंन पाप सभु बेद द्रिड़ाइआ." (मारू सोलहे मः ३) पाप तों भाव हिंसा है.