sundhariसुंदरि
ਦੇਖੋ, ਸਵੈਯੇ ਦਾ ਰੂਪ ੨੪। ੨. ਦੇਖੋ, ਸੁੰਦਰੀ. "ਸੁੰਦਰਿ ਸਾਇ ਸਰੂਪਿ ਬਿਚਖਣਿ." (ਤਿਲੰ ਮਃ ੧)
देखो, सवैये दा रूप २४। २. देखो, सुंदरी. "सुंदरि साइ सरूपि बिचखणि." (तिलं मः १)
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਸਵੈਯੇ ਦਾ ਰੂਪ ੧੬। ੨. ਪਿੰਗਲ- ਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ "ਸੁੰਦਰੀ" ਹੈ ਇਸ ਦੇ ਪ੍ਰਤਿ ਚਰਣ ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ "ਦ੍ਰੁਤਵਿਲੰਬਿਤਾ" ਭੀ ਹੈ.#ਉਦਾਹਰਣ-#ਦੁਖਭਰੀ ਜਗ ਆਸਨ ਤ੍ਯਾਗਰੀ,#ਜਪ ਹਰੀ ਗੁਰੁਪਾਦਨ ਲਾਗਰੀ. xxx#(ਅ) ਰਾਮਚੰਦ੍ਰਿਕਾ ਵਿੱਚ "ਮੋਦਕ" ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ-#ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ,#ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ,#ਆਪਨਪੌ ਜੁ ਤਜ੍ਯੋ ਜਗਬੰਦਹਿ,#ਸਤ੍ਯ ਨ ਏਕ ਤਜ੍ਯੋ ਹਰਿਚੰਦਹਿ.#ਇਹੀ ਰੂਪ ਦਸਮਗ੍ਰੰਥ ਵਿਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ-#ਸੂਪਨਖਾ ਇਹ ਭਾਂਤ ਸੁਨੀ ਜਬ,#ਧਾਯ ਚਲੀ ਅਵਿਲੰਬ ਤ੍ਰਿਯਾ ਤਬ,#ਕਾਮ ਅਰੂਪ ਕਲੇਵਰ ਜਾਨਿਯ,#ਰੂਪ ਸਰੂਪ ਤਿਹੂ ਪੁਰ ਮਾਨਿਯ.#(ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਮਗਣ. ਉਦਾਹਰਣ-#ਭਟ ਹੁੰਕੇ ਧੁੰਕੇ ਬੰਕਾਰੇ,#ਰਣ ਬੱਜੇ ਗੱਜੇ ਨੱਗਾਰੇ,#ਰਣ ਹੁੱਲ ਕਲੋਲੰ ਹੁੱਲਾਲੰ,#ਢਲਹੱਲੰ ਢਾਲੰ ਉੱਛਾਲੰ.#੩. ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ, ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretiera minora । ੪. ਦੇਖੋ, ਸੁੰਦਰੀ ਮਾਤਾ। ੫. ਵਿ- ਸੋਹਣੀ. ਸੁੰਦਰਤਾ ਵਾਲੀ....
ਦੇਖੋ, ਸਵੈਯੇ ਦਾ ਰੂਪ ੨੪। ੨. ਦੇਖੋ, ਸੁੰਦਰੀ. "ਸੁੰਦਰਿ ਸਾਇ ਸਰੂਪਿ ਬਿਚਖਣਿ." (ਤਿਲੰ ਮਃ ੧)...
ਸਰਵ- ਸੈਵ. ਉਹੀ. ਵਹੀ. "ਸੁੰਦਰਿ ਸਾਇ ਸਰੂਪ ਬਿਚਖਣਿ." (ਤਿਲੰ ਮਃ ੧) ੨. ਸਾਂਈਂ. ਸ੍ਵਾਮੀ. "ਸੁਖਦਾਤਾ ਹਰਿ ਪ੍ਰਾਨਸਾਇ." (ਸਾਰ ਮਃ ੫) ਪ੍ਰਾਣਪਤਿ ਸੁਖਦਾਤਾ। ੩. ਸੰ. ਸ਼ਾਯ. ਸੰਗ੍ਯਾ- ਸੌਣਾ. ਲੇਟਣਾ. "ਮੇਰਾ ਪਿਰੁ ਰੀਸਾਲੂ ਸੰਗਿ ਸਾਇ." (ਬਸੰ ਮਃ ੧) ੪. ਸੰ. सायं ਸਾਯੰ. ਸੰਝ. ਆਥਣ....
ਸੰ. सुरुपिन् ਵਿ- ਸੁੰਦਰ ਰੂਪ ਵਾਲਾ. ਖੂਬਸੂਰਤ। ੨. ਸੁਰੂਪਾ. ਸੁੰਦਰ ਰੂਪ ਵਾਲੀ. "ਅਬ ਕੀ ਸਰੂਪਿ ਸੁਜਾਨਿ ਸੁਲਖਨੀ." (ਆਸਾ ਕਬੀਰ)...
ਸੰ. ਵਿਚਕਣ. ਚਤੁਰ. ਪੰਡਿਤ. ਦਾਨਾ. ਚਤੁਰਾਈ ਵਾਲੀ. ਵਿਚਕ੍ਸ਼੍ਣਾ. ਦੇਖੋ, ਚਕ੍ਸ਼੍ਹ੍ਹ ਧਾ. "ਸੇਈ ਬਿਚਖਣ ਜੰਤੁ, ਜਿਨੀ ਹਰਿ ਧਿਆਇਆ." (ਮਃ ੪. ਵਾਰ ਸੋਰ) "ਰੂਪਵੰਤਿ ਸਾ ਸੁਘੜਿ ਬਿਚਖਣਿ." (ਮਾਝ ਮਃ ੫) "ਅਤਿ ਸੁੰਦਰ ਬਿਚਖਨਿ ਤੂੰ." (ਆਸਾ ਮਃ ੫) ੨. ਦੇਖਣ ਵਿੱਚ ਸੁੰਦਰ. ਖ਼ੂਬਸੂਰਤ....