dhāpaथाप
ਦੇਖੋ, ਥਾਪਨ। ੨. ਸੰਗ੍ਯਾ- ਤਬਲੇ ਅਥਵਾ ਮ੍ਰਿਦੰਗ ਪੁਰ ਪੂਰੇ ਹੱਥ ਦਾ ਪ੍ਰਹਾਰ. ਥਪਕੀ. "ਲਗਤ ਢੋਲਕ ਥਾਪ ਹੈ." (ਸਲੋਹ) ੩. ਥੱਪੜ. ਤਮਾਚਾ। ੪. ਸ੍ਥਿਤਿ. ਮਰਯਾਦਾ. "ਥਾਪ੍ਯੋ ਸਭੈ ਜਿਹ ਥਾਪ." (ਜਾਪੁ) ੫. ਥਾਪੜਨ ਦੀ ਕ੍ਰਿਯਾ. ਪ੍ਯਾਰ ਨਾਲ ਬੱਚੇ ਨੂੰ ਥਪਕੀ ਦੇਣ ਦੀ ਕ੍ਰਿਯਾ. ਦੇਖੋ, ਥਾਪਿ ੨.
देखो, थापन। २. संग्या- तबले अथवा म्रिदंग पुर पूरे हॱथ दा प्रहार. थपकी. "लगत ढोलक थाप है." (सलोह) ३. थॱपड़. तमाचा। ४. स्थिति. मरयादा. "थाप्यो सभै जिह थाप." (जापु) ५. थापड़न दी क्रिया. प्यार नाल बॱचे नूं थपकी देण दी क्रिया. देखो, थापि २.
ਸੰ. ਸ੍ਥਾਪਨ. ਸੰਗ੍ਯਾ- ਕ਼ਾਇਮ ਕਰਨ ਦੀ ਕ੍ਰਿਯਾ. ਸ੍ਥਾਪਨ ਦਾ ਭਾਵ. "ਥਾਪਿਆ ਨ ਜਾਇ ਕੀਤਾ ਨ ਹੋਇ." (ਜਪੁ) ੨. ਕਿਸੇ ਅਧਿਕਾਰ (ਪਦਵੀ) ਤੇ ਥਾਪਣ ਦਾ ਕਰਮ. "ਜਲਧਿ ਬਾਂਧਿ ਧ੍ਰੂ ਥਾਪਿਓ ਹੋ." (ਸੋਰ ਨਾਮਦੇਵ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. मृदङ्ग. ਮ੍ਰਿਦੰਗ. ਸੰਗ੍ਯਾ- ਢੋਲ ਦੇ ਆਕਾਰ ਦਾ ਇੱਕ ਵਾਜਾ, ਜੋ ਮੱਧਭਾਗ ਤੋਂ ਮੋਟਾ ਅਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ.¹ ਇਹ ਚੰਮ ਨਾਲ ਮੜ੍ਹਿਆ ਅਤੇ ਚੰਮ ਦੀ ਵੱਧਰੀਆਂ ਨਾਲ ਖਿੱਚਿਆ ਜਾਂਦਾ ਹੈ. ਇਸ ਦਾ ਸੱਜਾ ਪੁੜਾ ਸਿਆਹੀ ਵਾਲਾ ਅਤੇ ਖੱਬੇ ਪਾਸੇ ਦਾ ਖਾਲੀ ਹੁੰਦਾ ਹੈ, ਜਿਸ ਪੁਰ ਆਟਾ ਲਾਈਦਾ ਹੈ. "ਬਾਜੇ ਬਜਹਿ" ਮ੍ਰਿਦੰਗ ਅਨਾਹਦ." (ਮਲਾ ਪੜਤਾਲ ਮਃ ੫)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਵਾਰ. ਆਘਾਤ. ਚੋਟ. ਸੱਟ....
ਸੰਗ੍ਯਾ- ਛੋਟਾ ਢੋਲ (ਦੁਹਲ)....
ਦੇਖੋ, ਥਾਪਨ। ੨. ਸੰਗ੍ਯਾ- ਤਬਲੇ ਅਥਵਾ ਮ੍ਰਿਦੰਗ ਪੁਰ ਪੂਰੇ ਹੱਥ ਦਾ ਪ੍ਰਹਾਰ. ਥਪਕੀ. "ਲਗਤ ਢੋਲਕ ਥਾਪ ਹੈ." (ਸਲੋਹ) ੩. ਥੱਪੜ. ਤਮਾਚਾ। ੪. ਸ੍ਥਿਤਿ. ਮਰਯਾਦਾ. "ਥਾਪ੍ਯੋ ਸਭੈ ਜਿਹ ਥਾਪ." (ਜਾਪੁ) ੫. ਥਾਪੜਨ ਦੀ ਕ੍ਰਿਯਾ. ਪ੍ਯਾਰ ਨਾਲ ਬੱਚੇ ਨੂੰ ਥਪਕੀ ਦੇਣ ਦੀ ਕ੍ਰਿਯਾ. ਦੇਖੋ, ਥਾਪਿ ੨....
ਸੰਗ੍ਯਾ- ਧੱਫਾ. ਤਮਾਚਾ. ਲਫੇੜਾ. ਇਹ ਸ਼ਬਦ ਦਾ ਅਨੁਕਰਣ ਹੈ....
ਤੁ. [تماچہ] ਫ਼ਾ. [تپنچہ] ਤਪੰਚਹ. ਸੰਗ੍ਯਾ- ਲਫੇੜਾ. ਥੱਪੜ. ਧੱਫਾ. ਚਪੇੜ. "ਲੇਪਨੀ ਸਿੰਘ ਕੇ ਇਕ ਹਤਹੁ ਤਮਾਚਾ." (ਗੁਪ੍ਰਸੂ) ੨. ਝਪਟ. ਤੇਜ਼ੀ ਦਾ ਹੱਲਾ. "ਅਸਵਾਰਨ ਦਲ ਹਨਐ ਸਮੁਦਾਈ, ਏਕ ਤਮਾਚਾ ਰਣ ਕੋ ਮਾਰਹੁ." (ਗੁਪ੍ਰਸੂ) ੩. ਤੁ [تمنچہ] ਤਮੰਚਾ ਪਿਸਤੌਲ Pistol. "ਕਾਢ ਕਮਰ ਤੇ ਹਨ੍ਯੋ ਤਮਾਚਾ." (ਗੁਪ੍ਰਸੂ)...
ਦੇਖੋ, ਅਸਥਿਤਿ ਅਤੇ ਇਸਥਿਤਿ....
ਸੰ. मर्य्या ਅਤੇ मर्यादा. ਸੰਗ੍ਯਾ- ਰੀਤਿ. ਰਿਵਾਜ। ੨. ਸੀਮਾ. ਹੱਦ। ੩. ਨਦੀ ਦਾ ਕਿਨਾਰਾ। ੪. ਨਿਯਮਾਂ ਦੀ ਪਾਬੰਦੀ. ਦੇਖੋ, ਮਰਜਾਦ....
ਦੇਖੋ, ਸਭਯ. "ਕਹੁ ਰਵਿਦਾਸ ਸਭੈ ਨਹੀ ਸਮਝਸਿ." (ਰਾਮਕਲੀ) ੨. ਸਭ ਹੀ. ਸਾਰੇ. "ਸਭੈ ਘਟਿ ਰਾਮੁ ਬੋਲੈ." (ਮਾਲੀ ਨਾਮਦੇਵ) ੩. ਸਭ੍ਯ. "ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ." (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ....
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਪਿਆਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਬੱਚਾ ਦਾ ਬਹੁ ਵਚਨ। ੨. ਜਿਲਾ ਗੁੱਜਰਾਂਵਾਲਾ, ਤਸੀਲ. ਥਾਣਾ ਹਾਫਜਾਬਾਦ. ਰੇਲਵੇ ਸਟੇਸ਼ਨ 'ਕਾਲੇਕੇ' ਤੋਂ ਪੰਜ ਮੀਲ ਦੇ ਕਰੀਬ ਪੂਰਵ ਇੱਕ ਪਿੰਡ ਹੈ. ਇਸ ਤੋਂ ਚੜ੍ਹਦੇ ਵੱਲ ਕੋਲੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਹਾਫਜਾਬਾਦ ਤੋਂ ਇੱਥੇ ਆਏ ਅਤੇ ਥੋੜਾ ਸਮਾਂ ਵਿਰਾਜਕੇ ਧਰਮ ਉਪਦੇਸ਼ ਕੀਤਾ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਮੇਲਾ ਵੈਸਾਖੀ ਅਤੇ ਨਿਮਾਣੀ ਏਕਾਦਸ਼ੀ ਨੂੰ ਜੁੜਦਾ ਹੈ. ਇਸ ਗੁਰਦ੍ਵਾਰੇ ਨਾਲ ੪੦ ਮੁਰੱਬੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੈ. ਮਹੰਤ ਉਦਾਸੀ ਹਨ.#ਇਨ੍ਹਾਂ ਮਹੰਤਾਂ ਦਾ ਵਡੇਰਾ ਭਾਰਤੀਦਾਸ ਇੱਕ ਵਾਰੀ ਗੁਰੂ ਦਸਮ ਪਾਤਸ਼ਾਹ ਜੀ ਪਾਸ ਸੁੰਦਰ ਘੋੜਾ ਲੈਕੇ ਹਾਜਿਰ ਹੋਇਆ, ਗੁਰੂ ਜੀ ਨੇ ਪ੍ਰਸੰਨ ਹੋਕੇ ਉਸ ਨੂੰ ਇੱਕ ਦਸਤਾਰ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਬਖਸ਼ੇ, ਜੋ ਹੁਣ ਤਾਈਂ ਇਨ੍ਹਾਂ ਪੁਜਾਰੀਆਂ ਪਾਸ ਹਨ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਅਸਥਾਪਨ ਕਰਕੇ. ਥਾਪਕੇ। ੨. ਥਾਪੜਕੇ. ਭਾਵ- ਪ੍ਯਾਰ ਨਾਲ ਪਲੋਸਕੇ. "ਬਾਲਕ ਰਾਖੇ ਅਪਨੇ ਕਰਿ ਥਾਪਿ." (ਬਸੰ ਮਃ ੫)...