bainaबैन
ਸੰਗ੍ਯਾ- ਵਾਣੀ. ਵਚਨ. "ਬੋਲਹਿ ਮੀਠੇ ਬੈਨ." (ਧਨਾ ਮਃ ੫) ੨. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. "ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ." (ਕਵਿ ੫੨)
संग्या- वाणी. वचन. "बोलहि मीठे बैन." (धना मः ५) २. सं. वैण. वेण राजा दा पुत्र प्रिथु. "बलि बैन बिक्रम भोज हूं मे मौज ऐसी." (कवि ५२)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੰਗਤ. ਵਰ੍ਣ. "ਉਦਕ ਗੰਗਾ ਵਾਣੀ." (ਵਡ ਛੰਤ ਮਃ ੧) ਭਾਵ- ਬਹੁਤ ਨਿਰਮਲ। ੨. ਪਾਣੀ. ਜਲ. "ਸਿਰੁ ਖੋਹਾਇ ਪੀਅਹਿ ਮਲ ਵਾਣੀ." (ਮਃ ੧. ਵਾਰ ਮਾਝ) ਮਲਿਨ ਪਾਣੀ। ੩. ਵਿ- ਵੰਤ. ਵਾਨ ਵਾਲਾ. ਵਾਲੀ. "ਅਖੁੱਟ ਨਦੀ ਜਿਸ ਸੁੰਮੇਵਾਣੀ." (ਪ੍ਰਾਪੰਪ੍ਰ) ਸੋਮੇਂ (ਚਸ਼ਮੇ) ਵਾਲੀ ਨਦੀ ਦਾ ਪ੍ਰਵਾਹ ਸਦਾ ਅਖੁੱਟ ਹੁੰਦਾ ਹੈ। ੪. ਸੰ. ਸੰਗ੍ਯਾ- ਸ਼ਬਦ. ਧੁਨਿ। ੫. ਕਥਨ. ਬਯਾਨ. ਫਰਮਾਨ. "ਬਾਬਰ ਵਾਣੀ ਫਿਰ ਗਈ." (ਆਸਾ ਅਃ ਮਃ ੧) ੬. ਸਰਸ੍ਵਤੀ। ੭. ਦੇਖੋ, ਬਾਣੀ....
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰਗ੍ਯਾ- ਵਾਣੀ. ਵਚਨ. "ਬੋਲਹਿ ਮੀਠੇ ਬੈਨ." (ਧਨਾ ਮਃ ੫) ੨. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. "ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ." (ਕਵਿ ੫੨)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰਗ੍ਯਾ- ਵਚਨ. ਵਾਕ੍ਯ. ਬਾਣੀ. "ਕੰਨੀ ਸੁਣੈ ਨ ਵੈਣ." (ਸ੍ਰੀ ਮਃ ੧) ੨. ਵਿਲਾਪ. ਕੀਰਨਾ। ੩. ਸੰ. ਬਾਂਸ ਦਾ ਬਣਿਆ ਸਾਮਾਨ। ੪. ਬਾਂਸ ਦਾ ਸਾਮਾਨ ਬਣਾਉਣ ਵਾਲਾ ਕੀਰਾਗਰ....
ਸੰ. वेण. ਧਾ- ਸਮਝਣਾ, ਯਾਦ ਕਰਨਾ, ਲੈਣਾ, ਵਾਜਾ ਵਜਾਉਣਾ, ਵਿਚਾਰਨਾ। ੨. ਸੰਗ੍ਯਾ- ਇੱਕ ਵਰਣਸ਼ੰਕਰ ਜਾਤਿ, ਜੋ ਵਿਸ਼ੇਸ ਕਰਕੇ ਬਾਂਸ ਅਤੇ ਕਾਨਿਆਂ ਦਾ ਸਾਮਾਨ ਬਣਾਕੇ ਗੁਜ਼ਾਰਾ ਕਰਦੀ ਹੈ। ੩. ਰਾਜਾ ਅੰਗ ਦਾ ਪੁਤ੍ਰ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਰਾਜਾ ਹੋਇਆ ਤਾਂ ਇਸ ਨੇ ਢੰਡੋਰਾ ਫਿਰਵਾ ਦਿੱਤਾ ਕਿ- "ਕੋਈ ਆਦਮੀ ਆਹੁਤਿ. ਬਲਿਦਾਨ ਆਦਿ ਦੇਵਤਿਆਂ ਨੂੰ ਕੁਝ ਨਾ ਦੇਵੇ, ਕੇਵਲ ਮੈਂ ਹੀ ਪੂਜਾ ਭੇਟਾ ਦਾ ਅਧਿਕਾਰੀ ਦੇਵਤਾ ਹਾਂ." ਰਿਖੀਆਂ ਨੇ ਵਡੀ ਅਧੀਨਗੀ ਨਾਲ ਬੇਨਤੀ ਕੀਤੀ ਕਿ ਇਉਂ ਨਾ ਕਰੋ, ਪਰ ਉਸ ਨੇ ਇੱਕ ਨਾ ਮੰਨੀ, ਇਸ ਪੁਰ ਰਿਖੀਆਂ ਨੇ ਵੇਣ ਨੂੰ ਮੰਤ੍ਰਾਂ ਦੇ ਬਲ ਕੁਸ਼ਾ ਦੇ ਤੀਲਿਆਂ ਨਾਲ ਮਾਰ ਦਿੱਤਾ. ਵੇਣ ਦੇ ਘਰ ਕੋਈ ਪੁਤ੍ਰ ਨਹੀੰ ਸੀ, ਇਸ ਲਈ ਰਿਖੀਆਂ ਨੇ ਆਪੋਵਿੱਚੀ ਸਲਾਹ ਕਰਕੇ ਮੁਰਦਾ ਵੇਣ ਦੇ ਪੱਟ ਨੂੰ (ਅਤੇ ਹਰਿਵੰਸ਼ ਦੀ ਲਿਖਤ ਅਨੁਸਾਰ ਸੱਜੀ ਬਾਂਹ ਨੂੰ) ਮਲਿਆ, ਤਾਂ ਉਸ ਵਿੱਚੋਂ ਕਾਲਾ ਅਤੇ ਚੌੜੇ ਮੂੰਹ ਵਾਲਾ ਨਿੱਕਾ ਜੇਹਾ ਬਾਲਕ ਉਤਪੰਨ ਹੋਇਆ. ਰਿਖੀਆਂ ਨੇ ਉਸ ਨੂੰ ਆਖਿਆ ਨਿਸੀਦ (ਬੈਠ ਜਾਹ), ਇਸ ਲਈ ਉਸ ਦਾ ਨਾਮ "ਨਿਸਾਦ" ਹੋਇਆ, ਜਿਸ ਤੋਂ ਅਨੇਕ ਨਿਸਾਦ ਉਤਪੰਨ ਹੋਏ, ਜੇਹੜੇ ਕਿ ਦੱਖਣੀ ਪਰਵਤਾਂ ਵਿੱਚ ਰਹਿੰਦੇ ਹਨ. ਫੇਰ ਬ੍ਰਾਹਮਣਾਂ ਨੇ ਵੇਣ ਦਾ ਸੱਜਾ ਪੱਟ ਮਲਿਆ. ਤਾਂ ਉਸ ਵਿੱਚੋਂ ਅਗਨਿ ਜੇਹਾ ਚਮਕਦਾ ਪ੍ਰਿਥੁ ਪ੍ਰਗਟ ਹੋਇਆ. ਦੇਖੋ, ਪ੍ਰਿਥੁ ੫.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੇਣ ਨੇ ਆਪਣਾ ਰਾਜ ਆਰੰਭ ਤਾਂ ਚੰਗੀ ਤਰਾਂ ਕੀਤਾ, ਪਰ ਫੇਰ ਜੈਨਮਤ ਦੇ ਜਾਲ ਵਿੱਚ ਫਸ ਗਿਆ, ਇਸ ਕਰਕੇ ਰਿਖੀਆਂ ਨੇ ਉਸ ਨੂੰ ਏਨਾਂ ਕੁੱਟਿਆ ਕਿ ਉਸ ਦੇ ਪੱਟ ਵਿੱਚੋਂ ਨਿਸਾਦ ਅਤੇ ਸੱਜੀ ਭੁਜਾ ਵਿੱਚੋਂ ਪ੍ਰਿਥੁ ਨਿਕਲ ਆਏ, ਨਿਸਾਦ ਦੇ ਜਨਮ ਨਾਲ ਉਸ ਦੇ ਪਾਪ ਕੱਟੇ ਗਏ ਅਤੇ ਉਹ ਨਰਮਦਾ ਨਦੀ ਦੇ ਕਿਨਾਰੇ ਤਪ ਕਰਨ ਜਾ ਲੱਗਿਆ, ਦੇਖੋ, ਬੇਣ ੨....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. पृथु. ਵਿ- ਚੌੜਾ. ਵਿਸ੍ਤਾਰ ਵਾਲਾ. "ਪ੍ਰਿਥੁ ਨਿਤੰਬ ਜਿਨ ਕੀ ਛਬਿ ਕੋ ਨਾ." (ਨਾਪ੍ਰ) ੨. ਵਡਾ. ਮਹਾਨ। ੩. ਚਤੁਰ. ਪ੍ਰਵੀਣ। ੪. ਅਗਿਣਤ. ਅਸੰਖ੍ਯ। ੫. ਸੰਗ੍ਯਾ- ਵੇਣ ਦਾ ਪੁਤ੍ਰ ਇੱਕ ਰਾਜਾ, ਜਿਸ ਦਾ ਹਾਲ ਰਿਗਵੇਦ ਵਿੱਚ ਦੇਖੀਦਾ ਹੈ. ਪ੍ਰਿਥੁ ਇੱਕ ਵੇਦਮੰਤ੍ਰ ਦਾ ਕਰਤਾ ਭੀ ਹੈ. ਅਥਰਵ ਵੇਦ ਵਿੱਚ ਲਿਖਿਆ ਹੈ ਕਿ ਮਨੁ ਵੈਵਸ੍ਵਤ ਇਸ ਦਾ ਵਡੇਰਾ ਸੀ ਅਤੇ ਪ੍ਰਿਥਿਵੀ ਇਸ ਦਾ ਭਾਂਡਾ ਸੀ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਸਭ ਤੋਂ ਪਹਿਲਾ ਰਾਜਾ ਪ੍ਰਿਥੁ ਹੋਇਆ. ਪੁਰਾਣਾ ਵਿੱਚ ਦੱਸਿਆ ਹੈ ਕਿ ਪ੍ਰਿਥੁ ਵੇਣ ਦਾ ਪੁਤ੍ਰ ਅਤੇ ਅੰਗ ਦਾ ਪੋਤਾ ਸੀ ਅਰ ਇਸ ਦੇ ਨਾਮ ਤੋਂ ਧਰਤੀ ਦੀ ਪ੍ਰਿਥਵੀ ਸੰਗ੍ਯਾ ਹੋਈ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਰਿਖੀਆਂ ਨੇ ਵੇਣ ਨੂੰ ਪ੍ਰਿਥਿਵੀ ਦਾ ਰਾਜਾ ਬਣਾਇਆ, ਪਰ ਉਹ ਵਡਾ ਅਧਰਮੀ ਸੀ, ਉਸ ਨੇ ਪੂਜਾ ਹਵਨ ਆਦਿ ਬੰਦ ਕਰ ਦਿੱਤੇ. ਧਰਮ ਦੀ ਹਾਨਿ ਹੁੰਦੀ ਦੇਖਕੇ ਪਵਿਤ੍ਰ ਰਿਖੀਆਂ ਨੇ ਕੁਸ਼ਾ ਦੇ ਤੀਲੇ ਮਾਰ ਮਾਰਕੇ ਵੇਣ ਨੂੰ ਮਾਰ ਦਿੱਤਾ. ਜਦ ਕੋਈ ਰਾਜਾ ਨਾ ਰਿਹਾ, ਤਾਂ ਲੁੱਟ ਮਾਰ ਹੋਣ ਲੱਗੀ. ਇਸ ਪੁਰ ਰਿਖੀਆਂ ਨੇ ਏਕਤ੍ਰ ਹੋਕੇ ਮੋਏ ਹੋਏ ਰਾਜੇ ਦਾ ਪੱਟ ਮਲਣਾ ਆਰੰਭ ਕੀਤਾ, ਤਾਂ ਉਸ ਵਿੱਚੋਂ ਇੱਕ ਛੋਟੇ ਜੇਹੇ ਆਕਾਰ ਦਾ ਆਦਮੀ ਨਿਕਲਿਆ, ਜਿਸ ਦਾ ਮੂੰਹ ਚੌੜਾ ਰੰਗ ਕਾਲਾ ਅਤੇ ਸ਼ਕਲ ਭਿਆਨਕ ਸੀ, ਜਿਸ ਤੋਂ ਨਿਸਾਦ ਜਾਤਿ ਪ੍ਰਗਟ ਹੋਈ ਫੇਰ ਰਿਖੀਆਂ ਨੇ ਉਸ ਦਾ ਸੱਜਾ ਪੱਟ ਮਲਣਾ ਆਰੰਭ ਕੀਤਾ, ਤਾਂ ਉਸ ਵਿੱਚੋਂ ਪ੍ਰਿਥੁ ਜਨਮਿਆ. ਇਹ ਬਾਲਕ ਅਗਨਿ ਸਮਾਨ ਚਮਕਦਾ ਸੀ. ਇਸ ਦੇ ਉਤਪੰਨ ਹੋਣ ਨਾਲ ਸਭ ਪ੍ਰਸੰਨ ਹੋਏ ਅਤੇ ਵੇਣ ਨਰਕ ਵਿੱਚੋਂ ਨਿਕਲਕੇ ਸ੍ਵਰਗ ਵਿੱਚ ਜਾ ਪੁੱਜਾ. ਜਦ ਪ੍ਰਿਥੁ ਨੇ ਸਾਰਾ ਰਾਜ ਭਾਗ ਸਾਂਭਲਿਆ, ਤਾਂ ਵੇਖਿਆ ਕਿ ਪ੍ਰਿਥਿਵੀ ਜੰਗਲਾਂ ਅਤੇ ਪਹਾੜਾਂ ਨਾਲ ਭਰੀ ਪਈ ਹੈ. ਇਸ ਨੇ ਜੰਗਲ ਸਾਫ ਕੀਤੇ ਅਤੇ ਆਪਣੀ ਕਮਾਣ ਨਾਲ ਪਰਵਤਾਂ ਨੂੰ ਧਕੇਲਕੇ ਕਿਨਾਰੇ ਕੀਤਾ. ਜਿਸ ਤੋਂ ਜ਼ਮੀਨ ਖੇਤੀ ਲਈ ਸਾਫ ਹੋਈ. "ਮਾਨੋ ਮਹਾ ਪ੍ਰਿਥੁ ਲੈਕੇ ਕਮਾਨ ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧) ੬. ਮਹਾਦੇਵ. ਸ਼ਿਵ। ੭. ਅਗਨਿ। ੮. ਵਿਸਨੁ....
ਸੰ. ਸੰਗ੍ਯਾ- ਰਾਜਕਰ. ਮਹਿਸੂਲ (ਮੁਆਮਲਾ), ਜੋ ਜ਼ਮੀਨ ਪੁਰ ਲਗਾਇਆ ਜਾਂਦਾ ਹੈ। ੨. ਭੇਟਾ. ਉਪਹਾਰ. "ਤੇ ਭੀ ਬਲਿ ਪੂਜਾ ਉਰਝਾਏ." (ਵਿਚਿਤ੍ਰ) ੩. ਦੇਵਤਾ ਨੂੰ ਅਰਪਨ ਕੀਤਾ ਪਸ਼ੂ ਅਥਵਾ ਅੰਨ। ੪. ਕੁਰਬਾਨ. ਬਲਿਹਾਰ. "ਬਲਿਜਾਇ ਨਾਨਕ ਸਦਾ ਕਰਤੇ." (ਰਾਮ ਛੰਤ ਮਃ ੫) ਦੇਖੋ, ਬਲਿਦਾਨ। ੫. ਪ੍ਰਹਲਾਦ ਦਾ ਪੋਤਾ ਵਿਰੋਚਨ ਦਾ ਪੁਤ੍ਰ, ਜੋ ਵਿੰਧ੍ਯਾ ਵਲੀ ਦੇ ਉਦਰ ਤੋਂ ਪੈਦਾ ਹੋਇਆ. ਇਹ ਐਸਾ ਪ੍ਰਤਾਪੀ ਸੀ ਕਿ ਇੰਦ੍ਰ ਨੂੰ ਜਿੱਤਕੇ ਤਿੰਨ ਲੋਕਾਂ ਵਿੱਚ ਇਸ ਨੇ ਆਪਣਾ ਰਾਜਾ ਥਾਪਿਆ. ਦੇਵਤਿਆਂ ਦੇ ਆਖੇ ਵਿਸਨੁ ਨੇ ਬਲਿ ਨੂੰ ਛਲਣ ਲਈ ਵਾਮਨ ਅਵਤਾਰ ਧਾਰਿਆ ਅਰ ਬਲਿ ਤੋਂ ਢਾਈ ਅਤਵਾ ਤਿੰਨ ਕਦਮ ਜ਼ਮੀਨ ਮੰਗੀ. ਬਲਿ ਨੇ ਦੈਤਗੁਰੁ ਸ਼ੁਕ੍ਰ ਦੇ ਵਰਜਣ ਪੁਰ ਭੀ ਜ਼ਮੀਨ ਦਾ ਸੰਕਲਪ ਵਾਮਨ ਨੂੰ ਦੇ ਦਿੱਤਾ. ਵਾਮਨ ਨੇ ਆਪਣਾ ਸ਼ਰੀਰ ਵਧਾਕੇ ਦੋ ਕਦਮ ਨਾਲ ਪ੍ਰਿਥਿਵੀ ਅਤੇ ਆਕਾਸ਼ ਮਿਣ ਲਏ, ਤੀਜੇ ਕਦਮ ਵਿੱਚ ਬਲਿ ਦਾ ਸ਼ਰੀਰ ਲੈ ਲਿਆ. ਵਿਸਨੁ ਨੇ ਇਸ ਦੀ ਭਗਤੀ ਦੇਖਕੇ ਬਲਿ ਨੂੰ ਪਾਤਾਲ ਦਾ ਰਾਜਾ ਥਾਪਿਆ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਦਾ ਦ੍ਵਾਰਪਾਲ ਹੋਕੇ ਰਹਿਣਾ ਅੰਗੀਕਾਰ ਕੀਤਾ. "ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ." (ਮਾਰੂ) ੬. ਦੇਖੋ, ਬਲੀ। ੭. ਸ਼ਸਤ੍ਰਨਾਮਮਾਲਾ ਵਿੱਚ ਹਾਥੀ ਦਾ ਨਾਮ ਭੀ ਬਲਿ ਹੈ. ਦੇਖੋ, ਬਲਿਅਰਿ। ੮. ਦੇਖੋ, ਵਲਿ। ੯. ਕ੍ਰਿ. ਵਿ- ਬਲ ਕਰਕੇ. ਸ਼ਕਤਿ ਨਾਮ. "ਤਿਤੁ ਬਲਿ ਰੋਗੁ ਨ ਬਿਆਪੈ ਕੋਈ." (ਗਉ ਮਃ ੫)...
ਦੇਖੋ, ਵਿਕ੍ਰਮ....
ਭੁਜ੍ ਧਾ ਭੋਗਣਾ, ਖਾਣਾ। ੨. ਭੋਜ੍ਯ (ਗ਼ਿਜ਼ਾ- ਭੋਜਨ) ਦੀ ਥਾਂ ਭੀ ਭੋਜ ਸ਼ਬਦ ਆਇਆ ਹੈ. "ਨਮੋ ਭੋਜ ਭੋਜ." (ਜਾਪੁ) "ਭਲੇ ਭੋਜ ਦੀਨੇ." (ਗੁਵਿ ੧੦) ੩. ਸੰ. ਭੋਜ. ਵਿ- ਉਦਾਰ। ੪. ਸੰਗ੍ਯਾ- ਭਾਗਲਪੁਰ ਦੇ ਆਸ ਪਾਸ ਦਾ ਦੇਸ਼#੫. ਪ੍ਰਤਿਹਾਰਵੰਸ਼ੀ ਰਾਮਭਦ੍ਰਦੇਵ ਦਾ ਪੁਤ੍ਰ. ਇਸ ਦਾ ਨਾਮ "ਮਿਹਰ" ਸੀ, ਅਤੇ ਉਪਾਧੀ (ਪਦਵੀ) ਭੋਜ ਸੀ. ਇਸ ਨੇ ਸਨ ੮੪੦ ਤੋਂ ੮੯੦ ਤੀਕ ਕਨੌਜ ਵਿੱਚ ਰਾਜ ਕੀਤਾ.¹ ਮਿਹਰ ਦੇ ਪੁਤ੍ਰ ਮਹੇਂਦ੍ਰਪਾਲ ਨੇ ਸਨ ੮੯੦ ਤੋਂ ੯੦੮ ਤੀਕ ਰਾਜ ਕੀਤਾ#੬. ਪ੍ਰਮਰਗੋਤ੍ਰ ਦਾ ਭੂਸਣ ਮਾਲਵੇ ਦੀ ਪ੍ਰਸਿੱਧ ਨਗਰੀ ਧਾਰਾ ਦਾ ਰਾਜਾ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਅਤੇ ਅਨੇਕ ਗ੍ਰੰਥਾਂ ਦਾ ਕਰਤਾ ਹੋਇਆ ਹੈ. ਇਹ ਸਨ ੧੦੧੮ ਵਿੱਚ ਗੱਦੀ ਬੈਠਾ ਅਤੇ ਸਨ ੧੦੬੦ ਵਿੱਚ ਮੋਇਆ. ਭੋਜ ਦੇ ਪਿਤਾ ਦਾ ਨਾਮ ਸਿੰਧੁਲ, ਮਾਤਾ ਦਾ ਨਾਮ ਸਾਵਿਤ੍ਰੀ ਅਤੇ ਇਸਤ੍ਰੀ ਦਾ ਨਾਮ ਲੀਲਾਵਤੀ ਸੀ. ਦੇਖੋ, ਮੁੰਜ। ੭. ਵਿੰਧ੍ਯ ਦੇ ਆਸ ਪਾਸ ਰਹਿਣ ਵਾਲੀ ਇੱਕ ਜਾਤਿ....
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਅ਼. [موَج] ਸੰਗ੍ਯਾ- ਤਰੰਗ. ਲਹਰ। ੨. ਮਨ ਦੀ ਉਮੰਗ। ੩. ਇਨਾਮ. ਬਖ਼ਸ਼ਿਸ਼. "ਰੀਝ ਰੀਝ ਦੇਂ ਮੌਜ ਘਨੇਰੀ। ਲਾਖਹੁੱ ਦਰਬ ਕਰੋਰਨ ਕੇਰੀ." (ਗੁਪ੍ਰਸੂ)...
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....