ਨ੍ਯਾਯ, ਨਿਆਯ

nyāya, niāyaन्याय, निआय


ਸੰ. ਸੰਗ੍ਯਾ- ਯੋਗ੍ਯ ਬਾਤ. ਨੀਤਿ. ਇਨਸਾਫ਼। (ਅ) ਗੌਤਮ ਦਾ ਰਚਿਆ ਸ਼ਾਸਤ੍ਰ, ਜਿਸ ਦੀ ਦਰਸ਼ਨਾਂ ਵਿੱਚ ਗਿਣਤੀ ਹੈ. ਦੇਖੋ, ਖਟ ਸ਼ਾਸਤ੍ਰ.#(ੲ) ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ ਅਤੇ ਨਿਗਮਨ, ਇਨ੍ਹਾਂ ਪੰਜਾਂ ਅੰਗਾਂ ਵਾਲਾ ਵਾਕ.#(I) ਪਰਵਤ ਅਗਨਿ ਵਾਲਾ ਹੈ- ਪ੍ਰਤਿਗ੍ਯਾ.#(II) ਧੂੰਏਂ ਵਾਲਾ ਹੋਣ ਕਰਕੇ- ਹੇਤੁ.#(III) ਧੂੰਏਂ ਵਾਲਾ ਜਰੂਰ ਅੱਗ ਸਹਿਤ ਹੁੰਦਾ ਹੈ, ਜਿਸ ਤਰਾਂ ਰਸੋਈ ਘਰ- ਉਦਾਹਰਣ.#(IV) ਨੇਮ ਨਾਲ ਅੱਗ ਸਾਥ ਰਹਿਣ ਵਾਲੇ ਧੂੰਏਂ ਹੇਤੁ ਵਾਲਾ ਇਹ ਪਰਵਤ ਹੈ- ਉਪਨਯ.#(V) ਇਸ ਲਈ ਬਿਨਾ ਸੰਸੇ ਇਹ ਪਹਾੜ ਅੱਗ ਵਾਲਾ ਹੈ- ਨਿਗਮਨ.#(ਸ) ਦ੍ਰਿਸ੍ਟਾਂਤ ਵਾਕ੍ਯ. ਮਿਸਾਲ. ਕਹਾਵਤ. ਨ੍ਯਾਯਵਾਕਯ ਸਾਰੀਆਂ ਬੋਲੀਆਂ ਵਿੱਚ ਵਰਤੇਜਾਂਦੇ ਹਨ, ਅਰ ਇਹ ਅਨੰਤ ਹਨ. ਅਸੀਂ ਇੱਥੇ ਉਹ ਲਿਖਦੇ ਹਾਂ ਜੋ ਬਹੁਤ ਪ੍ਰਸਿੱਧ ਅਤੇ ਜਾਂਦਾ ਵਰਤੇ ਜਾਂਦੇ ਹਨ-#ਉਸ੍ਟ੍ਰ ਲਗੁੜ ਨ੍ਯਾਯ. ਉੱਠ ਉੱਤੇ ਲੱਦੀਆਂ ਲੱਕੜਾਂ ਵਿੱਚੋਂ ਇੱਕ ਡੰਡਾ ਲੈਕੇ ਜਿਵੇਂ ਉੱਠ ਨੂੰ ਸਿੱਧਾ ਕਰ ਲਈਦਾ ਹੈ. ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸ੍ਟੀ ਲਈ ਵਰਤੀਏ.#(੨) ਊਖਰ ਵਰਖਾ ਨ੍ਯਾਯ. ਜਿਵੇਂ ਕੱਲਰ ਵਿੱਚ ਮੀਂਹ ਕੁਝ ਫਲ ਨਹੀਂ ਦਿੰਦਾ, ਤਿਵੇਂ ਜਿਸ ਥਾਂ ਉਪਦੇਸ਼ ਆਦਿ ਦਾ ਕੁਝ ਅਸਰ ਨਾ ਹੋਵੇ.#(੩) ਅਗਨਿ ਧੂਮ ਨ੍ਯਾਯ. ਧੂੰਆਂ ਕਾਰਯ ਦੇਖਕੇ ਜਿਸ ਤਰਾਂ ਕਾਰਣਰੂਪ ਅਗਨਿ ਦਾ ਗ੍ਯਾਨ ਹੁੰਦਾ ਹੈ, ਇਸੇ ਤਰਾਂ ਕਾਰਯ ਦ੍ਵਾਰਾ ਕਾਰਣ ਜਾਣ ਲੈਣਾ.#(੪) ਅਰਣ੍ਯ ਰੋਦਨ ਨ੍ਯਾਯ. ਜੰਗਲ ਵਿੱਚ ਰੋਣਾ ਜੈਸੇ ਨਿਸਫਲ ਹੈ, ਉਸੇ ਤਰਾਂ ਜਿਸ ਥਾਂ ਕੋਈ ਗੱਲ ਸੁਣਨ ਵਾਲਾ ਨਾ ਹੋਵੇ ਅਤੇ ਵ੍ਯਾਖ੍ਯਾਨ ਕਰਤਾ ਵ੍ਰਿਥਾ ਸਿਰ ਖਪਾਵੇ.#(੫) ਅੰਧਗਜ ਨ੍ਯਾਯ. ਕਈ ਅੰਨ੍ਹਿਆਂ ਨੇ ਹਾਥੀ ਟੋਹਕੇ ਦੇਖਿਆ, ਪੂਛ ਟਟੋਲਣ ਵਾਲੇ ਨੇ ਹਾਥੀ ਰੱਸੇ ਜੇਹਾ, ਟੰਗ ਟਟੋਲਣ ਵਾਲੇ ਨੇ ਬਮਲੇ ਜੇਹਾ, ਕੰਨ ਸਪਰਸ਼ ਕਰਨ ਵਾਲੇ ਨੇ ਛੱਜ ਜੇਹਾ ਦੱਸਿਆ. ਇਸੇ ਤਰਾਂ ਜਿੱਥੇ ਬਾਤ ਦੀ ਅਸਲੀਯਤ ਜਾਣੇ ਬਿਨਾ ਲੋਕ ਆਪਣੀ ਅਟਕਲ ਨਾਲ ਕਲਪਣਾ ਕਰਨ, ਉੱਥੇ ਇਹ ਕਹਾਵਤ ਕਹੀ ਜਾਂਦੀ ਹੈ.#(੬) ਅੰਧ ਪਰੰਪਰਾ ਨ੍ਯਾਯ. ਬਿਨਾ ਸੋਚੇ, ਇੱਕ ਨੂੰ ਕੰਮ ਕਰਦੇ ਦੇਖਕੇ ਉਸੇ ਤਰਾਂ ਕਰਨ ਲਗਣਾ, ਵਿਚਾਰ ਬਿਨਾ ਪੁਰਾਣੀ ਲੀਹ ਤੇ ਤੁਰੇ ਜਾਣਾ.#(੭) ਅੰਧ ਪੰਗੁ ਨ੍ਯਾਯ. ਅੰਨ੍ਹਾ ਦੇਖ ਨਹੀਂ ਸਕਦਾ, ਪਿੰਗਲਾ ਚਲ ਨਹੀਂ ਸਕਦਾ, ਪਰ ਜੇ ਅੰਨ੍ਹਾ ਪਿੰਗਲੇ ਨੂੰ ਚੁੱਕ ਲਵੇ, ਤਦ ਜਿੱਥੇ ਚਾਹੁਣ ਪਹੁਚ ਸਕਦੇ ਹਨ. ਇਸੇ ਤਰਾਂ ਇੱਕ ਇੱਕ ਕਾਰਯ ਨੂੰ ਕਰਨ ਵਾਲੇ ਜਿੱਥੇ ਪਰਸਪਰ ਸਹਾਈ ਹੋਣ, ਉੱਥੇ ਇਹ ਨ੍ਯਾਯ ਵਰਤੀਦਾ ਹੈ.#(੮) ਏਕਾਕ੍ਸ਼ੀ ਤ੍ਰਿਣ ਨ੍ਯਾਯ. ਇੱਕ ਅੱਖੋਂ ਕਾਣਾ ਸੀ ਦੂਜੀ ਵਿੱਚ ਤਿਨਕਾ ਪੈਗਿਆ, ਇਸੇ ਤਰਾਂ ਪਹਿਲਾਂ ਹੀ ਕਿਸੇ ਗੱਲ ਵਿੱਚ ਕਮਜ਼ੋਰੀ ਹੋਵੇ, ਉੱਤੋਂ ਹੋਰ ਵਿਘਨ ਆ ਪਵੇ, ਤਦ ਉਸ ਮੌਕੇ ਇਹ ਕਹਾਵਤ ਵਰਤੀਦੀ ਹੈ.#(੯) ਸ਼ਮਸ਼੍ਰ ਕੰਟਕ ਨ੍ਯਾਯ. ਦਾੜੀ ਮੁੱਛ ਜੋ ਮੁਨਾਉਂਦੇ ਹਨ ਉਨ੍ਹਾਂ ਦੇ ਰੋਮ ਕੰਡੇ ਜੇਹੇ ਤਿੱਖੇ ਉਗਦੇ ਹਨ, ਅਜੇਹੇ ਲੋਕ ਜਦ ਬੱਚਿਆਂ ਨੂੰ ਪ੍ਯਾਰ ਨਾਲ ਚੁੰਮਦੇ ਹਨ ਤਦ ਕੰਡਿਆਂ ਤੋਂ ਦੁਖੇ ਹੋਏ ਬੱਚੇ ਰੋ ਉਠਦੇ ਹਨ. ਜੋ ਪ੍ਯਾਰ ਦਿਖਾਕੇ ਦੁਖ ਦੇਵੇ ਉਸ ਲਈ ਇਹ ਕਹਾਵਤ ਵਰਤੀਦੀ ਹੈ.#(੧੦) ਸਮੁਦ੍ਰ ਵਰਖਾ ਨ੍ਯਾਯ. ਜੈਸੇ ਸਮੁਦ੍ਰ ਵਿੱਚ ਮੀਂਹ ਉਪਕਾਰੀ ਨਹੀਂ ਦਿਸਦਾ, ਤੈਸੇ ਜਿਸ ਥਾਂ ਕਿਸੇ ਗੱਲ ਦੀ ਜਰੂਰਤ ਨਾ ਹੋਵੇ ਉਸ ਥਾਂ ਇਹ ਨ੍ਯਾਯ ਕਿਹਾ ਜਾਂਦਾ ਹੈ.#(੧੧) ਸਿੰਘਾਵਲੋਕਨ ਨ੍ਯਾਯ. ਜੈਸੇ ਸ਼ੇਰ ਸ਼ਿਕਾਰ ਨੂੰ ਮਾਰਕੇ ਜਦ ਅੱਗੇ ਵਧਦਾ ਹੈ, ਤਦ ਫਿਰ ਫਿਰ ਪਿੱਛੇ ਵੇਖਦਾ ਹੈ, ਤੈਸੇ ਕਿਸੇ ਬਾਤ ਪੁਰ ਬਾਰ ਬਾਰ ਧ੍ਯਾਨ ਦੇਣਾ.#(੧੨) ਸੁੰਦੋਪਸੁੰਦ ਨ੍ਯਾਯ. ਸੁੰਦ ਅਤੇ ਉਪਸੁੰਦ ਦੋਵੇਂ ਭਾਈ ਤਿਲੋਤੱਮਾ ਅਪਸਰਾ ਨੂੰ ਵਰਣਾ ਚਾਹੁੰਦੇ ਸਨ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਬਲੀ ਸਾਬਤ ਹੋਵੇਗਾ ਮੈ ਉਸ ਨੂੰ ਵਰਾਂਗੀ. ਇਸ ਪੁਰ ਆਪੋ ਵਿੱਚੀ ਵਿੱਚੀ ਲੜਕੇ ਕਟ ਮੋਏ. ਇਸੇ ਤਰਾਂ ਪਰਸਪਰ ਦੀ ਫੁੱਟ ਨਾਲ ਜਿੱਥੇ ਦੋਹਾਂ ਧਿਰਾਂ ਨੂੰ ਹਾਨੀ ਪਹੁਚੇ, ਉਸ ਥਾਂ ਇਹ ਕਹਾਵਤ ਵਰਤੀਦੀ ਹੈ.#(੧੩) ਸੂਚੀ ਕਟਾਹ ਨ੍ਯਾਯ. ਲੁਹਾਰ ਨੂੰ ਇੱਕ ਨੇ ਕੜਾਹਾ ਬਣਾਉਣ ਲਈ ਆਖਿਆ, ਦੂਜੇ ਨੇ ਆਕੇ ਸੂਈ ਬਣਾਉਣ ਲਈ ਕਿਹਾ. ਲੁਹਾਰ ਨ ਪਹਿਲਾਂ ਸੂਈ ਬਣਾਕੇ ਫੇਰ ਕੜਾਹਾ ਬਣਾਉਣਾ ਆਰੰਭਿਆ. ਇਸੇ ਤਰਾਂ ਪਹਿਲੇ ਸਹਿਜ ਕੰਮ ਨੂੰ ਕਰਕੇ ਫੇਰ ਬੜੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ.#(੧੪) ਸ੍‍ਥਾਲੀ ਤੰਡੁਲ ਨ੍ਯਾਯ. ਵਲਟੋਹੀ ਵਿੱਚੋਂ ਇੱਕ ਚਾਉਲ ਦੇਖਣ ਤੋਂ ਜਿਵੇਂ ਸਾਰੀ ਦੇਗ ਦੇ ਰਿੱਝੇ ਚਾਉਲਾਂ ਦਾ ਪਤਾ ਲਗਦਾ ਹੈ, ਤਿਵੇਂ ਕਿਸੇ ਇੱਕ ਬਾਤ ਦੇ ਗ੍ਯਾਨ ਤੋਂ ਸਾਰਾ ਹਾਲ ਜਾਣਲੈਣਾ.#(੧੫) ਸ੍‍ਥੂਣਾ ਨਿਖਨਨ ਨ੍ਯਾਯ. ਜੈਸੇ ਥੰਮ੍ਹੀ ਨੂੰ ਗੱਡਣ ਵੇਲ ਦ੍ਰਿੜ੍ਹ ਕਰਣ ਲਈ ਤੋਕੇ ਬਾਰ ਬਾਰ ਹਿਲਾਕੇ ਦੇਖੀਦਾ ਹੈ, ਤੈਸੇ ਆਪਣੇ ਪੱਖ ਦੀ ਯੁਕਤੀ ਉਕਤੀ ਨਾਲ ਦ੍ਰਿੜ੍ਹਤਾ ਕਰਨੀ.#(੧੬) ਕਦਲੀ ਫਲ ਨ੍ਯਾਯ. ਕੇਲਾ ਕੱਟੇ ਤੋਂ ਹੀ ਜਾਦਾ ਫਲਦਾ ਹੈ, ਤੈਸੇ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ.#(੧੭) ਕਰ ਕੰਕਨ ਨ੍ਯਾਯ. ਕੰਕਨ ਕਹਿਣ ਤੋਂ ਹੀ ਕਰ (ਹੱਥ) ਦਾ ਗਹਿਣਾ ਜਾਣਿਆ ਜਾਂਦਾ ਹੈ, ਇਸ ਲਈ ਕਰ ਸ਼ਬਦ ਨਿਸਫਲ ਹੈ, ਪਰ ਐਸਾ ਬੋਲਿਆ- ਜਾਂਦਾ ਹੈ. ਇਸੇ ਤਰਾਂ ਜਿੱਥੇ ਬਾਤ ਨੂੰ ਸਪਸ੍ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ, ਉਸ ਥਾਂ ਇਹ ਨ੍ਯਾਯ ਵਰਤੀਦਾ ਹੈ.#(੧੮) ਕਾਕਤਾਲੀਯ ਨ੍ਯਾਯ. ਤਾਲ ਬਿਰਛ ਪੁਰ ਕਾਉਂ ਬੈਠਾ ਸੀ, ਉਸ ਦੇ ਉਡਾਉਣ ਲਈ ਤਾਲੀ ਵਜਾਈ, ਜਿਸ ਤੋਂ ਕਾਉਂ ਉਡ ਗਿਆ ਅਰ ਕਾਉਂ ਦੇ ਉਡਮ ਦੀ ਹਰਕਤ ਤੋਂ ਜੋ ਬਹੁਤ ਪੱਕਾ ਫਲ ਸੀ, ਉਹ ਸ਼ਾਖਾ ਤੋਂ ਟੁੱਟਕੇ ਡਿਗ ਪਿਆ. ਐਸੇ ਹੀ ਭਾਵੇਂ ਦੋ ਗੱਲਾਂ ਦਾ ਪਰਸਪਰ ਸਿੱਧਾ ਸੰਬੰਧ ਨਾ ਹੋਵੇ, ਪਰ ਇੱਕ ਸਮੇਂ ਵਿੱਚ ਹੋਜਾਣ, ਤਦ ਇਹ ਕਹਾਵਤ ਵਰਤੀਦੀ ਹੈ.#(੧੯) ਕੂਪ ਮੰਡੂਕ ਨ੍ਯਾਯ. ਸਮੁੰਦਰ ਦਾ ਡੱਡੂ ਕਿਸੇ ਖੂਹ ਵਿੱਚ ਡਿੱਗ ਪਿਆ, ਖੂਹ ਦੇ ਡੱਡੂ ਨੇ ਪੁੱਛਿਆ ਤੇਰਾ ਸਮੁੰਦਰ ਕਿਤਨਾ ਵਡਾ ਹੈ, ਉਸ ਨੇ ਆਖਿਆ ਬਹੁਤ ਵਡਾ ਹੈ. ਕੂਏ ਦੇ ਡੱਡੂ ਨੇ ਕਿਹਾ ਕਿ ਕੀ ਇਸ ਖੂਹ ਜਿੰਨਾ ਹੈ? ਸਮੁੰਦਰ ਦੇ ਮੇਂਡਕ ਨੇ ਇਸ ਪਰ ਖੂਹ ਦੇ ਡੱਡੂ ਨੂੰ ਕਿਹਾ ਕਿੱਥੇ ਇਹ ਤੁੱਛ ਖੂਹ ਅਰ ਕਿੱਥੇ ਮਹਾਨ ਸਮੁੰਦਰ! ਇਸ ਪੁਰ ਖੂਹ ਦੇ ਡੱਡੂ ਨੇ ਕਿਹਾ ਕਿ ਤੂੰ ਝੂਠਾ ਹੈਂ, ਇਸ ਖੂਹ ਤੋਂ ਵਡਾ ਸਮੁੰਦਰ ਕਿਸ ਤਰਾਂ ਹੋ ਸਕਦਾ ਹੈ? ਇਸੇ ਤਰਾਂ ਜਿੱਥੇ ਥੋੜੇ ਗ੍ਯਾਨ ਵਾਲਾ ਵਡੇ ਗ੍ਯਾਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ ਹੈ, ਉਸ ਥਾਂ ਇਹ ਕਹਾਵਤ ਆਖੀ ਜਾਂਦੀ ਹੈ.#(੨੦) ਕੈਮੁਤਿੱਕ ਨ੍ਯਾਯ. ਜਿਸ ਨੇ ਵਡਾ ਕੰਮ ਕਰ ਲਿਆ ਉਸ ਨੇ ਛੋਟਾ ਕਰਨ ਵਿੱਚ ਕੀ ਕਠਿਨਾਈ ਹੈ. ਐਸੀ ਕਹਾਵਤ ਜਿਸ ਥਾਂ ਆਖੀਏ, ਇਹ ਕੈਮੁਤਿੱਕ ਨ੍ਯਾਯ ਹੈ.#(੨੧) ਕੰਠ ਚਾਮੀਕਰ ਨ੍ਯਾਯ. ਕਿਸੇ ਦੇ ਗਲ ਗਹਿਣਾ ਹੋਵੇ, ਪਰ ਉਸ ਨੂੰ ਭ੍ਰਮ ਹੋਜਾਵੇ ਕਿ ਖੋਇਆ ਗਿਆ ਹੈ ਅਰ ਢੂੰਡਦਾ ਵ੍ਯਾਕੁਲ ਹੋਜਾਵੇ. ਇਸੇ ਤਰਾਂ ਵਸ੍‍ਤੁ ਦੇ ਪਾਸ ਹੋਣ ਪਰ ਜੋ ਅਗ੍ਯਾਨ ਕਰਕੇ ਨਾ ਹੋਣੀ ਸਮਝੇ, ਉਸ ਥਾਂ ਇਹ ਨ੍ਯਾਯ ਆਖੀਦਾ ਹੈ.#(੨੨) ਗੱਡੂਰਿ ਪ੍ਰਵਾਹ ਨ੍ਯਾਯ. ਦੇਖੋ, ਭੇਡਚਾਲ.#(੨੩) ਗੁੜ ਔਖਧ ਨ੍ਯਾਯ. ਕੌੜੀ ਦਵਾ ਬਾਲਕ ਨੂੰ ਗੁੜ ਦਾ ਲਾਲਚ ਦੇਕੇ ਪਿਆਈਦੀ ਹੈ, ਤੈਸੇ ਕਿਸੇ ਨੂੰ ਕਿਸੇ ਕੰਮ ਲਈ ਰੁਚਿ ਦਿਵਾਕੇ ਤਿਆਰ ਕਰਨਾ.#(੨੪) ਘਟ ਦੀਪਕ ਨ੍ਯਾਯ. ਘੜੇ ਦਾ ਦੀਵਾ ਅੰਦਰ ਹੀ ਰੌਸ਼ਨੀ ਕਰਦਾ ਹੈ, ਤੈਸੇ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਵਿਦ੍ਯਾ ਆਦਿ ਨਾਲ ਲਾਭ ਨਹੀਂ ਪਹੁਚਾਉਂਦਾ, ਉਸ ਲਈ ਇਹ ਕਹਾਵਤ ਹੈ.#(੨੫) ਘਣ ਅੱਖਰਨ੍ਯਾਯ, ਘੁਣਾਕ੍ਸ਼੍‍ਰ ਨ੍ਯਾਯ. ਜੈਸੇ ਲੱਕੜ ਦਾ ਕੀੜਾ (ਘੁਣਾ) ਲੱਕੜ ਨੂੰ ਖਾਂਦਾ ਹੈ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣਜਾਂਦੀ ਹੈ. ਇਸੇ ਤਰਾਂ ਕੋਈ ਕੰਮ ਬਿਨਾ ਧ੍ਯਾਨ ਸੁਤੇ ਹੀ ਹੋਜਾਵੇ, ਉੱਥੇ ਇਹ ਦ੍ਰਿਸ੍ਟਾਂਤ ਵਰਤੀਦਾ ਹੈ.#(੨੬) ਜਲ ਤਰੰਗਨ੍ਯਾਯ. ਤਰੰਗ ਨਾਮ ਜੁਦਾ ਹੋਣ ਪੁਰ ਭੀ ਉਹ ਜਲ ਤੋਂ ਭਿੰਨ ਨਹੀਂ. ਐਸੇ ਹੀ ਅਭੇਦ ਪ੍ਰਗਟ ਕਰਨ ਲਈ ਇਹ ਨ੍ਯਾਯ ਵਰਤੀਦਾ ਹੈ.#(੨੭) ਜਲ ਤੂੰਬੀ ਨ੍ਯਾਯ. ਕਿਸੇ ਨੇ ਤੂੰਬੀ ਪਾਣੀ ਵਿੱਚ ਲੁਕੋਈ, ਉਹ ਝਟ ਉੱਪਰ ਆਗਈ. ਇਸੇ ਤਰਾਂ ਜੋ ਗੱਲ ਲੁੱਕ ਨਹੀਂ ਸਕਦੀ, ਉਸ ਦੇ ਲੁਕੋਣ ਦਾ ਯਤਨ ਕਰਨਾ.#(੨੮) ਤਿਲਤੰਡੁਲ ਨ੍ਯਾਯ. ਤਿਲ ਅਤੇ ਚਾਵਲ ਮਿਲਾਕੇ ਰੱਖਣ ਪੁਰ ਭੀ ਜੁਦੇ ਭਾਸਦੇ ਹਨ, ਤੈਸੇ ਅਨਮੇਲ ਪਦਾਰਥ ਕਦੇ ਅਭਿੰਨ ਨਹੀਂ ਹੋ ਸਕਦੇ.#(੨੯) ਦੇਹਲੀ ਦੀਪਕ ਨ੍ਯਾਯ. ਦੇਹਲੀ ਉੱਪਰ ਰੱਖਿਆ ਦੀਵਾ ਅਤੇ ਬਾਹਰ ਰੌਸ਼ਨੀ ਕਰਦਾ ਹੈ, ਤੈਸੇ ਇੱਕ ਬਾਤ ਦੋ ਗੁਣਾਂ ਨੂੰ ਪ੍ਰਗਟ ਕਰੇ ਅਥਵਾ ਇੱਕ ਸ਼ਬਦ ਦੋਹੀਂ ਪਾਸੀਂ ਅਰਥ ਸਿੱਧ ਕਰੇ, ਤਦ ਇਹ ਨ੍ਯਾਯ ਬੋਲੀਦਾ ਹੈ.#(੩੦) ਦੰਡ ਚਕ੍ਰ ਨ੍ਯਾਯ. ਜੈਸੇ ਘੜਾ ਬਣਾਉਣ ਲਈਂ ਚੱਕ ਡੰਡਾ ਆਦਿ ਅਨੇਕ ਸਾਮਾਨ ਸਹਾਇਕ ਹੁੰਦੇ ਹਨ, ਤੈਸੇ ਜੋ ਬਾਤ ਅਨੇਕ ਕਾਰਣਾਂ ਤੋਂ ਸਿੱਧ ਹੋਵੇ ਉੱਥੇ ਇਹ ਮਿਸਾਲ ਆਉਂਦੀ ਹੈ.#(੩੧) ਪਿਸ੍ਟ ਪੇਸਣ ਨ੍ਯਾਯ. ਪੀਠੇ ਨੂੰ ਪੀਹਣਾ. ਨਿਰਰਥਕ ਹੈ, ਤੈਸੇ ਕੀਤੇ ਹੋਏ ਕੰਮ ਨੂੰ ਫਿਰ ਕਰਨਾ ਨਿਸਫਲ ਹੈ. ਕਿਸੇ ਬਾਤ ਨੂੰ ਬਾਰ ਬਾਰ ਦੁਹਰਾਉਣਾ ਲਾਭਦਾਇਕ ਨਹੀਂ.#(੩੨) ਮੰਡੂਕ ਤੋਲਨ ਨ੍ਯਾਯ. ਕੋਈ ਬਾਣੀਆਂ ਡੱਡੂ ਨੂੰ ਸਾਮਾਨ ਵਾਲੇ ਪਲੜੇ ਵਿੱਚ ਰੱਖਕੇ ਵਸਤੂ ਤੋਲਦਾ ਸੀ ਤਾਕਿ ਵਸਤੁ ਘੱਟ ਦਿੱਤੀਜਾਵੇ. ਡੱਡੂ ਟੱਪਕੇ ਬਾਹਰ ਚਲਾਗਿਆ ਜਿਸ ਤੋਂ ਵਸਤੁ ਦਾ ਵਜਨ ਘਟ ਗਿਆ, ਇਸੇਤਰਾਂ ਛਲ ਨਾਲ ਕੀਤੀ ਬਾਤ ਪ੍ਰਗਟ ਹੋਜਾਂਦੀ ਹੈ.#ਅਥਵਾ- ਜੈਸੇ ਡੱਡੂ ਕੱਠੇ ਕਰਕੇ ਤੋਲੀਏ ਤਦ ਤੋਲੇ ਨਹੀਂ ਜਾਂਦੇ, ਕ੍ਯੋਂਕਿ ਉਹ ਨਿਚਲੇ ਹੋਕੇ ਨਹੀਂ ਬੈਠਦੇ. ਇੱਕ ਨੂੰ ਬੈਠਾਓ ਚਾਰ ਕੁੱਦਕੇ ਬਾਹਰ ਹੋ ਜਾਂਦੇ ਹਨ. ਇਸੇ ਤਰਾਂ ਆਪਮੁਹਾਰੀ ਮੂਰਖਮੰਡਲੀ ਤੋਂ ਕੋਈ ਕਾਰਯ ਸਿੱਧਾ ਨਹੀਂ ਹੁੰਦਾ.#(੩੩) ਮ੍ਰਿਗ ਕਸਤੂਰੀ ਨ੍ਯਾਯ. ਕਸਤੂਰੀ ਮ੍ਰਿਗ ਦੀ ਨਾਭਿ ਵਿੱਚ ਹੈ, ਪਰ ਭਾਲਦਾ ਹੈ ਜੰਗਲ ਵਿੱਚ. ਇਸੇ ਤਰਾਂ ਆਪਣੇ ਪਾਸ ਹੁੰਦੇ ਆਨੰਦ ਨੂੰ ਹੋਰ ਥਾਂ ਮੰਨਣਾ.#(੩੪) ਰੱਜੂ ਸਰਪ ਨ੍ਯਾਯ. ਜਦ ਤੀਕ ਯਥਾਰਥ ਗ੍ਯਾਨ ਨਹੀਂ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ. ਇਸੇ ਤਰਾਂ ਬ੍ਰਹਮਗ੍ਯਾਨ ਬਿਨਾ ਦ੍ਰਿਸ਼੍ਯ ਜਗਤ ਨੂੰ ਸਤ੍ਯ ਜਾਣਦਾ ਹੈ. ਕਿਸੇ ਵਸ੍‍ਤੁ ਦੀ ਅਸਲੀਅਤ ਸਮਝੇ ਬਿਨਾ ਭ੍ਰਮ ਦੂਰ ਨਹੀਂ ਹੁੰਦਾ.#(੩੫) ਲੋਹ ਚੁੰਬਕ ਨ੍ਯਾਯ. ਲੋਹਾ ਜੜ੍ਹ ਹੋਣ ਪੁਰ ਭੀ ਚੁੰਬਕ ਦੇ ਖਿੱਚਣ ਤੋਂ ਉਸ ਪਾਸ ਜਾਂਦਾ ਹੈ, ਤੈਸੇ ਕ੍ਰਿਯਾ ਰਹਿਤ ਪੁਰੁਸ ਪ੍ਰਕ੍ਰਿਤਿ ਦੇ ਸੰਯੋਗ ਕਰਕੇ ਚੇਸ੍ਟਾ ਕਰਦਾ ਹੈ. ਇਹ ਨ੍ਯਾਯ ਸਾਂਖ੍ਯ ਵਾਲੇ ਵਰਤਦੇ ਹਨ.#(੩੬) ਵਾਰਿਧਿ ਟਿੱਟਭ ਨ੍ਯਾਯ. ਕਹਾਵਤ ਹੈ ਕਿ ਸਮੁੰਦਰ ਨੇ ਇੱਕ ਵਰਾ ਟਟੀਹਰੀ ਦੇ ਆਂਡੇ ਡੋਬਲਏ. ਟਟੀਹਰੀ ਨੇ ਸਾਰੇ ਪੰਛੀਆਂ ਨੂੰ ਸਾਥ ਮਿਲਾਕੇ ਸਮੁੰਦਰ ਦੇ ਸੁਕਾਉਣ ਦਾ ਯਤਨ ਕੀਤਾ. ਅੰਤ ਨੂੰ ਗਰੁੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਲੱਜਿਤ ਕਰਕੇ ਆਂਡੇ ਹਾਸਿਲ ਕੀਤੇ. ਇਸ ਦਾ ਭਾਵ ਹੈ ਕਿ ਪੁਰੁਸਾਰਥ ਅਤੇ ਏਕਾ ਸਾਰੇ ਕੰਮ ਕਰ ਦਿੰਦਾ ਹੈ.#(੩੭) ਵਿਲ (ਵਿਲ੍ਵ) ਖਲ੍ਵਾਟ ਨ੍ਯਾਯ. ਧੁੱਪ ਨਾਲ ਵ੍ਯਾਕੁਲ ਹੋਇਆ ਗੰਜਾ ਆਰਾਮ ਲਈ ਬਿਲ ਦੇ ਬਿਰਛ ਹੇਠ ਗਿਆ. ਉਸ ਥਾਂ ਬਿਲ ਦਾ ਫਲ ਟੁੱਟਕੇ ਟੋਟਣ ਵਿੱਚ ਲੱਗਾ. ਜਿੱਥੇ ਸੁਖ ਦਾ ਸਾਧਨ ਕਰਦੇ ਦੁਖ ਖੜਾ ਹੋ ਜਾਵੇ, ਉਸ ਥਾਂ ਇਹ ਕਹਾਵਤ ਆਖੀਦੀ ਹੈ.#(੩੮) ਵੀਜਾਂਕੁਰ ਨ੍ਯਾਯ. ਵੀਜ ਤੋਂ ਅੰਕੁਰ ਹੈ ਜਾਂ ਅੰਕੁਰ ਤੋਂ ਵੀਜ. ਜੈਸੇ ਇਹ ਠੀਕ ਨਹੀਂ ਕਿਹਾ ਜਾ ਸਕਦਾ, ਤੈਸੇ ਦੋ ਸੰਬੰਧ ਵਸਤੂਆਂ ਦੇ ਨਿਤ੍ਯਪ੍ਰਵਾਹ ਦੇ ਦਿਸ੍ਟਾਂਤ ਵਿੱਚ ਵੇਦਾਂਤੀ ਇਹ ਨ੍ਯਾਯ ਵਰਤਦੇ ਹਨ। (ਹ) ਕ੍ਰਿ. ਵਿ- ਨਾਯ. ਨਿਵਾਕੇ. ਝੁਕਾਕੇ. ਨੀਵਾਂ ਕਰਕੇ. "ਮੁਖ ਨ੍ਯਾਯ ਖਿਸਾਯ ਚਲ੍ਯੋ." (ਕ੍ਰਿਸ਼ਨਾਵ)


सं. संग्या- योग्य बात. नीति. इनसाफ़। (अ) गौतम दा रचिआ शासत्र, जिस दी दरशनां विॱच गिणती है. देखो, खट शासत्र.#(ॲ) प्रतिग्या, हेतु, उदाहरण, उपनय अते निगमन, इन्हां पंजां अंगां वाला वाक.#(I) परवत अगनि वाला है- प्रतिग्या.#(II) धूंएं वाला होण करके- हेतु.#(III) धूंएं वाला जरूर अॱग सहित हुंदा है, जिस तरां रसोई घर- उदाहरण.#(IV) नेम नाल अॱग साथ रहिण वाले धूंएं हेतुवाला इह परवत है- उपनय.#(V) इस लई बिना संसे इह पहाड़ अॱग वाला है- निगमन.#(स) द्रिस्टांत वाक्य. मिसाल. कहावत. न्यायवाकय सारीआं बोलीआं विॱच वरतेजांदे हन, अर इह अनंत हन. असीं इॱथे उह लिखदे हां जो बहुत प्रसिॱध अते जांदा वरते जांदे हन-#उस्ट्र लगुड़ न्याय. उॱठ उॱते लॱदीआं लॱकड़ां विॱचों इॱक डंडा लैके जिवें उॱठ नूं सिॱधा कर लईदा है. तिवें किसे दी गॱल नूं आपणे पॱख दी पुस्टी लई वरतीए.#(२) ऊखर वरखा न्याय. जिवें कॱलर विॱच मींह कुझ फल नहीं दिंदा, तिवें जिस थां उपदेश आदि दा कुझ असर ना होवे.#(३) अगनि धूम न्याय. धूंआं कारय देखके जिस तरां कारणरूप अगनि दा ग्यान हुंदा है, इसे तरां कारय द्वारा कारण जाण लैणा.#(४) अरण्य रोदन न्याय. जंगल विॱच रोणा जैसे निसफल है, उसे तरां जिस थां कोई गॱल सुणन वाला ना होवे अते व्याख्यान करता व्रिथा सिर खपावे.#(५) अंधगज न्याय. कई अंन्हिआं ने हाथी टोहके देखिआ, पूछ टटोलण वाले ने हाथी रॱसे जेहा, टंग टटोलण वाले ने बमले जेहा, कंन सपरश करन वाले ने छॱज जेहा दॱसिआ. इसे तरां जिॱथे बात दी असलीयत जाणे बिना लोक आपणी अटकल नाल कलपणा करन, उॱथे इह कहावत कही जांदी है.#(६) अंध परंपरा न्याय. बिना सोचे, इॱक नूं कंमकरदे देखके उसे तरां करन लगणा, विचार बिना पुराणी लीह ते तुरे जाणा.#(७) अंध पंगु न्याय. अंन्हा देख नहीं सकदा, पिंगला चल नहीं सकदा, पर जे अंन्हा पिंगले नूं चुॱक लवे, तद जिॱथे चाहुण पहुच सकदे हन. इसे तरां इॱक इॱक कारय नूं करन वाले जिॱथे परसपर सहाई होण, उॱथे इह न्याय वरतीदा है.#(८) एकाक्शी त्रिण न्याय. इॱक अॱखों काणा सी दूजी विॱच तिनका पैगिआ, इसे तरां पहिलां ही किसे गॱल विॱच कमज़ोरी होवे, उॱतों होर विघन आ पवे, तद उस मौके इह कहावत वरतीदी है.#(९) शमश्र कंटक न्याय. दाड़ी मुॱछ जो मुनाउंदे हन उन्हां दे रोम कंडे जेहे तिॱखे उगदे हन, अजेहे लोक जद बॱचिआं नूं प्यार नाल चुंमदे हन तद कंडिआं तों दुखे होए बॱचे रो उठदे हन. जो प्यार दिखाके दुख देवे उस लई इह कहावत वरतीदी है.#(१०) समुद्र वरखा न्याय. जैसे समुद्र विॱच मींह उपकारी नहीं दिसदा, तैसे जिस थां किसे गॱल दी जरूरत ना होवे उस थां इह न्याय किहा जांदा है.#(११) सिंघावलोकन न्याय. जैसे शेर शिकार नूं मारके जद अॱगे वधदा है, तद फिर फिर पिॱछे वेखदा है, तैसे किसे बात पुर बार बार ध्यान देणा.#(१२) सुंदोपसुंद न्याय. सुंद अते उपसुंद दोवें भाई तिलोतॱमा अपसरा नूं वरणा चाहुंदे सन. तिलोतॱमा नेआखिआ कि जो दोहां विॱचों बली साबत होवेगा मै उस नूं वरांगी. इस पुर आपो विॱची विॱची लड़के कट मोए. इसे तरां परसपर दी फुॱट नाल जिॱथे दोहां धिरां नूं हानी पहुचे, उस थां इह कहावत वरतीदी है.#(१३) सूची कटाह न्याय. लुहार नूं इॱक ने कड़ाहा बणाउण लई आखिआ, दूजे ने आके सूई बणाउण लई किहा. लुहार न पहिलां सूई बणाके फेर कड़ाहा बणाउणा आरंभिआ. इसे तरां पहिले सहिज कंम नूं करके फेर बड़े कंम नूं हॱथ पाउणा ठीक हुंदा है.#(१४) स्‍थाली तंडुल न्याय. वलटोही विॱचों इॱक चाउल देखण तों जिवें सारी देग दे रिॱझे चाउलां दा पता लगदा है, तिवें किसे इॱक बात दे ग्यान तों सारा हाल जाणलैणा.#(१५) स्‍थूणा निखनन न्याय. जैसे थंम्ही नूं गॱडण वेल द्रिड़्ह करण लई तोके बार बार हिलाके देखीदा है, तैसे आपणे पॱख दी युकती उकती नाल द्रिड़्हता करनी.#(१६) कदली फल न्याय. केला कॱटे तों ही जादा फलदा है, तैसे नीच दंड तों ही लाभ दिंदा है.#(१७) कर कंकन न्याय. कंकन कहिण तों ही कर (हॱथ) दा गहिणा जाणिआ जांदा है, इस लई कर शबद निसफल है, पर ऐसा बोलिआ- जांदा है. इसे तरां जिॱथे बात नूं सपस्ट करन लई कुझ वाधू शबद कहीए, उस थां इह न्याय वरतीदा है.#(१८) काकतालीय न्याय. ताल बिरछ पुर काउंबैठा सी, उस दे उडाउण लई ताली वजाई, जिस तों काउं उड गिआ अर काउं दे उडम दी हरकत तों जो बहुत पॱका फल सी, उह शाखा तों टुॱटके डिग पिआ. ऐसे ही भावें दो गॱलां दा परसपर सिॱधा संबंध ना होवे, पर इॱक समें विॱच होजाण, तद इह कहावत वरतीदी है.#(१९) कूप मंडूक न्याय. समुंदर दा डॱडू किसे खूह विॱच डिॱग पिआ, खूह दे डॱडू ने पुॱछिआ तेरा समुंदर कितना वडा है, उस ने आखिआ बहुत वडा है. कूए दे डॱडू ने किहा कि की इस खूह जिंना है? समुंदर दे मेंडक ने इस पर खूह दे डॱडू नूं किहा किॱथे इह तुॱछ खूह अर किॱथे महान समुंदर! इस पुर खूह दे डॱडू ने किहा कि तूं झूठा हैं, इस खूह तों वडा समुंदर किस तरां हो सकदा है? इसे तरां जिॱथे थोड़े ग्यान वाला वडे ग्यानी दी गॱल नहीं मंनदा अते तरक करदा है, उस थां इह कहावत आखी जांदी है.#(२०) कैमुतिॱक न्याय. जिस ने वडा कंम कर लिआ उस ने छोटा करन विॱच की कठिनाई है. ऐसी कहावत जिस थां आखीए, इह कैमुतिॱक न्याय है.#(२१) कंठ चामीकर न्याय. किसे दे गल गहिणा होवे, पर उस नूं भ्रम होजावे कि खोइआ गिआ है अर ढूंडदा व्याकुल होजावे. इसे तरां वस्‍तु दे पास होण पर जो अग्यान करके ना होणी समझे, उस थां इह न्याय आखीदा है.#(२२) गॱडूरि प्रवाहन्याय. देखो, भेडचाल.#(२३) गुड़ औखध न्याय. कौड़ी दवा बालक नूं गुड़ दा लालच देके पिआईदी है, तैसे किसे नूं किसे कंम लई रुचि दिवाके तिआर करना.#(२४) घट दीपक न्याय. घड़े दा दीवा अंदर ही रौशनी करदा है, तैसे जो आपणा ही भला चाहुंदा है दूजे नूं विद्या आदि नाल लाभ नहीं पहुचाउंदा, उस लई इह कहावत है.#(२५) घण अॱखरन्याय, घुणाक्श्‍र न्याय. जैसे लॱकड़ दा कीड़ा (घुणा) लॱकड़ नूं खांदा है तां उस तों कदे कदे अचानक अॱखरां दी शकल बणजांदी है. इसे तरां कोई कंम बिना ध्यान सुते ही होजावे, उॱथे इह द्रिस्टांत वरतीदा है.#(२६) जल तरंगन्याय. तरंग नाम जुदा होण पुर भी उह जल तों भिंन नहीं. ऐसे ही अभेद प्रगट करन लई इह न्याय वरतीदा है.#(२७) जल तूंबी न्याय. किसे ने तूंबी पाणी विॱच लुकोई, उह झट उॱपर आगई. इसे तरां जो गॱल लुॱक नहीं सकदी, उस दे लुकोण दा यतन करना.#(२८) तिलतंडुल न्याय. तिल अते चावल मिलाके रॱखण पुर भी जुदे भासदे हन, तैसे अनमेल पदारथ कदे अभिंन नहीं हो सकदे.#(२९) देहली दीपक न्याय. देहली उॱपर रॱखिआ दीवा अते बाहर रौशनी करदा है, तैसे इॱक बात दो गुणां नूं प्रगट करे अथवा इॱक शबद दोहीं पासीं अरथ सिॱध करे, तद इह न्याय बोलीदा है.#(३०) दंड चक्र न्याय.जैसे घड़ा बणाउण लईं चॱक डंडा आदि अनेक सामान सहाइक हुंदे हन, तैसे जो बात अनेक कारणां तों सिॱध होवे उॱथे इह मिसाल आउंदी है.#(३१) पिस्ट पेसण न्याय. पीठे नूं पीहणा. निररथक है, तैसे कीते होए कंम नूं फिर करना निसफल है. किसे बात नूं बार बार दुहराउणा लाभदाइक नहीं.#(३२) मंडूक तोलन न्याय. कोई बाणीआं डॱडू नूं सामान वाले पलड़े विॱच रॱखके वसतू तोलदा सी ताकि वसतु घॱट दिॱतीजावे. डॱडू टॱपके बाहर चलागिआ जिस तों वसतु दा वजन घट गिआ, इसेतरां छल नाल कीती बात प्रगट होजांदी है.#अथवा- जैसे डॱडू कॱठे करके तोलीए तद तोले नहीं जांदे, क्योंकि उह निचले होके नहीं बैठदे. इॱक नूं बैठाओ चार कुॱदके बाहर हो जांदे हन. इसे तरां आपमुहारी मूरखमंडली तों कोई कारय सिॱधा नहीं हुंदा.#(३३) म्रिग कसतूरी न्याय. कसतूरी म्रिग दी नाभि विॱच है, पर भालदा है जंगल विॱच. इसे तरां आपणे पास हुंदे आनंद नूं होर थां मंनणा.#(३४) रॱजू सरप न्याय. जद तीक यथारथ ग्यान नहीं हुंदा रॱसी नूं सॱप समझदा है. इसे तरां ब्रहमग्यान बिना द्रिश्य जगत नूं सत्य जाणदा है. किसे वस्‍तु दी असलीअत समझे बिना भ्रम दूर नहीं हुंदा.#(३५) लोह चुंबक न्याय. लोहा जड़्ह होण पुर भी चुंबक दे खिॱचण तों उसपास जांदा है, तैसे क्रिया रहित पुरुस प्रक्रिति दे संयोग करके चेस्टा करदा है. इह न्याय सांख्य वाले वरतदे हन.#(३६) वारिधि टिॱटभ न्याय. कहावत है कि समुंदर ने इॱक वरा टटीहरी दे आंडे डोबलए. टटीहरी ने सारे पंछीआं नूं साथ मिलाके समुंदर दे सुकाउण दा यतन कीता. अंत नूं गरुड़ दी सहाइता नाल समुंदर नूं लॱजित करके आंडे हासिल कीते. इस दा भाव है कि पुरुसारथ अते एका सारे कंम कर दिंदा है.#(३७) विल (विल्व) खल्वाट न्याय. धुॱप नाल व्याकुल होइआ गंजा आराम लई बिल दे बिरछ हेठ गिआ. उस थां बिल दा फल टुॱटके टोटण विॱच लॱगा. जिॱथे सुख दा साधन करदे दुख खड़ा हो जावे, उस थां इह कहावत आखीदी है.#(३८) वीजांकुर न्याय. वीज तों अंकुर है जां अंकुर तों वीज. जैसे इह ठीक नहीं किहा जा सकदा, तैसे दो संबंध वसतूआं दे नित्यप्रवाह दे दिस्टांत विॱच वेदांती इह न्याय वरतदे हन। (ह) क्रि. वि- नाय. निवाके. झुकाके. नीवां करके. "मुख न्याय खिसाय चल्यो." (क्रिशनाव)