ghuna, ghunāघुण, घुणा
ਸੰ. घुण् ਧਾ- ਘੁੰਮਣਾ, ਫਿਰਨਾ ਲੋਟਣਾ। ੨. ਸੰਗ੍ਯਾ- ਵਜ੍ਰਕੀਟ. ਲਕੜੀ ਦਾ ਕੀੜਾ. "ਜਿਉ ਘੁਣ ਖਾਧੀ ਲੱਕੜੀ." (ਭਾਗੁ)
सं. घुण् धा- घुंमणा, फिरना लोटणा। २. संग्या- वज्रकीट. लकड़ी दा कीड़ा. "जिउ घुण खाधी लॱकड़ी." (भागु)
ਦੇਖੋ, ਘੂਮਨ....
ਦੇਖੋ, ਫਿਰਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਲਗੁਡ. ਦੇਖੋ, ਲਕਰਾ, ਲਕਰੀ....
ਸੰਗ੍ਯਾ- ਕੀਟ. ਕੀਟੀ। ੨. ਸਿਉਂਕ. ਦੀਮਕ. "ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ." (ਸ. ਫਰੀਦ) ੩. ਵਿ- ਅਦਨਾ. ਤੁੱਛ. "ਕੀੜਾ ਥਾਪਿ ਦੇਇ ਪਾਤਸਾਹੀ" (ਵਾਰ ਮਾਝ ਮਃ ੧)...
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. घुण् ਧਾ- ਘੁੰਮਣਾ, ਫਿਰਨਾ ਲੋਟਣਾ। ੨. ਸੰਗ੍ਯਾ- ਵਜ੍ਰਕੀਟ. ਲਕੜੀ ਦਾ ਕੀੜਾ. "ਜਿਉ ਘੁਣ ਖਾਧੀ ਲੱਕੜੀ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...