mandūkaमंडूक
ਸੰ. ਵਰਖਾ ਰੁੱਤ ਨੂੰ ਸ਼ੋਭਾ ਦੇਣ ਵਾਲਾ. ਜੀਵ, ਮੇਂਡਕ. ਡੱਡੂ. ਡੇਕ। ੨. ਇੱਕ ਵੈਦਿਕ ਰਿਖੀ। ੩. ਦੇਖੋ, ਦੋਹਰੇ ਦਾ ਰੂਪ. ੧੫.
सं. वरखा रुॱत नूं शोभा देण वाला. जीव, मेंडक. डॱडू. डेक। २. इॱक वैदिक रिखी। ३. देखो, दोहरे दा रूप. १५.
ਦੇਖੋ, ਬਰਖਾ....
ਦੇਖੋ, ਰਿਤੁ ਅਤੇ ਰੁਤਿ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਸੰ. मण्ड्रक. ਮੰਡੂਕ. ਸੰਗ੍ਯਾ- ਡੱਡੂ. ਭੇਕ. ਦਾਦੁਰ....
ਸੰ. ਦਦੁਰੀ ਦਦੁੰਰ. ਮੇਂਡਕੀ. ਮੇਂਡਕ....
ਇੱਕ ਨਦੀ, ਜੋ ਜੰਮੂ ਅਤੇ ਸਿਆਲਕੋਟ ਦੀ ਹੱਦ ਦੇ ਪਹਾੜ ਦੀ ਢਲਵਾਣ ਤੋਂ ਨਿਕਲਕੇ ਜਿਲਾ ਗੁੱਜਰਾਂਵਾਲਾ, ਸ਼ੇਖੂਪੁਰਾ ਦੀ ਜ਼ਮੀਨ ਵਿਚਦੀਂ ਲੰਘਦੀ ਹੋਈ ਦਰਿਆ ਰਾਵੀ ਵਿੱਚ ਜਾ ਮਿਲਦੀ ਹੈ. ਬਰਸਾਤ ਦੀ ਰੁੱਤ ਵਿੱਚ ਇਹ ਕਈ ਕਈ ਦਿਨ ਚੜ੍ਹੀ ਰਹਿੰਦੀ ਹੈ। ੨. ਸੰ. ਦ੍ਰੇਕਾ. ਸੰਗ੍ਯਾ- ਧ੍ਰੇਕ. ਬਕਾਇਣ. ਨਿੰਮ ਜੇਹੇ ਪੱਤਿਆਂ ਵਾਲਾ ਇੱਕ ਛਾਇਆਦਾਰ ਬਿਰਛ. ਇਸ ਦੀ ਲੱਕੜ ਹਲਕੀ ਅਤੇ ਕਮਜ਼ੋਰ ਹੁੰਦੀ ਹੈ. ਸਿਤਾਰ ਆਦਿ ਵਾਜੇ ਇਸ ਤੋਂ ਚੰਗੇ ਬਣਦੇ ਹਨ. ਇਸ ਦੇ ਫਲ ਬਵਾਸੀਰ ਦੂਰ ਕਰਦੇ ਹਨ. L. Melia Sempervirens....
ਵਿ- ਵੇਦ ਸੰਬੰਧੀ। ੨. ਸੰਗ੍ਯਾ- ਵੇਦਗ੍ਯਾਤਾ ਪੰਡਿਤ। ੩. ਦੇਖੋ, ਵੈਦ੍ਯਕ....
ਦੇਖੋ, ਰਿਖਿ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....