tarakaतरक
(Logic), ਨੀਤੀ (Ethics), ਰਾਜਸ਼ਾਸਨ (Politics), ਅਰਥਸ਼ਾਸਤ੍ਰ (Economics), ਕਾਵ੍ਯ (Poetics), ਅਲੰਕਾਰ ਸ਼ਾਸਤ੍ਰ (Rhetoric), ਜੰਤੋਤ- ਪੱਤੀ (Natural history of animals), ਪਦਾਰਥ ਵਿਦ੍ਯਾ (Physics), ਆਤਮ ਵਿਦ੍ਯਾ (Metaphysics) ਆਦਿਕ ਵਿਸਿਆਂ ਤੇ ਇਸ ਦੇ ਗ੍ਰੰਥ, ਵਿਦ੍ਵਾਨਾਂ ਦੇ ਵਿਚਾਰ ਦਾ ਲਕ੍ਸ਼੍ਯ ਅਤੇ ਅਮੀਰਾਂ ਦੇ ਪੁਸ੍ਤਕਾਲਿਆਂ ਦਾ ਸ਼੍ਰਿੰਗਾਰ ਹਨ.#ਯੂਰਪ ਵਿੱਚ ਅਰਸਤੂ ਦਾ ਵਿਸ਼ੇਸਣ 'ਵਿਦ੍ਵਾਨੇਸ਼੍ਵਰ' (Master of the wise) ਪ੍ਰਸਿੱਧ ਹੈ. ਇਸ ਦੇ ਗ੍ਰੰਥਾਂ ਦਾ ਉਲਥਾ ਤਕਰੀਬਨ ਯੂਰਪ ਦੀਆਂ ਸਾਰੀਆਂ ਬੋਲੀਆਂ ਵਿੱਚ ਹੋ ਚੁੱਕਾ ਹੈ ਅਤੇ ਯੂਨੀਵਰਸ੍ਟੀਆਂ ਤੇ ਐਕੇਡਿਮੀਆਂ ਦੀਆਂ ਉੱਚ ਪਦਵੀਆਂ ਦੇ ਇਮਤਹਾਨਾਂ ਲਈ ਵਿਦਿ੍ਯਾਰਥੀਆਂ ਨੂੰ ਏਨ੍ਹਾਂ ਦੇ ਪੜ੍ਹਨ ਦੀ ਲੋੜ ਪੈਂਦੀ ਹੈ. ਅਰਸਤੂ ੬੨ ਵਰ੍ਹਿਆਂ ਦੀ ਉਮਰ ਭੋਗਕੇ ਬੀ. ਸੀ. ੩੨੨ ਵਿੱਚ ਸੰਸਾਰ ਤੋਂ ਵਿਦਾ ਹੋਇਆ. "ਬੋਲ ਅਰਸਤੂੰ ਮੰਤ੍ਰ ਵਿਚਰ੍ਯੋ." (ਚਰਿਤ੍ਰ ੨੧੭)
(Logic), नीती (Ethics), राजशासन (Politics), अरथशासत्र (Economics), काव्य (Poetics), अलंकार शासत्र (Rhetoric), जंतोत- पॱती (Natural history of animals), पदारथ विद्या (Physics), आतम विद्या (Metaphysics) आदिक विसिआं ते इस दे ग्रंथ, विद्वानां दे विचार दा लक्श्य अते अमीरां दे पुस्तकालिआं दा श्रिंगार हन.#यूरप विॱच अरसतू दा विशेसण 'विद्वानेश्वर' (Master of the wise) प्रसिॱध है. इस दे ग्रंथां दा उलथा तकरीबन यूरप दीआं सारीआं बोलीआं विॱच हो चुॱका है अते यूनीवरस्टीआं ते ऐकेडिमीआं दीआं उॱच पदवीआं दे इमतहानां लई विदि्यारथीआं नूं एन्हां दे पड़्हन दी लोड़ पैंदी है. अरसतू ६२ वर्हिआं दी उमर भोगके बी. सी. ३२२ विॱच संसार तों विदा होइआ. "बोल अरसतूं मंत्र विचर्यो." (चरित्र २१७)
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰਗ੍ਯਾ- ਪਤ੍ਰ. ਛੋਟਾ ਪੱਤਾ। ੨. ਕਮਾਦ ਆਦਿ ਦਾ ਸੁੱਕਿਆ ਹੋਇਆ ਪੱਤਾ। ੩. ਫੁੱਲ ਦੀ ਪਾਂਖੁੜੀ। ੪. ਹਿੱਸਾ. ਭਾਗ। ੫. ਜ਼ਮੀਨ ਦੀ ਵੰਡ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਦੇਖੋ, ਬਿਚਾਰ....
ਸੰ. ਸੰਗ੍ਯਾ- ਮਕਸਦ. ਸਿੱਧਾਂਤ। ੨. ਨਸ਼ਾਨਾ। ੩. ਜਤਲਾਣ ਲਾਇਕ ਭਾਵ। ੪. ਵਿ- ਚਿੰਨ੍ਹ (ਨਿਸ਼ਾਨ) ਲਗਾਉਣ ਯੋਗ੍ਯ। ੫. ਦੇਖਣ ਲਾਇਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਿੰਗਾਰ....
[ارسطوُ] ਅੰ. Aristotle. ਯੂ Aristoteles. ਪ੍ਰਾਚੀਨ ਸਮੇਂ ਦੇ ਪ੍ਰਸਿੱਧ ਫ਼ਿਲਾਸਫ਼ਰਾਂ ਵਿੱਚੋਂ ਇੱਕ ਵਿਦ੍ਵਾਨ, ਜੋ ਸਨ ਈਸਵੀ ਤੋਂ ੩੮੪ ਵਰ੍ਹੇ ਪਹਿਲਾਂ ਯੂਨਾਨ ਦੇਸ਼ ਦੀ ਨਵੀਂ ਬਸਤੀ ਸ੍ਟਾਜੀਰਾ ਵਿੱਚ ਪੈਦਾ ਹੋਇਆ. ਇਸ ਦਾ ਪਿਤਾ ਨੀਕੋਮੇਕਸ ਸ਼ਾਹੀ ਤਬੀਬ (ਵੈਦ) ਸੀ. ਅਰਸਤੂ ਦੇ ਮਾਤਾ ਪਿਤਾ ਇਸ ਦੇ ਛੁਟਪਨ ਵਿਚ ਹੀ ਗੁਜ਼ਰ ਗਏ ਸਨ. ਇਹ ੧੭. ਵਰ੍ਹਿਆਂ ਦੀ ਉਮਰ ਵਿੱਚ ਯੂਨਾਨ ਦੀ ਰਾਜਧਾਨੀ ਐਥਿਨਜ਼ ਪਹੁੰਚਿਆ ਅਤੇ ਮਹਾਤਮਾ ਅਫਲਾਤੂੰ ਦਾ ਸ਼ਿਸ਼੍ਯ ਹੋਇਆ. ਉੱਥੇ ਨਿਰੰਤਰ ਵੀਹ ਵਰ੍ਹਿਆਂ ਤੀਕ ਇਸੇ ਮਹਾਰਿਖੀ ਦੇ ਚਰਨਾਂ ਵਿੱਚ ਰਹਿਕੇ ਵਿਦ੍ਯਾ ਪ੍ਰਾਪਤ ਕਰਦਾ ਰਿਹਾ. ਅਫਲਾਤੂੰ ਦੇ ਦੇਹਾਂਤ ਮਗਰੋਂ ਅਰਸਤੂ ਐਥਿਨਜ਼ ਛੱਡਕੇ ਆਪਣੇ ਮਿਤ੍ਰ ਹਰਮੀਆਸ ਕੋਲ, ਜੋ ਐਟਾਰਨੀਅਸ ਦਾ ਸ੍ਵਤੰਤ੍ਰ ਹਾਕਿਮ ਸੀ, ਚਲਾ ਗਿਆ. ਇੱਥੇ ਇਸ ਦੀ ਸ਼ਾਦੀ ਪਿਥੀਆ ਨਾਲ ਹੋਈ, ਜੋ ਸ਼ਾਹ ਹਰਮੀਆਸ ਦੀ ਭੈਣ ਸੀ. ਥੋੜੇ ਚਿਰ ਪਿੱਛੋਂ ਹਰਮੀਆਸ ਈਰਾਨੀਆਂ ਦੇ ਮਨਸੂਬਿਆਂ ਵਿੱਚ ਫਸ ਗਿਆ ਅਤੇ ਅਰਸਤੂ ਆਪਣੀ ਪਤਨੀ ਸਮੇਤ ਮੀਟੀਲੀਨੀ ਚਲਾ ਗਿਆ. ਦੋ ਸਾਲ ਮਗਰੋਂ ਇਸ ਨੂੰ ਮਕਦੂਨੀਆ ਦੇ ਬਾਦਸ਼ਾਹ ਫ਼ੈਲਬੂਸ (Philippos)¹ ਨੇ ਬੁਲਵਾਇਆ ਅਤੇ ਆਪਣੇ ਪੁਤ੍ਰ ਸਿਕੰਦਰ ਦਾ ਅਤਾਲੀਕ ਮੁਕੱਰਰ ਕੀਤਾ. ਅਰਸਤੂ ਅੱਠ ਵਰ੍ਹੇ ਮਕਦੂਨਵੀ ਦਰਬਾਰ ਵਿੱਚ ਵਡੇ ਸਨਮਾਨ ਨਾਲ ਰਿਹਾ.#ਜਦ ਸਿਕੰਦਰ ਦਿਗਵਿਜੈ ਦੀ ਉਮੰਗ ਵਿੱਚ ਏਸ਼ੀਆ ਵੱਲ ਤੁਰਗਿਆ, ਤਾਂ ਅਰਸਤੂ ਐਥਿਨਜ਼ ਚਲਾਗਿਆ. ਉਥੇ ਲਗਾਤਾਰ ੧੩. ਵਰ੍ਹੇ ਲੀਸੀਅਮ ਨਾਮੇ ਆਸ਼੍ਰਮ ਵਿੱਚ ਫ਼ਿਲਾਸਫ਼ੀ ਦਾ ਪ੍ਰਚਾਰ ਕਰਦਾ ਰਿਹਾ. ਅਰਸਤੂ ਆਪਣੇ ਚੇਲਿਆਂ ਨੂੰ ਵਿਸ਼ੇਸ ਕਰਕੇ ਤੁਰਦਿਆਂ ਫਿਰਦਿਆਂ ਸਿਖ੍ਯਾ ਦੇਆ ਕਰਦਾ ਸੀ, ਇਸ ਕਾਰਣ ਇਸ ਦੀ ਸੰਪ੍ਰਦਾ ਦਾ ਨਾਉਂ ਫਿਰਤੂਨੀ (Peripatetics) ਪੈ ਗਿਆ.#ਇਸ ਨੇ ਅਨੇਕ ਵਿਸਿਆਂ ਤੇ ਉੱਤਮ ਗ੍ਰੰਥ ਲਿਖੇ ਹਨ. ਇੱਕ ਗ੍ਰੰਥ ਕਰਤਾ ਲਿਖਦਾ ਹੈ ਕਿ ਅਰਸਤੂ ਦੇ ਲਿਖੇ ਗ੍ਰੰਥਾਂ ਦੀ ਗਿਣਤੀ ੧੦੦੦ ਹੈ.² ਅਰਸਤੂ ਦੇ ਉਨ੍ਹਾਂ ਗ੍ਰੰਥਾਂ ਤੋਂ ਜਿਨ੍ਹਾਂ ਨੂੰ (Corpus Aristotelicum ਵਿੱਚ) ਪ੍ਰਮਾਣਿਕ ਮੰਨਿਆ ਗਿਆ ਹੈ, ਸਿੱਧ ਹੁੰਦਾ ਹੈ ਕਿ ਸਚਮੁਚ ਇਹ ਇੱਕ ਅਲੌਕਿਕ ਪੁਰੁਸ ਹੋਇਆ ਹੈ....
ਸੰਗ੍ਯਾ- ਜਿਸ ਨਾਲ ਖ਼ਸੂਸਿਯਤ ਕੀਤੀ ਜਾਵੇ. ਭੇਦ ਕਰਨ ਵਾਲਾ ਧਰਮ (ਗੁਣ). ਦੂਸਰੀ ਵਸ੍ਤੁ ਤੋਂ ਭਿੰਨ ਕਰਨ ਵਾਲੀ ਖ਼ਾਸ ਸਿਫ਼ਤ. adjective....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰਗ੍ਯਾ- ਅਨੁਵਾਦ. ਤਰਜੁਮਾ। ੨. ਦੇਖੋ, ਉਲਥਨਾ।...
ਚੁੱਕਣਾ ਦਾ ਭੂਤਕਾਲ. ਚੁੱਕਿਆ। ੨. ਸੰਗ੍ਯਾ- ਹੱਥ ਦੀਆਂ ਅਗਲੀਆਂ ਉਂਗਲਾਂ ਉੱਤੇ ਰੱਖਕੇ ਜਿੱਨੀ ਵਸਤੂ ਆਸਕੇ. ਇਹ ਚੁਟਕਾ ਦਾ ਹੀ ਰੂਪਾਂਤਰ ਹੈ....
ਸੰ. उच्च. ਵਿ- ਉੱਚਾ. ਬਲੰਦ। ੨. ਸ੍ਰੇਸ੍ਠ ਉੱਤਮ. "ਤਿਨ ਕਉ ਪਦਵੀ ਉੱਚ ਭਈ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਰਿਆਸਤ ਬਹਾਵਲਪੁਰ ਦੀ ਤਸੀਲ ਅਹਿਮਦਪੁਰ ਵਿੱਚ ਸਤਲੁਜ ਦੇ ਦੱਖਣੀ ਕਿਨਾਰੇ ਇੱਕ ਨਗਰ ਹੈ. ਇਹ ਬਹਾਵਲਪੁਰ ਤੋਂ ੩੮ ਮੀਲ¹ ਦੱਖਣ ਪੂਰਵ ਹੈ. ਇਸ ਦਾ ਪਹਿਲਾ ਨਾਂਉ ਦੇਵਗੜ੍ਹ ਸੀ ਈਸਵੀ ਬਾਰ੍ਹਵੀਂ ਸਦੀ ਦੇ ਅੰਤ ਰਾਜਾ ਦੇਵ ਸਿੰਘ ਸੈੱਯਦ ਜਲਾਲੁੱਦੀਨ ਬੁਖ਼ਾਰੀ ਤੋਂ ਹਾਰ ਖਾਕੇ ਮਾਰਵਾੜ ਨੂੰ ਭੱਜ ਗਿਆ ਸੀ.² ਸੈੱਯਦ ਨੇ ਦੇਵਗੜ੍ਹ ਨੂੰ ਲੁੱਟਕੇ ਰਾਜੇ ਦੀ ਪੁੱਤ੍ਰੀ "ਸੁੰਦਰਪਰੀ" ਨਾਲ ਸ਼ਾਦੀ ਕੀਤੀ ਅਤੇ ਨਗਰ ਦਾ ਨਾਂਉ ਉੱਚ ਰੱਖਿਆ. ਮੁਸਲਮਾਨ ਇਸ ਨੂੰ "ਉੱਚ ਸ਼ਰੀਫ਼" ਆਖਦੇ ਹਨ. ਇਹ ਅਨੇਕ ਪੀਰਾਂ ਦੀ ਰਿਹਾਇਸ਼ ਦਾ ਪ੍ਰਸਿੱਧ ਅਸਥਾਨ ਹੈ. ਹੁਣ ਇਹ ਪਾਸੋ- ਪਾਸੀ ਤਿੰਨ ਬਸਤੀਆਂ ਵਿੱਚ ਆਬਾਦ ਹੈ....
ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਅ਼. [وِدع] ਵਿਦਾਅ਼. ਸੰਗ੍ਯਾ- ਰਵਾਨਗੀ. ਪ੍ਰਸਥਾਨ। ੨. ਵਿਦਾਇਗੀ. "ਆਪੇ ਵਿਦਾ ਕਰਾਵੈ." (ਮਃ ੪. ਵਾਰ ਬਿਹਾ) ੩. ਸੰ. ਵਿਦਾ. ਬੁੱਧਿ. ਅਕਲ....
ਸੰਗ੍ਯਾ- ਵਾਕ੍ਯ. ਵਚਨ. "ਏਕ ਬੋਲ ਭੀ ਖਵਤੋ ਨਾਹੀ." (ਆਸਾ ਮਃ ੫) ਇੱਕ ਵਚਨ ਭੀ ਸਹਾਰਿਆ ਨਹੀਂ ਜਾਂਦਾ ਸੀ। ੨. ਕਥਨ. "ਬੋਲ ਅਬੋਲ ਮਧਿ ਹੈ ਜੋਈ." (ਗਉ ਬਾਵਨ ਕਬੀਰ) ੩. ਮੰਤ੍ਰ....
[ارسطوُ] ਅੰ. Aristotle. ਯੂ Aristoteles. ਪ੍ਰਾਚੀਨ ਸਮੇਂ ਦੇ ਪ੍ਰਸਿੱਧ ਫ਼ਿਲਾਸਫ਼ਰਾਂ ਵਿੱਚੋਂ ਇੱਕ ਵਿਦ੍ਵਾਨ, ਜੋ ਸਨ ਈਸਵੀ ਤੋਂ ੩੮੪ ਵਰ੍ਹੇ ਪਹਿਲਾਂ ਯੂਨਾਨ ਦੇਸ਼ ਦੀ ਨਵੀਂ ਬਸਤੀ ਸ੍ਟਾਜੀਰਾ ਵਿੱਚ ਪੈਦਾ ਹੋਇਆ. ਇਸ ਦਾ ਪਿਤਾ ਨੀਕੋਮੇਕਸ ਸ਼ਾਹੀ ਤਬੀਬ (ਵੈਦ) ਸੀ. ਅਰਸਤੂ ਦੇ ਮਾਤਾ ਪਿਤਾ ਇਸ ਦੇ ਛੁਟਪਨ ਵਿਚ ਹੀ ਗੁਜ਼ਰ ਗਏ ਸਨ. ਇਹ ੧੭. ਵਰ੍ਹਿਆਂ ਦੀ ਉਮਰ ਵਿੱਚ ਯੂਨਾਨ ਦੀ ਰਾਜਧਾਨੀ ਐਥਿਨਜ਼ ਪਹੁੰਚਿਆ ਅਤੇ ਮਹਾਤਮਾ ਅਫਲਾਤੂੰ ਦਾ ਸ਼ਿਸ਼੍ਯ ਹੋਇਆ. ਉੱਥੇ ਨਿਰੰਤਰ ਵੀਹ ਵਰ੍ਹਿਆਂ ਤੀਕ ਇਸੇ ਮਹਾਰਿਖੀ ਦੇ ਚਰਨਾਂ ਵਿੱਚ ਰਹਿਕੇ ਵਿਦ੍ਯਾ ਪ੍ਰਾਪਤ ਕਰਦਾ ਰਿਹਾ. ਅਫਲਾਤੂੰ ਦੇ ਦੇਹਾਂਤ ਮਗਰੋਂ ਅਰਸਤੂ ਐਥਿਨਜ਼ ਛੱਡਕੇ ਆਪਣੇ ਮਿਤ੍ਰ ਹਰਮੀਆਸ ਕੋਲ, ਜੋ ਐਟਾਰਨੀਅਸ ਦਾ ਸ੍ਵਤੰਤ੍ਰ ਹਾਕਿਮ ਸੀ, ਚਲਾ ਗਿਆ. ਇੱਥੇ ਇਸ ਦੀ ਸ਼ਾਦੀ ਪਿਥੀਆ ਨਾਲ ਹੋਈ, ਜੋ ਸ਼ਾਹ ਹਰਮੀਆਸ ਦੀ ਭੈਣ ਸੀ. ਥੋੜੇ ਚਿਰ ਪਿੱਛੋਂ ਹਰਮੀਆਸ ਈਰਾਨੀਆਂ ਦੇ ਮਨਸੂਬਿਆਂ ਵਿੱਚ ਫਸ ਗਿਆ ਅਤੇ ਅਰਸਤੂ ਆਪਣੀ ਪਤਨੀ ਸਮੇਤ ਮੀਟੀਲੀਨੀ ਚਲਾ ਗਿਆ. ਦੋ ਸਾਲ ਮਗਰੋਂ ਇਸ ਨੂੰ ਮਕਦੂਨੀਆ ਦੇ ਬਾਦਸ਼ਾਹ ਫ਼ੈਲਬੂਸ (Philippos)¹ ਨੇ ਬੁਲਵਾਇਆ ਅਤੇ ਆਪਣੇ ਪੁਤ੍ਰ ਸਿਕੰਦਰ ਦਾ ਅਤਾਲੀਕ ਮੁਕੱਰਰ ਕੀਤਾ. ਅਰਸਤੂ ਅੱਠ ਵਰ੍ਹੇ ਮਕਦੂਨਵੀ ਦਰਬਾਰ ਵਿੱਚ ਵਡੇ ਸਨਮਾਨ ਨਾਲ ਰਿਹਾ.#ਜਦ ਸਿਕੰਦਰ ਦਿਗਵਿਜੈ ਦੀ ਉਮੰਗ ਵਿੱਚ ਏਸ਼ੀਆ ਵੱਲ ਤੁਰਗਿਆ, ਤਾਂ ਅਰਸਤੂ ਐਥਿਨਜ਼ ਚਲਾਗਿਆ. ਉਥੇ ਲਗਾਤਾਰ ੧੩. ਵਰ੍ਹੇ ਲੀਸੀਅਮ ਨਾਮੇ ਆਸ਼੍ਰਮ ਵਿੱਚ ਫ਼ਿਲਾਸਫ਼ੀ ਦਾ ਪ੍ਰਚਾਰ ਕਰਦਾ ਰਿਹਾ. ਅਰਸਤੂ ਆਪਣੇ ਚੇਲਿਆਂ ਨੂੰ ਵਿਸ਼ੇਸ ਕਰਕੇ ਤੁਰਦਿਆਂ ਫਿਰਦਿਆਂ ਸਿਖ੍ਯਾ ਦੇਆ ਕਰਦਾ ਸੀ, ਇਸ ਕਾਰਣ ਇਸ ਦੀ ਸੰਪ੍ਰਦਾ ਦਾ ਨਾਉਂ ਫਿਰਤੂਨੀ (Peripatetics) ਪੈ ਗਿਆ.#ਇਸ ਨੇ ਅਨੇਕ ਵਿਸਿਆਂ ਤੇ ਉੱਤਮ ਗ੍ਰੰਥ ਲਿਖੇ ਹਨ. ਇੱਕ ਗ੍ਰੰਥ ਕਰਤਾ ਲਿਖਦਾ ਹੈ ਕਿ ਅਰਸਤੂ ਦੇ ਲਿਖੇ ਗ੍ਰੰਥਾਂ ਦੀ ਗਿਣਤੀ ੧੦੦੦ ਹੈ.² ਅਰਸਤੂ ਦੇ ਉਨ੍ਹਾਂ ਗ੍ਰੰਥਾਂ ਤੋਂ ਜਿਨ੍ਹਾਂ ਨੂੰ (Corpus Aristotelicum ਵਿੱਚ) ਪ੍ਰਮਾਣਿਕ ਮੰਨਿਆ ਗਿਆ ਹੈ, ਸਿੱਧ ਹੁੰਦਾ ਹੈ ਕਿ ਸਚਮੁਚ ਇਹ ਇੱਕ ਅਲੌਕਿਕ ਪੁਰੁਸ ਹੋਇਆ ਹੈ....
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....