ਬਾਰ

bāraबार


ਸੰਗ੍ਯਾ- ਰੋਹੀ. ਜੰਗਲ. "ਟੀਡੁ ਲਵੈ ਮੰਝਿ ਬਾਰੇ." (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। ੨. ਨਾਨਕਿਆਨੇ ਦੇ ਆਸ ਪਾਸ ਦਾ ਦੇਸ਼. "ਬਾਰ ਦੇਸ਼ ਸਭ ਦੇਸ ਨਰੇਸੂ." (ਨਾਪ੍ਰ) ੩. ਚਿਰ. ਦੇਰੀ. ਢਿੱਲ. "ਚਾਰਿ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ) "ਬਿਨਸਤ ਲਗਤ ਨ ਬਾਰ." (ਸੋਰ ਮਃ ੯) ੪. ਕੁਰਬਾਨੀ. ਨਿਛਾਵਰ. "ਬਾਰਦੀਓ ਗੁਰੁ ਪੈ ਸਰਬੰਸ." (ਗੁਵਿ ੧੦) ੫. ਵਾਲ. ਰੋਮ. "ਤਿਨ ਕੇ ਬਾਰ ਨ ਬਾਂਕਨ ਪਾਏ." (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। ੬. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. "ਖੇਤ ਕੌ ਜੌ ਖਾਇ ਬਾਰ." (ਭਾਗੁ ਕ) "ਚਲੇ ਬਾਰਬੇ ਯਾਰ ਕੋ ਜਯੋਂ ਭਭੂਕੇ." ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। ੭. ਸੰ. ਬਾਲ. ਬਾਲਕ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) "ਬਾਰਨ ਭੇਦ ਯੌਂ ਭਾਖ ਸਨਾਏ." (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। ੮. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. "ਸੋਉ ਬਾਰ ਸਬੁੱਧਿ ਭਈ ਜਬਹੀ." (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. "ਸੁਰੀ ਆਸੁਰੀ ਬਾਰ." (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। ੯. ਸੰ. ਵਾਰ. ਸਮਾਂ. ਵ੍ਹ੍ਹੇਲਾ. "ਬਾਰ ਅੰਤ ਕੀ ਹੋਇ ਸਹਾਇ." (ਬਸੰ ਮਃ ੯) ੧੦. ਦ੍ਵਾਰ. ਦਰਵਾਜ਼ਾ. "ਖਰੇ ਬਾਰ ਪੈ ਦੀਨ ਗੁਹਾਰ." (ਨਾਪ੍ਰ) ੧੧. ਦਫ਼ਅ਼. ਮਰਤਬਾ. "ਜਾਰੈ ਦੂਜੀ ਬਾਰ." (ਸ. ਕਬੀਰ) ੧੨. ਸੰ. ਵਾਰਿ ਅਤੇ (वार. ). ਜਲ. "ਬਾਰਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ." (ਗੁਪ੍ਰਸੂ) "ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ." (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ, ਬਿਨਾ ਢਿੱਲ ਨਵਾਬ ਦੌਲਤਖਾਂ ਨੂੰ ਗੁਰੂ ਨਾਨਕਦੇਵ ਦੇ ਗ਼ਾਯਬ ਹੋਣ ਦੀ ਮੈ ਖ਼ਬਰ ਦਿੱਤੀ। ੧੩. ਬਾਲਣਾ. ਮਚਾਉਣਾ. ਜ੍ਵਲਨ ਕਰਨਾ. "ਦੀਪਕ ਸਤਿਗੁਰੁ ਸਬਦ ਕਰ ਰਿਦੈ ਸਦਨ ਮਹਿ ਬਾਰ." (ਨਾਪ੍ਰ) "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਪਲ ਵਿੱਚ ਸਾੜ ਦਿੱਤੇ। ੧੪. ਪ੍ਰਹਾਰ. ਆਘਾਤ. "ਕਰਵਾਰ ਉਭਾਰਤ ਬਾਰ ਕਰ੍ਯੋ." (ਗੁਪ੍ਰਸੂ) ੧੫. ਵਾਰਨਾ. ਵਰਜਨ. ਹਟਾਉਣਾ. "ਬਾਰ ਬਾਰ ਬਾਰੀ ਬਰਿਆਈ." (ਨਾਪ੍ਰ) ਬਾੜ ਹਟਾਕੇ ਭੈਂਸਾਂ (ਮੱਝਾਂ) ਵਾੜ ਦਿੱਤੀਆਂ ਮੱਲੋਜੋਰੀ। ੧੬. ਪੁਨਹ. ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਬਾਰ ੭. ਕਬੀਰ) ਇਸ ਥਾਂ ਬਾਰ ਪਦ ਦੇ ਅਰਥ ਹਨ ਹਰੇਕ ਵਾਰ ਵਿੱਚ ਬਾਰੰਬਾਰ। ੧੭. ਸੰ. ਵਾਰ ਦਿਨ. ਸੋਮ, ਮੰਗਲ ਆਦਿ ਦਿਨ. ਦੇਖੋ, ਬਾਰ ੧੬. ਦਾ ਉਦਾਹਰਣ। ੧੮. ਆਸ਼੍ਰਯ. ਅਸਥਾਨ। ੧੯. ਫ਼ਾ. [بار] ਬੋਝ. ਭਾਰ। ੨੦. ਫਲ। ੨੧. ਦਰਬਾਰ ਸਭਾ। ੨੨ ਪ੍ਰਵੇਸ਼. ਦਖਲ। ੨੩ ਅਰਜੀ. ਅਰਦਾਸ। ੨੪ ਫਸੀਲ. ਗ੍ਰਾਮ ਆਦਿ ਦਾ ਵਲਗਣ। ੨੫ ਭੋਜਨ। ੨੬ ਕਰਤਾਰ. ਖੁਦਾ। ੨੭ ਸ਼ੋਕ. ਰੰਜ। ੨੮ ਮੂਲ ਕਾਰਣ. "ਬਾਰੰਬਾਰ ਬਾਰ ਪ੍ਰਭੂ ਜਪੀਐ." (ਸੁਖਮਨੀ) ੨੯ ਸਿੰਧੀ. ਖਲਹਾਨ ਵਿੱਚ ਅੰਨ ਦਾ ਢੇਰ। ੩੦ ਦਰਿਆ ਦਾ ਡੂੰਘਾ ਥਾਂ। ੩੧ ਇਹ ਸ਼ਬਦ ਦੇ ਅੰਤ ਲੱਗਕੇ ਵਰਸਾਉਣ ਵਾਲਾ ਅਰਥ ਦਿੰਦਾ ਹੈ, ਜੈਸੇ- ਗੌਹਰਬਾਰ (ਮੋਤੀ ਬਰਸਾਉਣ ਵਾਲਾ)#ਬਾਜਤ ਬਧਾਈ ਆਜ ਕਾਲੂ ਬੇਦੀ ਬਰ ਘਰ,#ਤਾਂਕੀ ਧੁਨਿ ਧਮਕ ਧਸੀ ਹੈ ਪਰੁ ਬਾਰ ਬਾਰ,#ਦੇਨ ਕੋ ਬਧਾਈ ਧਾਈ ਧਾਈ ਸੁ ਲੁਗਾਈ ਆਵੈਂ#ਮਾਈ ਔਰ ਧਾਈ ਧਾਈ ਹਰਖ ਸੋਂ ਬਾਰ ਬਾਰ,#ਬਿਗਸ ਬਿਗਸ ਬੇਦੀਬੰਸ ਬਾਰੇ ਬਾਰੇ ਬੂਢੇ,#ਬਖਸੀਸੈਂ ਬਖਸੈਂ ਬਤੀਸਰਨ ਬਾਰ ਬਾਰ,#ਬਿਪ੍ਰਨ ਪੈ ਬਸੁ ਬਹੁ ਬਰਸੇ ਸੁ ਬੇਦਿ ਬਰ,#ਬੰਦਿਨ ਪੈ ਬਸਨਾਦਿ ਬਾਲਕ ਪੈ ਬਾਰ ਬਾਰ.#(ਰਤਨਹਰੀ)#ਯਾਰ ਧਨ ਤਨ ਮਨ ਗੋਬਿੰਦ ਮ੍ਰਿਗਿੰਦ ਪਾਂਹਿ,#ਬੈਰਿਨ ਕੋ ਬਾਰ ਬਾਰਿ ਹਿੰਦਨ ਕੀ ਬਾਰ ਕੀ,#ਬਾਰ ਥੀ ਉਮਰ ਬਾਰ ਬੈਰਿਨ ਕੇ ਪਠ੍ਯੋ ਬਾਪ,#ਬਾਰ ਦੀਨੋ ਸੀਸ ਹਿਤ ਦੇਸ਼ ਸਮ ਬਾਰ ਕੀ,#ਬਾਰ ਬਾਰ ਚਾਰ ਨਾਉ ਕੌਮ ਕੀ ਉਬਾਰ ਲੀਨੀ,#ਬੂਡਤੀ ਥੀ ਬਾਰ ਨਾ ਲਗਾਈ ਬਾਰ ਬਾਰ ਕੀ,#ਬਾਰ ਤੋਂ ਅਨੇਕ ਬਾਰ ਚੂਕਤ ਅਚੂਕ ਪਿਤਾ!#ਹੂਜੀਓ ਕ੍ਰਿਪਾਲ ਮੇਰੀ ਬਾਰ ਕੇਹੀ ਬਾਰ ਕੀ?#(ਮੁਨਸ਼ਾ ਸਿੰਘ)


संग्या- रोही. जंगल. "टीडु लवै मंझि बारे." (तुखाबारहमाहा) बिंडे जंगल विॱच बोलदे हन। २. नानकिआने दे आस पास दा देश. "बार देश सभ देस नरेसू." (नाप्र) ३. चिर. देरी. ढिॱल. "चारि पदारथ देत न बार." (बिला कबीर) "बिनसत लगत न बार." (सोर मः ९) ४. कुरबानी. निछावर. "बारदीओ गुरु पै सरबंस." (गुवि १०) ५. वाल. रोम. "तिन के बार न बांकन पाए." (विचित्र) उन्हां दे वाल विंगे ना होए। ६. बाड़. खेत आदि दे चारे पासे कंडेदार झाड़ी दी कीती होई रोक. "खेत कौ जौ खाइ बार." (भागु क) "चले बारबे यार को जयों भभूके." अॱग दे भभूके दी तरां बाड़ नूं बालण (जलाउण) लई चले। ७. सं. बाल. बालक. "बार बिवसथा तुझहि पिआरै दूध." (सुखमनी) "बारन भेद यौं भाख सनाए." (क्रिसनाव) बालकिआं ने सारी कथा खोल्हके दॱसी। ८. सं. बाला. कंन्या. इसत्री. नारी. "सोउ बार सबुॱधि भई जबही." (रामाव) उह कंन्या जद बोध सहित होई. भाव- बालिग़ होई. "सुरी आसुरी बार." (चरित्र २६४) देव दैतां दीआं इसत्रीआं। ९. सं. वार. समां. व्ह्हेला. "बार अंत की होइ सहाइ." (बसं मः ९) १०. द्वार. दरवाज़ा. "खरे बार पै दीन गुहार." (नाप्र) ११. दफ़अ़. मरतबा. "जारै दूजी बार." (स. कबीर) १२. सं. वारि अते (वार. ). जल. "बारबार बर बार को बारदबरसत ब्रिंद." (गुप्रसू) "बहु बार निहारकै बार तबै बिन बार नबाब को मै सुध दीनी." (नाप्र) बहुत वार वेईं नदी दा जल देखके, बिना ढिॱल नवाब दौलतखां नूं गुरू नानकदेव दे ग़ायब होण दी मै ख़बर दिॱती। १३. बालणा. मचाउणा. ज्वलन करना. "दीपक सतिगुरु सबद कर रिदै सदन महि बार." (नाप्र) "हमरे अवगन बिखिआ बिखै के बहु बार बार निमखे." (नट मः ४) पल विॱच साड़ दिॱते। १४. प्रहार. आघात. "करवार उभारत बार कर्यो." (गुप्रसू) १५. वारना. वरजन. हटाउणा. "बार बार बारी बरिआई." (नाप्र) बाड़ हटाके भैंसां (मॱझां) वाड़ दिॱतीआं मॱलोजोरी। १६. पुनह. फिर. "बार बार हरि के गुन गावउ." (गउ बार ७. कबीर) इस थां बार पद दे अरथ हन हरेक वार विॱच बारंबार। १७. सं. वार दिन. सोम, मंगल आदि दिन. देखो, बार १६. दा उदाहरण। १८. आश्रय. असथान। १९. फ़ा. [بار] बोझ. भार। २०. फल। २१. दरबार सभा। २२ प्रवेश. दखल। २३ अरजी. अरदास। २४ फसील. ग्राम आदि दा वलगण। २५ भोजन। २६ करतार. खुदा। २७ शोक. रंज। २८ मूल कारण. "बारंबार बार प्रभू जपीऐ." (सुखमनी) २९ सिंधी. खलहान विॱच अंन दा ढेर। ३० दरिआ दा डूंघा थां। ३१ इह शबद दे अंत लॱगके वरसाउण वाला अरथ दिंदा है, जैसे- गौहरबार (मोती बरसाउणवाला)#बाजत बधाई आज कालू बेदी बर घर,#तांकी धुनि धमक धसी है परु बार बार,#देन को बधाई धाई धाई सु लुगाई आवैं#माई और धाई धाई हरख सों बार बार,#बिगस बिगस बेदीबंस बारे बारे बूढे,#बखसीसैं बखसैं बतीसरन बार बार,#बिप्रन पै बसु बहु बरसे सु बेदि बर,#बंदिन पै बसनादि बालक पै बार बार.#(रतनहरी)#यार धन तन मन गोबिंद म्रिगिंद पांहि,#बैरिन को बार बारि हिंदन की बार की,#बार थी उमर बार बैरिन के पठ्यो बाप,#बार दीनो सीस हित देश सम बार की,#बार बार चार नाउ कौम की उबार लीनी,#बूडती थी बार ना लगाई बार बार की,#बार तों अनेक बार चूकत अचूक पिता!#हूजीओ क्रिपाल मेरी बार केही बार की?#(मुनशा सिंघ)