mīha, mīnhaमीह, मींह
ਸੰਗ੍ਯਾ- ਵਰਖਾ. ਬਾਰਿਸ਼ (ਸੰ. मिह्. ਧਾ- ਗਿੱਲਾ ਕਰਨਾ, ਸਿੰਜਣਾ). ਦੇਖੋ, ਮੀਹਿ ਅਤੇ ਮੀਹੁ.
संग्या- वरखा. बारिश (सं. मिह्. धा- गिॱला करना, सिंजणा). देखो, मीहि अते मीहु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਰਖਾ....
ਦੇਖੋ, ਬਾਰਸ਼....
ਵਿ- ਗੀਲਾ. ਭਿੱਜਿਆ ਹੋਇਆ. ਤਰ. ਨਮਦਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਸੇਚਨ. ਜਲ ਛਿੜਕਨਾ. ਰੌਣੀ ਕਰਨੀ....
ਦੇਖੋ, ਮੀਹ। ੨. ਮੀਹ (ਵਰਖਾ) ਦੇ. "ਮੀਹਿ ਵੁਠੈ ××× ਜਲੁ ਜਾਇ ਪਵੈ ਵਿਚਿ ਸੁਰਸਰੀ." (ਮਃ ੪. ਵਾਰ ਬਿਲਾ) ਮੀਂਹ ਦੇ ਵਰ੍ਹਣ ਤੋਂ ਗੰਗਾ ਵਿੱਚ ਜਲ ਜਾ ਪੈਂਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮੀਹ. "ਮੀਹੁ ਪਇਆ ਪਰਮੇਸਰਿ ਪਾਇਆ." (ਮਾਝ ਮਃ ੫)...