lābhaलाभ
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ.
संग्या- फाइदा. नफ़ा. देखो, लभ धा. "लाभ मिलै, त़ोटा हिरै." (गउ थिती मः ५) २. बिआज. सूद। ३. इलम. गिआन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਫਾਯਦਾ....
ਅ਼. [نفع] ਨਫ਼ਅ਼. ਸੰਗ੍ਯਾ- ਲਾਭ. ਫ਼ਾਈਦਾ....
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ....
ਹਰਣ ਕਰਦਾ ਹੈ. ਲੈ ਜਾਂਦਾ ਹੈ। ੨. ਚੁਰਾਉਂਦਾ ਹੈ। ੩. ਹ੍ਰਾਸ ਹੁੰਦਾ ਹੈ. ਘਟਦਾ ਹੈ. "ਲਾਭ ਮਿਲੈ ਤੋਟਾ ਹਿਰੈ." (ਗਉ ਥਿਤੀ ਮਃ ੫) ੪. ਹੇਰਣ ਕਰਦਾ (ਵੇਖਦਾ) ਹੈ. "ਹੋਂਦੀ ਕਉ ਅਨਹੋਂਦੀ ਹਿਰੈ." (ਰਾਮ ਮਃ ੫) "ਕੌਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਸੰਗ੍ਯਾ- ਵਿਆਜ. ਸੂਦ. "ਜਿਹ ਘਟੈ ਮੂਲ, ਨਿਤ ਬਢੈ ਬਿਆਜ." (ਬਸੰ ਕਬੀਰ) ਦੇਖੋ, ਸੂਦ ੮। ੨. ਦੇਖੋ, ਵ੍ਯਾਜ....
ਵੈਸ਼੍ਯ ਵਰਣ ਦੀ ਇੱਕ ਜਾਤਿ। ੨. ਸੰ. सुद् ਧਾ- ਟਪਕਣਾ. ਚੁਇਣਾ. ਪਵਿਤ੍ਰ ਕਰਨਾ. ਅਮਾਨਤ ਰਖਣਾ. ਘਾਉ ਕਰਨਾ. ਫੱਟਣਾ. ਬਚਨ ਦੇਣਾ. ਮਾਰਨਾ। ੩. ਸੰਗ੍ਯਾ- ਰਸੋਈਆ. ਲਾਂਗਰੀ। ੪. ਪਾਪ. ਗੁਨਾਹ। ੫. ਡਿੰਗ. ਰਸੋਈਖਾਨੇ ਦਾ ਦਾਰੋਗਾ। ੬. ਸੰ. ਸ਼ੂਦ੍ਰ. ਚੌਥਾ ਵਰਣ. "ਖਤ੍ਰੀ ਬ੍ਰਾਹਮਣ ਸੂਦ ਵੈਸ." (ਸੂਹੀ ਮਃ ੫) ੭. ਫ਼ਾ. [سوُد] ਨਫ਼ਾ. ਲਾਭ। ੮. ਵਿਆਜ. "ਨਿਤ ਸਉਦਾ ਸੂਦ ਕੀਚੈ ਬਹੁ ਭਾਂਤਿ ਕਰ." (ਗਉ ਮਃ ੪) ਮੁਸਲਮਾਨਾਂ ਦੇ ਮਤ ਵਿੱਚ ਸੂਦ ਹਰਾਮ ਹੈ. ਦੇਖੋ, ਕੁਰਾਨ ਸੂਰਤ ਬਕਰ, ਆਯਤ ੨੭੫. ਹਿੰਦੂਮਤ ਵਿੱਚ ਸੂਦ ਲੈਣਾ ਵਿਧਾਨ ਹੈ. ਗੋਤਮ ਰਿਖੀ ਦੇ ਮਤ ਅਨੁਸਾਰ ਅਸਲ ਰਕਮ ਦਾ ਵੀਹਵਾਂ ਹਿੱਸਾ ਹਰ ਮਹੀਨੇ ਸੂਦ ਲੈਣਾ ਵਾਜਬ ਹੈ. ਮਨੂ ਦੇ ਹਿਸਾਬ ਨਾਲ ਗਿਣੀਏ ਤਦ ਸਵਾ ਰੁਪਯਾ ਸੈਂਕੜਾ ਮਹੀਨੇ ਪਿੱਛੇ ਬੈਠਦਾ ਹੈ. ਦੇਖੋ, ਵਿਆਜ....
ਅ਼. [علم] ਸੰਗ੍ਯਾ- ਗ੍ਯਾਨ. ਵਿਦ੍ਯਾ. ਜਾਣਨਾ. ਦੇਖੋ, ਵਿਦ੍ਯਾ ਸ਼ਬਦ ਵਿੱਚ ਇ਼ਲਮ ਦੇ ਭੇਦ....
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....