mahānaमहान
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ.
वि- वडा. विस्तार वाला. उॱचा। २. देखो, महाण.
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਦੇਖੋ, ਮਹਾਨ। ੨. ਅ਼. [مہاں] ਮੁਹਾਨ. ਵਿ- ਨਫ਼ਰਤ ਕੀਤਾ ਗਿਆ. ਜਲੀਲ. ਖੁਆਰ. "ਬਜਰਕਵਾਰ ਹਜਾਰ ਮਹਾਣੇ." (ਭਾਗੁ) ਹਜਾਰਾਂ ਬਜ਼ੁਰਗਵਾਰ ਖੁਆਰ ਹੋਏ ਹਨ....