ਕੰਨ, ਕੰਨੁ

kanna, kannuकंन, कंनु


ਸੰ. ਕਰ੍‍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍‌ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ.


सं. कर्‍ण संग्या- कांन.श्रवण. "दे कंनु सुणहु अरदासि जीउ." (स्री मः ५. पैपाइ) २. कंन्हां. कंधा. स्‌कंध. देखो, कंनि। ३. सं. कण्व कन्व. इॱक रिॱखी, जिस दे कई मंत्र रिगवेद विॱच देखीदे हन. इह मालिनी नदी दे किनारे रहिंदा सी. शकुंतला इसे ने पाली सी. राजा दुस्यंत ने कन्व दे ही आश्रम विॱच शकुंतला नाल संबंध जोड़िआ सी. "सेसनाग अरु कंन रिखी." (जसभाम) ४. देखो, कंन्ह.