ਅਪਸਰਾ

apasarāअपसरा


ਸੰ. अप्सरस्. ਸੰਗ੍ਯਾ- ਅਪ (ਪਾਣੀ) ਵਿਚੋਂ ਨਿਕਲਨੇ ਵਾਲੀ. ਰਾਮਾਇਣ ਅਤੇ ਪੁਰਾਣਾ ਵਿੱਚ ਲਿਖਿਆ ਹੈ ਕਿ ਸਮੁਦੰਰ ਰਿੜਕਨ ਤੋਂ ਅਪਸਰਾ ਨਿਕਲੀਆਂ ਹਨ. ਵੇਦਾਂ ਵਿੱਚ ਇਨ੍ਹਾਂ ਦਾ ਬਹੁਤ ਹਾਲ ਨਹੀਂ, ਕੇਵਲ ਉਰਵਸ਼ੀ ਆਦਿ ਦਾ ਹੀ ਜਿਕਰ ਹੈ. ਮਨੂ ਲਿਖਦਾ ਹੈ ਕਿ ਇਹ ੭. ਮਨੂਆਂ ਨੇ ਉਤਪੰਨ ਕੀਤੀਆਂ ਅਤੇ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਗਈਆਂ ਹਨ. ਵਾਯੁ ਪੁਰਾਣ ਵਿੱਚ ੧੪. ਅਤੇ ਹਰਿਵੰਸ਼ ਵਿੱਚ ੭. ਦਾ ਹਾਲ ਹੈ, ਅਰ ਇਨ੍ਹਾਂ ਦੇ ਵੈਦਿਕ ਅਤੇ ਲੌਕਿਕ ਦੋ ਭੇਦ ਮੰਨੇ ਹਨ. ਵੈਦਿਕ ੧੦. ਅਤੇ ਲੌਕਿਕ ੩੪. ਇਨ੍ਹਾਂ ਨੇ ਆਪਣੀ ਮੋਹਨਸ਼ਕਤਿ ਨਾਲ ਕਈ ਰਿਖੀਆਂ ਦਾ ਤਪ ਭੰਗ ਕੀਤਾ ਹੈ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਗਿਣਤੀ ਵਿੱਚ ਏਹ ੩੫੦੦੦੦੦੦੦ ਹਨ. ਪਰ ਸਭ ਤੋਂ ਵਧੀਕ ਕੀਰਤਿ ਵਾਲੀਆਂ ਕੇਵਲ ੧੦੬੦ ਹੀ ਹਨ. ਰਾਮਾਇਣ ਵਿੱਚ ਇਨ੍ਹਾਂ ਦੀ ਗਿਣਤੀ ਸੱਠ ਕਰੋੜ ਹੈ. ਏਹ ਸੁਰਗ (ਸ੍ਵਰਗ) ਲੋਕ ਵਿੱਚ ਉਨ੍ਹਾਂ ਯੋਧਿਆਂ ਨੂੰ ਮਿਲਦੀਆਂ ਹਨ, ਜੋ ਯੁੱਧ ਵਿੱਚ ਨਿਰਭੈ ਲੜਦੇ ਮਰ ਗਏ ਹੋਣ.¹ ਅਪਸਰਾ ਵਿੱਚ ਸ਼ਕਲ ਬਦਲਨ ਦੀ ਭੀ ਸਮਰਥ ਹੈ. ਏਹ ਸ਼ਤਰੰਜ ਅਤੇ ਚੌਪਟ ਦੀਆਂ ਚਾਲਾਂ ਅਤੇ ਜਾਦੂ ਬਹੁਤ ਜਾਣਦੀਆਂ ਹਨ. ਅਥਰਵ ਵੇਦ ਵਿੱਚ ਇਨ੍ਹਾਂ ਦੇ ਜਾਦੂਆਂ ਨੂੰ ਰੋਕਣ ਲਈ ਕਈ ਮੰਤ੍ਰ ਜੰਤ੍ਰ ਦਿੱਤੇ ਹਨ. "ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ." (ਮਲਾ ਪੜਤਾਲ ਮਃ ੫)


सं. अप्सरस्. संग्या- अप (पाणी) विचों निकलने वाली. रामाइण अते पुराणा विॱच लिखिआ है कि समुदंर रिड़कन तों अपसरा निकलीआं हन. वेदां विॱच इन्हां दा बहुत हाल नहीं, केवल उरवशी आदि दा ही जिकर है. मनू लिखदा है कि इह ७. मनूआं ने उतपंन कीतीआं अते सभनां दीआं सांझीआं समझीआं गईआं हन. वायु पुराण विॱच १४. अते हरिवंश विॱच ७. दा हाल है, अर इन्हां दे वैदिक अते लौकिक दो भेद मंने हन. वैदिक १०. अते लौकिक ३४. इन्हां ने आपणी मोहनशकति नाल कई रिखीआं दा तप भंगकीता है. काशीखंड विॱच लिखिआ है कि गिणती विॱच एह ३५००००००० हन. पर सभ तों वधीक कीरति वालीआं केवल १०६० ही हन. रामाइण विॱच इन्हां दी गिणती सॱठ करोड़ है. एह सुरग (स्वरग) लोक विॱच उन्हां योधिआं नूं मिलदीआं हन, जो युॱध विॱच निरभै लड़दे मर गए होण.¹ अपसरा विॱच शकल बदलन दी भी समरथ है. एह शतरंज अते चौपट दीआं चालां अते जादू बहुत जाणदीआं हन. अथरव वेद विॱच इन्हां दे जादूआं नूं रोकण लई कई मंत्र जंत्र दिॱते हन. "अपसरा अनंद मंगल रस गावनी नीकी." (मला पड़ताल मः ५)