vēdhāntīवेदांती
वेदान्तिन्. ਵੇਦਾਂਤ ਸ਼ਾਸਤ੍ਰ ਦੇ ਨਿਯਮਾਂ ਨੂੰ ਮੰਨਣ ਵਾਲਾ. ਵੇਦਾਂਤ ਦਾ ਗ੍ਯਾਤਾ ਆਦ੍ਵੈਤਵਾਈ.
वेदान्तिन्. वेदांत शासत्र दे नियमां नूं मंनण वाला. वेदांत दा ग्याता आद्वैतवाई.
ਦੇਖੋ, ਪਟ ਸ਼ਾਸਤ੍ਰ. ਸ਼ੁਕਲ ਯਜੁਰਵੇਦਸੰਹਿਤਾ ਦੇ ਅੰਤ ਤਤ੍ਵਗ੍ਯਾਨ ਦੇ ਬੋਧਕ ੧੮. ਮੰਤ੍ਰ ਹਨ, ਜਿਨ੍ਹਾਂ ਉੱਪਰ ਅਨੇਕ ਵਿਦ੍ਵਾਨਾਂ ਨੇ ਵਿਸ੍ਤਾਰ ਸਹਿਤ ਵ੍ਯਾਖ੍ਯਾ ਲਿਖੀ ਹੈ. ਵੇਦ ਦੇ ਅੰਤ ਹੋਣ ਕਰਕੇ ਇਸ ਸਿੱਧਾਂਤ ਦਾ ਨਾਮ "ਵੇਦਾਂਤ" ਹੋ ਗਿਆ ਹੈ। ੨. ਵੇਦ ਦਾ ਨਿਚੋੜ. ਵੇਦ ਦਾ ਸਿੱਧਾਂਤ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ज्ञातृ ਗ੍ਯਾਤ੍ਰਿ. ਵਿ- ਜਾਣਨ ਵਾਲਾ....