līhaलीह
ਸੰਗ੍ਯਾ- ਲੀਕ. ਰੇਖਾ। ੨. ਗੱਡੇ ਰਥ ਆਦਿ ਦੇ ਪਹੀਏ ਦੀ ਲੀਕ. ਲੀਹਾ। ੩. ਮਰੋੜਾ. ਪੇਚਿਸ਼। ੪. ਸਿੰਧੀ. ਸ਼ਰਮ. ਹ਼ਯਾ.
संग्या- लीक. रेखा। २. गॱडे रथ आदि दे पहीए दी लीक. लीहा। ३. मरोड़ा. पेचिश। ४. सिंधी. शरम. ह़या.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੇਖਾ. ਲਕੀਰ। ੨. ਲਿਖਤ. ਤਹਰੀਰ.#"ਭ੍ਰਮ ਕੀ ਲੀਕ ਮਿਟਾਈ." (ਸੋਰ ਕਬੀਰ)#ਯਾ ਜਗ ਜੀਵਨ ਕੋ ਹੈ ਯਹੈ ਫਲ#ਜੋ ਛਲ ਛਾਡ ਭਜੈ ਰਘੁਰਾਈ,#ਸੋਧਕੈ ਸੰਤ ਮਹੰਤਨ ਹੂੰ#"ਪਦਮਾਕਰ" ਬਾਤ ਯਹੈ ਠਹਿਰਾਈ,#ਹਨਐ ਰਹੈ ਹੋਨੀ ਪ੍ਰਯਾਸ ਬਿਨਾ#ਅਨਹੋਨੀ ਨ ਹ੍ਵੈ ਸਕੈ ਕੋਟਿ ਉਪਾਈ,#ਜੋ ਵਿਧਿ ਭਾਲ ਮੇ ਲੀਕ ਲਿਖੀ#ਸੁ ਬਢਾਈ ਬਢੈ ਨ ਘਟੈ ਨ ਘਟਾਈ.#੩. ਦਾਗ. ਕਲੰਕ. ਧੱਬਾ. "ਨਾਕ ਕਾਨ ਕਟ ਲੀਕ ਲਗੈਂਹੈਂ. (ਚਰਿਤ੍ਰ ੩੯੭) ੪. ਸੰ. ਸਤ੍ਯ. ਸੱਚ। ੫. ਡਿੰਗ. ਸੱਚਾ ਬਚਨ....
ਦੇਖੋ, ਰੇਖ. "ਫੋਰਿ ਭਰਮ ਕੀ ਰੇਖਾ." (ਸਾਰ ਮਃ ੫) ਭ੍ਰਮ ਦੀ ਲੀਕ ਮੇਟਕੇ। ੨. ਚਿਤ੍ਰਲੇਖਾ ਦੀ ਥਾਂ ਭੀ ਰੇਖਾ ਸ਼ਬਦ ਵਰਤਿਆ ਹੈ- "ਤਬ ਰੇਖਾ ਕਹਿ" ਬੋਲ ਪਠਾਇਸ." (ਚਰਿਤ੍ਰ ੧੪੨) ਦੇਖੋ, ਚਿਤ੍ਰਲੇਖਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਲੀਹ ੨। ੨. ਅ਼. [ملیح] ਮਲੀਹ਼. ਵਿ- ਉੱਤਮ. ਸੁੰਦਰ. "ਸੁਨਹੁ ਬਾਤ ਮਮ ਲੀਹਾ." (ਨਾਪ੍ਰ)...
ਦੇਖੋ, ਮਰੋਰ ਅਤੇ ਮਰੋਰਨਾ। ੨. ਢਿੱਡਪੀੜ। ੩. ਸੰ. मुररातिसार- ਮੁਰਰਾਤਿਸਾਰ. ਦੇਖੋ, ਪੈਚਿਸ਼....
ਫ਼ਾ. [پیچش] ਸੰ. प्रवाहिका- ਪ੍ਰਵਾਹਿਕਾ ਅਥਵਾ मुररातिसार- ਮੁਰਰਾਤਿਸਾਰ. Dysentery. ਲੀਹ. ਇਸ ਦੇ ਕਾਰਣ ਹਨ- ਮੈਲਾ ਪਾਣੀ ਦੁੱਧ ਪੀਣਾ, ਸੜੇ ਫਲ ਅੰਨ ਮਾਸ ਖਾਣੇ ਖਾਣ ਵਾਲੀ ਚੀਜਾਂ ਤੇ ਮੱਖੀਆਂ ਦਾ ਬੈਠਣਾ, ਬਹੁਤ ਖਾਣਾ, ਬਿਨਾ ਭੁੱਖ ਖਾਣਾ, ਮਲ ਨੂੰ ਰੋਕ ਰੱਖਣਾ, ਬਹੁਤ ਪਾਣੀ ਪੀਣਾ, ਤਿੱਖੇ ਗਰਮ ਪਦਾਰਥ ਖਾਣੇ ਪੀਣੇ ਆਦਿ.#ਇਸ ਦੇ ਲੱਛਣ ਹਨ- ਮਰੋੜ ਨਾਲ ਦਸਤ ਆਉਣੇ, ਅਣਪਚਿਆ ਅੰਨ ਆਂਉਂ ਨਾਲ ਖਾਰਿਜ ਹੋਣਾ, ਆਂਤ ਦਾ ਬੋਲਣਾ, ਅੰਤੜੀ ਤੋਂ ਲਹੂ ਆਉਣਾ, ਥੋੜਾ ਥੋੜਾ ਤਾਪ ਹੋਣਾਂ, ਕਦੇ ਕਬਜ ਹੋਣੀ, ਰਾਤ ਨੂੰ ਪਸੀਨਾ ਆਉਣਾ ਆਦਿ.#ਇਸ ਦੇ ਇਲਾਜ ਹਨ-#(੧) ਥੋੜਾ ਇਰੰਡੀ ਦਾ ਤੇਲ ਦੁੱਧ ਵਿੱਚ ਪੀਣਾ.#(੨) ਬਿਲ ਦਾ ਗੁੱਦਾ ਉਬਾਲਕੇ ਚਾਇ ਵਾਂਙ ਪੀਣਾ.#(੩) ਕੁੜਾ ਛਾਲ, ਅਤੀਸ, ਮੋਥਾ, ਬਾਲਛੜ, ਲੋਧ, ਚੰਨਣ ਦਾ ਬੂਰ, ਬਹੇੜਾ, ਅਨਾਰਦਾਣਾ, ਪਲਾਹਜੜੀ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ.#(੪) ਈਸਬਗੋਲ ਦਾ ਬੁਰਾਦਾ ਸ਼ਰਬਤ ਅੰਜਵਾਰ ਨਾਲ ਫੱਕਣਾ.#(੫) ਡੇਢ ਤੋਲਾ ਈਸਬਗੋਲ ਬਦਾਮਰੋਗਨ ਨਾਲ ਝੱਸਕੇ ਦੋ ਤੋਲੇ ਸ਼ਰਬਤ ਬਨਫ਼ਸ਼ਾ ਨਾਲ ਫੱਕਣੀ.#(੬) ਸੌਂਫ ਅਤੇ ਜੰਗਹਰੜਾਂ ਨੂੰ ਘੀ ਵਿੱਚ ਭੁੰਨਕੇ ਉਨ੍ਹਾਂ ਨੂੰ ਬਰੀਕ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਸਵੇਰੇ ਅਤੇ ਸੰਝ ਛੀ ਛੀ ਮਾਸ਼ੇ ਦੀ ਫੱਕੀ ਲੈਣੀ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਫ਼ਾ [شرم] ਸ਼ਰਮ. ਸੰਗ੍ਯਾ- ਲੱਜਾ. "ਰਾਖਹੁ ਸਰਮ ਅਸਾੜੀ ਜੀਉ." (ਮਾਝ ਮਃ ੫) ੨. ਸੰ. श्रम- ਸ਼੍ਰਮ. ਪੁਰੁਸਾਰਥ. ਮਿਹਨਤ. ਉੱਦਮ. ਘਾਲਨਾ. "ਸਰਮ ਖੰਡ ਕੀ ਬਾਣੀ ਰੂਪੁ." (ਜਪੁ) ੩. ਸੰ. शर्मन ਆਨੰਦ. ਖੁਸ਼ੀ. ਸੁਖ....