sundhaसुंद
ਸੰ. सुन्द ਸੰਗ੍ਯਾ- ਵਿਸਨੁ। ੨. ਨਿਸੁੰਦ ਦਾ ਪੁਤ੍ਰ ਇੱਕ ਦੈਤ, ਜੋ ਉਪਸੁੰਦ ਦਾ ਭਾਈ ਸੀ. ਦੇਖੋ, ਅਪਸੁੰਦ.
सं. सुन्द संग्या- विसनु। २. निसुंद दा पुत्र इॱक दैत, जो उपसुंद दा भाई सी. देखो, अपसुंद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੇਖੋ, ਅਪਸੁੰਦ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਉਪਸੁੰਦ. ਸੁੰਦ ਅਤੇ ਉਪਸੁੰਦ ਦੋਵੇਂ ਸਕੇ ਭਾਈ, ਦਾਨਵ ਨਿਕੁੰਭ (ਅਥਵਾ ਨਿਸੁੰਦ) ਦੇ ਪੁਤ੍ਰ ਸਨ, ਜੋ ਕਿਸੇ ਤੋਂ ਜਿੱਤੇ ਨਹੀਂ ਜਾਂਦੇ ਸਨ. ਇਨ੍ਹਾਂ ਨੂੰ ਬ੍ਰਹ੍ਮਾ ਦਾ ਵਰ ਸੀ ਕਿ ਜਦ ਤੀਕ ਆਪੋ ਵਿੱਚੀਂ ਨਹੀਂ ਲੜੋਂਗੇ, ਤੁਹਾਨੂੰ ਕੋਈ ਤੀਜਾ ਨਹੀਂ ਮਾਰ ਸਕੇਗਾ. ਤਿਲੋਤੱਮਾ ਅਪਸਰਾ ਇਨ੍ਹਾਂ ਦੇ ਮਾਰਣ ਲਈ ਸੁਰਗ ਤੋਂ ਘੱਲੀ ਗਈ, ਜਿਸ ਉੱਪਰ ਮੋਹਿਤ ਹੋਕੇ ਦੋਵੇਂ ਭਾਈ ਝਗੜਨ ਲੱਗੇ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਵਡਾ ਬਲੀ ਹੋਊ, ਮੈਂ ਉਸ ਨੂੰ ਵਰਾਂਗੀ. ਇਸ ਪੁਰ ਦੋਵੇਂ ਆਪੋ ਵਿੱਚੀਂ ਕਟਮੋਏ.#"ਬਢੇ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ. xxx#"ਦੁਹੂੰ ਭ੍ਰਾਤ ਬਧਕੈ ਤ੍ਰਿਯਾ ਗਈ ਬ੍ਰਹ੍ਮਪੁਰ ਧਾਇ."#(ਚਰਿਤ੍ਰ ੧੧੬)...