ਸਾਸਤ, ਸਾਸਤਰ, ਸਾਸਤੁ, ਸਾਸਤ੍ਰ

sāsata, sāsatara, sāsatu, sāsatraसासत, सासतर, सासतु, सासत्र


ਸੰ. ਸ਼ਾਸ੍‍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)


सं. शास्‍त्र. संग्या- उह पुस्तक जो अनुशासन (हुकम) देवे. आग्या करन वाला ग्रंथ. देखो, सास ६. "सासत सिंम्रिति बेद चारि." (स्री अः मः ५) "सोई सासतु सउण सोइ." (स्री मः ५) "सासत्र बेद त्रै गुण है माइआ." (भैर मः १)