ਪਿੰਗਲਾ

pingalāपिंगला


ਵਿ- ਲੰਙਾ. ਪਾਦ ਰਹਿਤ. ਦੇਖੋ, ਪਿੰਗ ੬। ੨. ਦੇਖੋ, ਪਿੰਗੁਲਾ। ੩. ਸੰ. पिङ्गला. ਹਠਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੪. ਲਕ੍ਸ਼੍‍ਮੀ। ੫. ਦੁਰਗਾ. "ਜਪੈ ਹਿੰਗੁਲਾ ਪਿੰਗਲਾ." (ਪਾਰਸਾਵ) ੬. ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ-#ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ- "ਨਿਰਾਸ਼ਃ ਸੁਖੀ ਪਿੰਗਲਾ ਵਤ੍ਰ." ਦੇਖੋ, ਗਨਕਾ। ੭. ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ। ੮. ਟਾਲ੍ਹੀ. ਸ਼ੀਸ਼ਮ.


वि- लंङा. पाद रहित. देखो, पिंग ६। २. देखो, पिंगुला। ३. सं. पिङ्गला. हठयोग दे मत अनुसार तिंन प्रधान नाड़ीआं विॱचों इॱक, जो शरीर दे सॱजे पासे है. इस दा नाम सूरयनाड़ी भी है. "इड़ा पिंगला सुखमन बंदे." (गउ कबीर) ४. लक्श्‍मी। ५. दुरगा. "जपै हिंगुला पिंगला." (पारसाव) ६. इॱक वेश्या, जिस दी कथा भागवत दे गिआरवें सकंध दे अॱठवें अध्याय विॱच इउं है-#विदेह नगर (जनकपुरी) विॱच इॱक वेश्या रहिंदी सी, जिस दा नाम पिंगला सी. उस ने इॱक दिन इॱक धनी सुंदर जवान देखिआ अर काम नाल व्याकुल हो उठी, पर उह उस पास ना आइआ, जिस तों सारी रात बेचैनी विॱच वीती. अंत नूं उस दे मन वैराग होइआ कि जे अजेहा प्रेम मैं ईश्वर विॱच लाउंदी, तद केहा उॱतम फल हुंदा. इस पुर उह करतार दे सिमरन विॱच लॱगके मुक्ति नूं प्राप्त होई. सांख्यसूत्रां विॱच इस दा जिकर आइआ है- "निराशः सुखी पिंगला वत्र." देखो, गनका। ७. राजा भरथरि (हरिभरत्रि) दी राणी। ८. टाल्ही. शीशम.