ਹਾਲ

hālaहाल


ਅ਼. [حال] ਹ਼ਾਲ. ਸੰਗ੍ਯਾ- ਵਰਤਮਾਨ ਕਾਲ। ੨. ਪ੍ਰੇਮ. ਪਿਆਰ. "ਭਏ ਗਲਤਾਨ ਹਾਲ." (ਨਟ ਮਃ ੪. ਪੜਤਾਲ) ੩. ਹਾਲਤ. ਦਸ਼ਾ. "ਹਰਿ ਬਿਸਰਤ ਹੋਵਤ ਏਹ ਹਾਲ." (ਗਉ ਥਿਤੀ ਮਃ ੫) "ਅਨਬੋਲਤ ਹੀ ਜਾਨਹੁ ਹਾਲ." (ਬਿਲਾ ਮਃ ੫) ੪. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. "ਖੇਲਤ ਖੇਲਤ ਹਾਲ ਕਰਿ." (ਸ. ਕਬੀਰ) ੫. ਅਹਵਾਲ. ਵ੍ਰਿੱਤਾਂਤ. "ਬਨਾਵੈ ਗ੍ਰੰਥ ਹਾਲ ਹੈ." (ਕ੍ਰਿਸਨਾਵ) ੬. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ.


अ़. [حال] ह़ाल. संग्या- वरतमान काल। २. प्रेम. पिआर. "भए गलतान हाल." (नट मः ४. पड़ताल) ३. हालत. दशा. "हरि बिसरत होवत एह हाल." (गउ थिती मः ५) "अनबोलत ही जानहु हाल." (बिला मः ५) ४. प्रेम दी मसती, जिस विॱच सरीर दी सुध ना रहे. "खेलत खेलत हाल करि." (स. कबीर) ५. अहवाल. व्रिॱतांत. "बनावै ग्रंथ हाल है." (क्रिसनाव) ६. दरहाल (छेती) दा संखेप. शीघ्र.