ਰਸੋਇ, ਰਸੋਈ

rasoi, rasoīरसोइ, रसोई


ਸੰਗ੍ਯਾ- ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. "ਸੂਤਕ ਪਵੈ ਰਸੋਇ."(ਵਾਰ ਆਸਾ) "ਉਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ੨. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ.


संग्या- रस पकाउण दी थां (पाकशाला). जिॱथे खटरस सिॱध कीते जांदे हन. "सूतक पवै रसोइ."(वार आसा) "उचे मंदर साल रसोई." (सूही रविदास) २. सिॱध कीता होइआ अंन. भोजन. प्रसाद. जिवें- रसोई तिआर है.