sunana, sunana, sunanāसुणण, सुणन, सुणना
ਸੰ. ਸ਼੍ਰਵਣ. ਸੁਣਨਾ. "ਵੇਖਣਿ ਸੁਣਣਿ ਨ ਅੰਤੁ." (ਜਪੁ)
सं. श्रवण. सुणना. "वेखणि सुणणि न अंतु." (जपु)
ਸੰ. ਸ਼੍ਰਵਣ. ਸੰਗ੍ਯਾ- ਕੰਨ. "ਸ੍ਰਵਣ ਸੋਏ ਸੁਣਿ ਨਿੰਦ." (ਗਉ ਮਃ ੫) ੨. ਸੁਣਨਾ ੩. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪. ਅੰਧਕ ਰਿਖੀ ਦਾ ਪੁਤ੍ਰ "ਸਿੰਧੁ", ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. "ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ।।" (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। ੫. स्रवण ਚੁਇਣਾ. ਟਪਕਣਾ....
ਸੰ. ਸ਼੍ਰਵਣ. ਸੁਣਨਾ. "ਵੇਖਣਿ ਸੁਣਣਿ ਨ ਅੰਤੁ." (ਜਪੁ)...
ਦੇਖਣ ਤੋਂ. ਦੇਖਣ ਨਾਲ। ੨. ਸੰ. वक्षिणीय- ਵੀਕ੍ਸ਼੍ਣੀਯ. ਵਿ- ਵੇਖਣ ਯੋਗ੍ਯ. ਦਰਸ਼ਨੀਯ. "ਅੰਤੁ ਨ ਵੇਖਣਿ." (ਜਪੁ) ਵੇਖਣ ਯੋਗ੍ਯ ਪਦਾਰਥਾਂ ਦਾ ਅੰਤ ਨਹੀਂ....
ਦੇਖੋ, ਅੰਤ ਅਤੇ ਅੰਤ੍ਯ. "ਅੰਤੁ ਨ ਜਾਪੈ ਕੀਤਾ ਆਕਾਰ." (ਜਪੁ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....