tālīताली
ਸੰਗ੍ਯਾ- ਕੁੰਜੀ. ਚਾਬੀ. ਤੱਲਿਕਾ. ਤਾਲਿਕਾ। ੨. ਤਾੜ ਦੀ ਸ਼ਰਾਬ। ੩. ਤਾਲ. ਦੋਹਾਂ ਹੱਥਾਂ ਨਾਲ ਬਜਾਈ ਤਾੜੀ.
संग्या- कुंजी. चाबी. तॱलिका. तालिका। २. ताड़ दी शराब। ३. ताल. दोहां हॱथां नाल बजाई ताड़ी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कुञ्चिका ਕੁੰਚਿਕਾ. ਸੰਗ੍ਯਾ- ਚਾਬੀ. ਤਾਲੀ. "ਕੁੰਜੀ ਜਿਨਿ ਕਉ ਦਿਤੀਆ." (ਵਾਰ ਸਾਰ ਮਃ ੨) ਆਤਮਵਿਦ੍ਯਾਰੂਪ ਚਾਬੀ....
ਸੰਗ੍ਯਾ- ਕੁੰਜੀ. ਤਾਲੀ....
ਸੰਗ੍ਯਾ- ਖੋਜ ਦ੍ਰਿਸ੍ਟਿ. ਕਿਸੇ ਵਸਤੁ ਦਾ ਭੇਤ ਜਾਣਨ ਲਈ ਗਹਿਰੀ ਨਜਰ. ਨੀਝ। ੨. ਸੰ. ਤਾਡ. ਤਾੜਨ ਦਾ ਭਾਵ. ਕੁੱਟਣਾ। ੩. ਖਜੂਰ ਦੀ ਕ਼ਿਸਮ ਦਾ ਇੱਕ ਬਿਰਛ. ਤਾਲ L. Sabal Palmetta. ਇਸ ਦੇ ਰਸ ਤੋਂ ਤਾੜੀ ਸ਼ਰਾਬ ਬਣਦੀ ਹੈ. ਪੱਤਿਆਂ ਦੇ ਪੱਖੇ ਬਣਾਉਂਦੇ ਹਨ. ਪੁਰਾਣੇ ਸਮੇਂ ਤਾੜਪਤ੍ਰ ਲਿਖਣ ਲਈ ਕਾਗਜ ਦੀ ਥਾਂ ਵਰਤੇ ਜਾਂਦੇ ਸਨ. ਦੇਖੋ, ਤਾਰਿ। ੪. ਤਿੰਨ ਸੌ ਹੱਥ ਦੀ ਲੰਬਾਈ. ਡੇਢ ਸੌ ਗਜ਼ ਭਰ ਮਿਣਤੀ. "ਤਾੜ ਪ੍ਰਮਾਣ ਕਰ ਅਸਿ ਉਤੰਗ ×××× ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ." (ਕਲਕੀ)...
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਤਾਲ. ਤਾਲੀ. ਦੋਹਾਂ ਹੱਥਾਂ ਦੇ ਵਜਾਉਣ ਦੀ ਕ੍ਰਿਯਾ। ੨. ਆਸਨ. ਚੌਕੜੀ. ਚਪਲੀ। ੩. ਸਮਾਧਿ. "ਨਿਜਘਰਿ ਤਾੜੀ ਲਾਵਣਿਆ." (ਮਾਝ ਅਃ ਮਃ ੩) "ਨਿਰਭੈ ਤਾੜੀ ਲਾਈ." (ਸੋਰ ਮਃ ੫) ੪. ਤਲਵਾਰ ਦੇ ਕ਼ਬਜੇ ਪੁਰ ਹੱਥ ਨੂੰ ਬਚਾਉਣ ਲਈ ਓਟ। ੫. ਸੰ. ਤਾੜ ਦੀ ਸ਼ਰਾਬ....