gurhaगुड़
ਸੰ. ਗੁਡ. ਸੰਗ੍ਯਾ- ਇੱਖ ਦੇ ਰਸ ਨੂੰ ਕਾੜ੍ਹਕੇ ਗੰਡ ਵਿੱਚ ਬਣਾਇਆ ਪਿੰਡ. ਕੰਦਸਿਆਹ. ਗੰਡੋਲ.
सं. गुड. संग्या- इॱख दे रस नूं काड़्हके गंड विॱच बणाइआ पिंड. कंदसिआह. गंडोल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਇਕ੍ਸ਼ੁ. ਸੰਗ੍ਯਾ- ਕਮਾਦ. ਈਖ. L. Saccharum officinarum. ਅੰ. Sugar- cane....
ਸੰ. गण्ड ਸੰਗ੍ਯਾ- ਕਪੋਲ. ਗਲ੍ਹ। ੨. ਕਨਪਟੀ. ਗਲ੍ਹ ਅਤੇ ਕੰਨ ਦੇ ਵਿਚਕਾਰਲਾ ਥਾਂ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੩. ਗੋਲ ਘੇਰਾ। ੪. ਚੱਕੀ ਦਾ ਉਹ ਗੋਲ ਘੇਰਾ, ਜਿਸ ਵਿੱਚ ਆਟਾ ਅਟਕਿਆ ਰਹਿੰਦਾ ਹੈ। ੫. ਗੈਂਡਾ। ੬. ਫੋੜਾ। ੭. ਗੱਠ. ਗਾਂਠ। ੮. ਖੂਹ ਦਾ ਚੱਕ। ੯. ਮਿੱਟੀ, ਚੂਨੇ ਜਾਂ ਕਾਠ ਦਾ ਵਡਾ ਗੋਲ ਭਾਂਡਾ, ਜੋ ਥਾਲ ਦੀ ਸ਼ਕਲ ਦਾ ਹੁੰਦਾ ਹੈ, ਇਸ ਵਿੱਚ ਪੱਕੀ ਹੋਈ ਇੱਖ ਦੇ ਰਸ ਦੀ ਚਾਸਣੀ ਪਾਕੇ ਗੁੜ ਅਤੇ ਸ਼ੱਕਰ ਬਣਾਉਂਦੇ ਹਨ. ਚੱਕ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....