phutaफुॱट
ਸੰਗ੍ਯਾ- ਫੁੱਟਣ ਦੀ ਕ੍ਰਿਯਾ। ੨. ਵੈਰ. ਵਿਰੱਧ. ਫੂਟ। ੩. ਦੇਖੋ, ਫੁਟ.
संग्या- फुॱटण दी क्रिया। २. वैर. विरॱध. फूट। ३. देखो, फुट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੁਸ਼ਮਨੀ. ਵਿਰੋਧ. ਦੇਖੋ, ਬੈਰ. "ਵੈਰ ਕਰੇ ਨਿਰਵੈਰ ਨਾਲਿ." (ਵਾਰ ਮਾਰੂ ੨. ਮਃ ੫)...
ਦੇਖੋ, ਫੁਟ ਅਤੇ ਫੁੱਟ....
ਦੇਖੋ, ਫੁੱਟ। ੨. ਇੱਕ ਪ੍ਰਕਾਰ ਦੀ ਮੋਟੀ ਕੱਕੜੀ ਜੋ ਖਰਬੂਜੇ ਜੇਹੀ ਹੁੰਦੀ ਹੈ, ਅਰ ਪੱਕਣ ਪੁਰ ਫਟ ਜਾਂਦੀ ਹੈ। ੩. ਅੰ. foot ਗਜ਼ ਦਾ ਤੀਜਾ ਹਿੱਸਾ. ਬਾਰਾਂ ਇੰਚ ਦਾ ਮਾਪ....