kadhalīकदली
ਸੰ. ਸੰਗ੍ਯਾ- ਕੇਲਾ। ੨. ਕੰਬੋਜ ਦੇਸ਼ ਦਾ ਮ੍ਰਿਗ, ਜੋ ਸ੍ਯਾਹੀ ਮਿਲੇ ਭੂਰੇ ਰੰਗ ਦਾ ਹੁੰਦਾ ਹੈ। ੩. ਆਸਾਮ ਅਤੇ ਬਰਮਾ ਵਿੱਚ ਹੋਣ ਵਾਲਾ ਇੱਕ ਬਿਰਛ, ਜਿਸ ਦੀ ਲੱਕੜ ਤੋਂ ਨੌਕਾ ਬਣਦੀ ਹੈ.
सं. संग्या- केला। २. कंबोज देश दा म्रिग, जो स्याही मिले भूरे रंग दा हुंदा है। ३. आसाम अते बरमा विॱच होण वाला इॱक बिरछ, जिस दी लॱकड़ तों नौका बणदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. "ਮਹਾ ਅਨੰਦ ਕਰੇ ਸਦ ਕੇਲਾ." (ਆਸਾ ਨਾਮਦੇਵ) ੨. ਸੰਗ੍ਯਾ- ਕਦਲੀ. ਰੰਭਾ. L. Musa Sapientum. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। ੩. ਦੇਖੋ, ਕੇਲ....
ਸੰ. ਸੰਗ੍ਯਾ- ਅਫ਼ਗ਼ਾਨਿਸਤਾਨ ਵਿੱਚ ਹਿੰਦੂਕੁਸ਼ ਪਹਾੜ ਦੀ ਧਾਰਾ ਦੇ ਆਸ ਪਾਸ ਦਾ ਦੇਸ਼, ਜਿਸ ਦੇ ਘੋੜੇ ਬਹੁਤ ਉੱਤਮ ਲਿਖੇ ਹਨ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. मृग्. ਧਾ- ਢੂੰਡਣ. ਤਲਾਸ਼ ਕਰਨਾ), ਸ਼ਿਕਾਰ ਕਰਨਾ। ੨. ਸੰਗ੍ਯਾ- ਚਾਰ ਪੈਰ ਵਾਲਾ ਪਸ਼ੂ। ੩. ਰਹਿਣ. "ਮ੍ਰਿਗ ਮੀਨ ਭ੍ਰਿੰਗ ਪਤੰਗ." (ਆਸਾ ਰਵਿਦਾਸ) ੪. ਦੇਖੋ, ਪੁਰੁਖਜਾਤਿ (ਅ)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਬੰਗਾਲ ਦੇ ਉੱਤਰ ਪੂਰਵ ਅਤੇ ਹਿਮਾਲੈ ਦੇ ਦੱਖਣ ਵੱਲ ਇੱਕ ਦੇਸ਼, ਜਿਸ ਵਿੱਚ ਜੰਗਲ ਅਤੇ ਖਾਨਾਂ ਬਹੁਤ ਹਨ ਅਤੇ ਨਦੀ ਨਾਲਿਆਂ ਦੀ ਅਧਿਕਤਾ ਹੈ. ਇਸ ਦੇਸ਼ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਪਧਾਰੇ ਹਨ. ਇਸ ਨੂੰ ਪੁਰਾਣੇ ਜਮਾਨੇ ਵਿੱਚ ਕਾਮਰੂਪ ਭੀ ਆਖਦੇ ਸਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਇੱਕ ਤਖਾਣਾ ਸੰਦ, ਜਿਸ ਨਾਲ ਛੇਦ ਕਰੀਦਾ ਹੈ। ੨. ਸੰ. ਵਰ੍ਮਨ੍. ਕਵਚ. "ਦੇਖ ਦਯੋ ਬਰਮਾ ਸੁਤਸੂਰਜ." (ਕ੍ਰਿਸਨਾਵ) ੩. ਬ੍ਰਹਮਾ. ਚਤੁਰਾਨਨ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੂ ਹੀ ਸ਼ਿਵ, ਗੁਰੂ ਹੀ ਵਿਸਨੁ ਅਤੇ ਗੁਰੂ ਹੀ ਬ੍ਰਹਮਾ ਹੈ। ੪. ਬ੍ਰਹ੍ਮਦੇਸ਼. ਹਿੰਦੁਸਤਾਨ ਦੀ ਪੂਰਵੀ ਹੱਦ ਉੱਪਰ ਬੰਗਾਲ ਖਾਡੀ ਦੇ ਪੂਰਵ ਅਤੇ ਆਸਾਮ ਤਥਾ ਚੀਨ ਦੇ ਦੱਖਣ ਦਾ ਇੱਕ ਪਹਾੜੀ ਦੇਸ਼. ਇਸ ਦਾ ਰਕਬਾ ੨੩੦੮੩੯ ਵਰਗਮੀਲ ਅਤੇ ਆਬਾਦੀ ੧੩, ੨੦੫, ੫੬੪ ਹੈ. ਲੋਅਰ ਬਰਮਾ ਦੀ ਰਾਜਧਾਨੀ ਰੰਗੂਨ ਅਤੇ ਅਪਰ ਦੀ ਮਾਂਡਲੇ ਹੈ. ਇਸ ਵਿੱਚ ਰਤਨਾਂ ਅਤੇ ਸੋਨੇ ਆਦਿ ਦੀਆਂ ਖਾਣਾਂ ਹਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਬਿਰਖ ੧....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ. "ਯੁਕ੍ਤਿਕਲਪਤਰੁ" ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾਜ ਨਾਲ ਵੱਖ ਵੱਖ ਨਾਮ ਲਿਖੇ ਹਨ:-#੩੨ ਹੱਥ ਲੰਮੀ ਅਤੇ ੪. ਹੱਥ ਚੌੜੀ. ਨੌਕਾ,...