parasaparaपरसपर
ਕ੍ਰਿ. ਵਿ- ਪਰਸ੍ਪਰ. ਆਪੋਵਿੱਚੀ. ਆਪਸ ਮੇਂ. ੨. ਦੇਖੋ, ਅਨ੍ਯੋਨ੍ਯ। ੩. ਦੇਖੋ, ਪਾਰਸ ਪਰਸ ਪਰਾ.
क्रि. वि- परस्पर. आपोविॱची. आपस में. २. देखो, अन्योन्य। ३. देखो, पारस परस परा.
ਸੰਗ੍ਯਾ- ਪਰਸਪਰ ਸੰਬੰਧ। ੨. ਨਾਤਾ। ੩. ਭਾਈਚਾਰਾ। ੪. ਦੇਖੋ, ਆਪ ੭। ੫. ਕ੍ਰਿ. ਵਿ- ਆਪੋ ਵਿੱਚੀ. ਆਪਸ ਮੇ....
ਸੰ. ਸਰਵ- ਆਪੋ ਵਿੱਚੀ. ਪਰਸਪਰ। ੨. ਸੰਗ੍ਯਾ- ਇੱਕ ਅਰਥਾਲੰਕਾਰ, ਜਿਸ ਦਾ ਸਰੂਪ ਇਹ ਹੈ ਕਿ ਦੋ ਪਦਾਰਥ ਪਰਸਪਰ ਉਪਕਾਰੀ ਵਰਣਨ ਕਰਨੇ.#ਉਦਾਹਰਣ-#"ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ."#(ਵਾਰ ਆਸਾ)#"ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ."#(ਸ੍ਰੀ ਰਵਦਾਸ)...
ਸੰ. ਸੰਗ੍ਯਾ- ਫ਼ਾਰਸ ਦੇਸ਼. Persia ਪਾਰਸ੍ਯ ਫ਼ਾ. [پارس] ਈਰਾਨ. ਹਿੰਦੁਸਤਾਨ ਦੇ ਲਹਿਂਦੇ ਵੱਲ ਸੇਂਟ੍ਰਲ ਏਸ਼ੀਆ ਦਾ ਦੇਸ਼, ਜੋ ਟਰਕੀ Turkey ਬਲੋਚਿਸਤਾਨ ਅਤੇ ਅਫਗਾਨਿਸਤਾਨ ਕਰਕੇ ਘਿਰਿਆ ਹੋਇਆ ਹੈ. ਇਸ ਦਾ ਰਕਬਾ ੬੨੮, ੦੦੦ ਵਰਗ ਮੀਲ ਹੈ. ਆਬਾਦੀ ਇੱਕ ਕਰੋੜ 10 millions ਅਨੁਮਾਨ ਕੀਤੀ ਗਈ ਹੈ. ਰਾਜਧਾਨੀ Teheran ਹੈ. ਰਾਜ ਦਾ ਪ੍ਰਬੰਧ ਦੇਸ਼ ਦੀ ਚੁਣੀ ਹੋਈ ਮੰਡਲੀ (ਮਜਲਿਸ) ਦੇ ਹੱਥ ਹੈ. ਸ਼ਾਹ ਦਾ ਨਾਮ ਰਿਜ਼ਾਖ਼ਾਨ ਪਹਲਵੀ ਹੈ, ਜੋ ੧੬. ਦਿਸੰਬਰ ਸਨ ੧੯੨੫ ਤੋਂ ਤਖ਼ਤ ਤੇ ਬੈਠਾ ਹੈ. ੨. ਸੰ. ਸ੍ਪਰ੍ਸ਼. ਇੱਕ ਕਲਪਿਤ ਪੱਥਰ, ਜਿਸ ਦੇ ਛੁਹਣ ਤੋਂ ਲੋਹੇ ਦਾ ਸੋਨਾ ਹੋਣਾ ਮੰਨਿਆ ਜਾਂਦਾ ਹੈ. ਸ੍ਪਰ੍ਸ਼ ਮਣਿ. Philosopher’s stone "ਲੋਹਾ ਹਿਰਨ ਹੋਵੇ ਸੰਗਿ ਪਾਰਸ" (ਕਾਨ ਮਃ ੪) ੩. ਪਾਰਸਨਾਥ. (ਪਾਰ੍ਸ਼੍ਵਨਾਥ) ਦਾ ਸੰਖੇਪ. "ਪਾਰਸ ਕਰ ਡੰਡੌਤ ਘਰ ਆਏ." (ਪਾਰਸਾਵ)...
ਸੰ. ਸ੍ਪਰ੍ਸ਼. ਸੰਗ੍ਯਾ- ਛੁਹਣ ਦੀ ਕ੍ਰਿਯਾ. "ਪੁਹਪ ਸੁਗੰਧਾ ਪਰਸ ਮਾਨੁਖ੍ਯ ਦੇਹੰ ਮਲੀਰ੍ਣ." (ਗਾਥਾ) ੨. ਸੰ. ਪਰਸ਼ ਸ੍ਪਰ੍ਸ਼ਮਣਿ. ਪਾਰਸ. "ਪਰਮ ਪਰਸ ਗੁਰੁ ਭੇਟੀਐ." (ਗਉ ਰਵਿਦਾਸ) ੩. ਪਾਰ੍ਸ਼੍ਵ. ਪਾਸਾ. "ਬਾਮ ਪਰਸ ਤੇ ਝੂਠ ਬਨਾਵਾ." (ਪਾਰਸਾਵ) ਖੱਬੇ ਪਾਸਿਓਂ ਝੂਠ ਰਚਿਆ। ੪. ਦੇਖੋ, ਪਰਸੁ....
ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)...