digaडिग
ਦੇਖੋ, ਡਿਗਣਾ। ੨. ਸੰ. ਨ੍ਰਿਗ (नृग) ਭਾਗਵਤ ਅਨੁਸਾਰ ਇਕ੍ਸ਼੍ਵਾਕੁ ਵੰਸ਼ੀ ਇੱਕ ਪ੍ਰਤਾਪੀ ਰਾਜਾ, ਜਿਸ ਨੇ ਪਯੋਸ੍ਣੀ ਨਦੀ ਦੇ ਕਿਨਾਰੇ ਅਨੇਕ ਜੱਗ ਕੀਤੇ. ਇਸ ਦੀ ਦਾਨ ਕੀਤੀ ਗਊ ਇੱਕ ਵਾਰ ਮੁੜ ਇਸ ਦੇ ਵੱਗ ਵਿੱਚ ਆਗਈ ਅਤੇ ਉਹ ਦੁਬਾਰਾ ਦਾਨ ਕੀਤੀ ਗਈ. ਜਿਸ ਬ੍ਰਾਹਮਣ ਨੂੰ ਪਹਿਲੀ ਵਾਰ ਦਾਨ ਵਿੱਚ ਗਊ ਮਿਲੀ ਸੀ ਉਸ ਨੇ ਨ੍ਰਿਗ ਨੂੰ ਸ੍ਰਾਪ ਦਿੱਤਾ ਕਿ ਤੂੰ ਕਿਰਲਾ ਹੋਜਾ. ਇਸ ਕਿਰਲੇ ਦਾ ਕ੍ਰਿਸਨ ਜੀ ਨੇ ਉੱਧਾਰ ਕੀਤਾ. "ਏਕ ਭੂਪ ਛਤ੍ਰੀ ਡਿਗ ਨਾਮਾ." (ਕ੍ਰਿਸਨਾਵ) ਦੇਖੋ, ਨ੍ਰਿਗ.
देखो, डिगणा। २. सं. न्रिग (नृग) भागवत अनुसार इक्श्वाकु वंशी इॱक प्रतापी राजा, जिस ने पयोस्णी नदी दे किनारे अनेक जॱग कीते. इस दी दान कीती गऊ इॱक वार मुड़ इस दे वॱग विॱच आगई अते उह दुबारा दान कीती गई. जिस ब्राहमण नूं पहिली वार दान विॱच गऊ मिली सी उस ने न्रिग नूं स्राप दिॱता कि तूं किरला होजा. इस किरले दा क्रिसन जी ने उॱधार कीता. "एक भूप छत्री डिग नामा." (क्रिसनाव) देखो, न्रिग.
ਕ੍ਰਿ- ਗਿਰਨਾ. ਪਤਨ ਹੋਣਾ. "ਡਿਗੈ ਨ ਡੋਲੈ. ਕਤਹੂ ਧਾਵੈ." (ਰਾਮ ਮਃ ੫)...
ਸੰ. नृग. ਸੰਗ੍ਯਾ- ਮਹਾਭਾਰਤ ਅਨੁਸਾਰ ਇੱਕ ਦਾਨੀ ਰਾਜਾ. ਇਹ ਨਿਤ੍ਯ ਬਹੁਤ ਗਊਆਂ ਦਾਨ ਕਰਦਾ ਸੀ. ਇੱਕ ਦਿਨ ਦਾਨ ਕੀ ਗਊ ਰਾਜੇ ਦੀ ਗਊਆਂ ਵਿੱਚ ਆਮਿਲੀ. ਜੋ ਰਾਜੇ ਨੇ ਹੋਰ ਬ੍ਰਾਹਮਣ ਨੂੰ ਦੇ ਦਿੱਤੀ. ਇਤਨੇ ਵਿੱਚ ਉਹ ਬ੍ਰਾਹਮਣ ਆਇਆ ਜਿਸ ਨੂੰ ਉਹ ਗਾਂ ਪਹਿਲਾਂ ਮਿਲੀ ਸੀ. ਰਾਜੇ ਨੇ ਦੋਹਾਂ ਬਾਹਮਣਾਂ ਨੂੰ ਸਮਝੌਤੇ ਲਈ ਬਹੁਤ ਆਖਿਆ, ਪਰ ਕਿਸੇ ਨੇ ਨਾ ਮੰਨਿਆ. ਅੰਤ ਨੂੰ ਝਗੜਾਲੂ ਬ੍ਰਾਹਮਣ ਦੀ ਬਦਦੁਆ ਨਾਲ ਰਾਜੇ ਨੂੰ ਹਜ਼ਾਰ ਵਰੇ੍ਹੇ ਕਿਰਲਾ ਹੋਕੇ ਇੱਕ ਖੂਹ ਵਿੱਚ ਰਹਿਣਾਪਿਆ. ਕ੍ਰਿਸਨ ਜੀ ਨੇ ਇਸ ਨੂੰ ਮੁਕ੍ਤ ਕੀਤਾ. ਕ੍ਰਿਸਨਵਤਾਰ ਵਿੱਚ ਨ੍ਰਿਗ ਦੀ ਥਾਂ ਡਿਗ¹ ਲਿਖਿਆ ਹੈ. ਦੇਖੋ, ਡਿਗ ੨....
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. इक्ष्वाकु. ਸੰਗ੍ਯਾ- ਇਕ੍ਸ਼ੁ (ਇੱਖ) ਦੀ ਇੱਛਾ ਕਰਾਉਣ ਵਾਲਾ. ਭਾਵ- ਜਿਸ ਨੂੰ ਖਾਕੇ ਮੂੰਹ ਮਿੱਠਾ ਕਰਨ ਲਈ ਇੱਖ ਚੂਪਣ ਦੀ ਲੋੜ ਪਵੇ. ਕੌੜਾ ਕੱਦੂ। ੨. ਇੱਕ ਸੂਰਜਵੰਸ਼ੀ ਰਾਜਾ, ਜੋ ਵੈਵਸ੍ਵਤਮਨੁ ਦਾ ਪੁਤ੍ਰ ਅਤੇ ਅਯੋਧ੍ਯਾ ਦਾ ਪਹਿਲਾ ਨਰੇਸ਼ ਸੀ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਮਨੁ ਨੂੰ ਛਿੱਕ ਆਈ ਤਾਂ ਨੱਕ ਵਿੱਚੋਂ ਇਕ੍ਸ਼੍ਵਾਕੁ ਪੈਦਾ ਹੋਇਆ.¹ ਇਸ ਦੇ ਸੌ ਪੁਤ੍ਰ ਸਨ, ਪਰ ਮਹਾਂ ਪ੍ਰਤਾਪੀ ਦੋ ਹੋਏ, ਵਿਕੁਕ੍ਸ਼ੀ ਅਤੇ ਨਿਮਿ. ਵਿਕੁਕ੍ਸ਼ੀ ਤੋਂ ਅਯੋਧ੍ਯਾ ਦੇ ਰਾਜੇ ਰਘੁ ਆਦਿਕ ਹੋਏ, ਅਤੇ ਨਿਮਿ ਤੋਂ ਮਿਥਿਲਾ ਦਾ ਜਨਕ ਵੰਸ਼ ਚਲਿਆ.#ਭਾਈ ਸੰਤੋਖ ਸਿੰਘ ਨੇ ਗੁਰੁਪ੍ਰਤਾਪ ਸੂਰਯ ਦੀ ਦੂਜੀ ਰਾਸਿ ਦੇ ਗ੍ਯਾਰਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਇਕ੍ਸ਼ਾਕੁ ਦਾ ਯਗ੍ਯਕੁੰਡ ਅਸਥਾਨ ਹੈ....
ਦੇਖੋ, ਬੰਸੀ....
ਵਿ- ਪ੍ਰਤਾਪਿਨ੍. ਪ੍ਰਤਾਪਵਾਨ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਦੇਖੋ, ਬੰਗ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਦੂਸਰੀ ਵਾਰ. ਦੂਜੀ ਦਫ਼ਅ਼. "ਜਿਤ੍ਯੋ ਦੁਬਾਰ." (ਗ੍ਯਾਨ)...
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਸੰ. कृकलास ਕ੍ਰਿਕਲਾਸ. ਸੰਗ੍ਯਾ- ਗਿਰਗਿਟ. ਸਰਟ....
ਸੰ. कृष्ण ਕ੍ਰਿਸ੍ਣ. ਵਿ- ਕਾਲਾ. ਸਿਆਹ. ਸ਼੍ਯਾਮ. "ਕ੍ਰਿਸਨ ਰਿਦਾ ਉੱਜਲ ਕਰਿਹਂ." (ਗੁਪ੍ਰਸੂ) "ਕ੍ਰਿਸਨ ਵਿਸ੍ਵ ਤਰਬੇ ਨਿਮਿਤ." (ਕ੍ਰਿਸਨਾਵ) ਪਾਪਾਂ ਨਾਲ ਕਾਲੀ ਹੋਈ ਦੁਨੀਆਂ ਨੂੰ ਤਾਰਣ ਵਾਸਤੇ। ੨. ਸੰਗ੍ਯਾ- ਵੇਦਵ੍ਯਾਸ। ੩. ਅਰਜੁਨ। ੪. ਕੋਇਲ। ੫. ਕਾਉਂ। ੬. ਅੰਧੇਰਾ ਪੱਖ। ੭. ਕਲਿਯੁਗ। ੮. ਨੀਲ। ੯. ਲੋਹਾ। ੧੦. ਸੁਰਮਾ। ੧੧. ਵਿਸਨੁ ਦਾ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ੍ਨ, ਜੋ ਭੋਜਵੰਸ਼ੀ ਦੇਵਕ ਦੀ ਪੁਤ੍ਰੀ¹ ਦੇਵਕੀ ਦੇ ਗਰਭ ਤੋਂ ਯਦੁਵੰਸ਼ੀ ਵਸੁਦੇਵ ਦੇ ਪੁਤ੍ਰ ਸਨ. ਇਨ੍ਹਾਂ ਦਾ ਜਨਮ ਮਥੁਰਾ ਦੇ ਜੇਲ ਵਿੱਚ ਹੋਇਆ ਅਤੇ ਪਰਵਰਿਸ਼ ਗੋਕਲ ਪਿੰਡ ਵਿੱਚ ਨੰਦ ਗੋਪ ਦੇ ਘਰ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ. ਕ੍ਰਿਸਨ ਜੀ ਵਡੇ ਨੀਤਿਵੇਤਾ ਅਤੇ ਯੋਧਾ ਸਨ, ਇਨ੍ਹਾਂ ਦੀ ਹਿੰਮਤ ਨਾਲ ਯਾਦਵਾਂ ਦਾ ਭਾਰੀ ਪ੍ਰਤਾਪ ਵਧਿਆ. ਇਨ੍ਹਾਂ ਨੇ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰਸੇਨ ਨੂੰ ਮਥੁਰਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਕੌਰਵ ਪਾਂਡਵਾਂ ਦੇ ਯੁੱਧ ਵਿੱਚ ਆਪ ਨੇ ਵਡਾ ਹਿੱਸਾ ਲਿਆ. ਅਰਜੁਨ ਦੇ ਰਥਵਾਹੀ ਬਣਕੇ ਪਾਂਡਵਾਂ ਨੂੰ ਜਿੱਤ ਦਿਵਾਈ. ਗੀਤਾ ਦਾ ਉਪਦੇਸ਼ ਆਪ ਨੇ ਹੀ ਦੇ ਕੇ ਜੰਗ ਤੋਂ ਕਾਇਰ ਹੁੰਦੇ ਅਰਜੁਨ ਨੂੰ ਧੀਰਯ ਦਿੱਤਾ ਸੀ. ਜਰਾਸੰਧ ਦੀ ਲੜਾਈਆਂ ਤੋਂ ਤੰਗ ਆ ਕੇ ਇਨ੍ਹਾਂ ਨੇ ਮਥੁਰਾ ਛੱਡਕੇ ਦ੍ਵਾਰਿਕਾ ਯਾਦਵਾਂ ਦੀ ਰਾਜਧਾਨੀ ਥਾਪੀ. ਕ੍ਰਿਸਨ ਜੀ ਦੀ ਪ੍ਰਧਾਨ ਇਸਤ੍ਰੀਆਂ ਅੱਠ (ਰੁਕਮਿਣੀ, ਕਾਲਿੰਦੀ, ਮਿਤ੍ਰਵਿੰਦਾ, ਸਤ੍ਯਾ, ਨਾਗਨਿਜਿਤੀ, ਜਾਂਬਵਤੀ, ਸੁਸ਼ੀਲਾ, ਸਤ੍ਯਭਾਮਾ, ਲਕ੍ਸ਼੍ਮਣਾ) ਸਨ. ਇਨ੍ਹਾਂ ਤੋਂ ਛੁੱਟ ੧੬੧੦੦ ਹੋਰ ਭੀ ਦੱਸੀਦੀਆਂ ਹਨ. ਜਰ ਫੰਧਕ (ਜੋ ਬਾਲੀ ਦਾ ਅਵਤਾਰ ਲਿਖਿਆ ਹੈ, ਉਸ) ਦੇ ਹੱਥੋਂ ਕ੍ਰਿਸਨ ਜੀ ਦਾ ਦੇਹਾਂਤ ਸੋਮ ਤੀਰਥ (ਪ੍ਰਭਾਸ) ਪੁਰ ਹੋਇਆ. ਆਪ ਦੀ ਉਮਰ ੧੨੫ ਵਰ੍ਹੇ ਦੀ ਸੀ.#ਕ੍ਰਿਸਨ ਜੀ ਦੇ ਰੱਥ ਦੇ ਚਾਰ ਘੋੜੇ- ਸ਼ੈਵਯ, ਸੁਗ੍ਰੀਵ, ਮੇਘਪੁਸਪ ਅਤੇ ਵਲਾਹਕ ਸਨ ਅਤੇ ਰਥਵਾਹੀ ਦਾਰਕ ਸੀ.#ਵਿਸਨੁਪੁਰਾਣ ਅੰਸ਼ ੫. ਅਃ ੧. ਵਿੱਚ ਲੇਖ ਹੈ ਕਿ ਭਗਵਾਨ ਨੇ ਜਗਤ ਦੀ ਰਖ੍ਯਾ ਵਾਸਤੇ ਆਪਣੇ ਦੋ ਕੇਸ਼ ਭੇਜੇ ਸਨ ਇੱਕ ਕਾਲਾ, ਜਿਸ ਤੋਂ ਕ੍ਰਿਸਨ ਹੋਏ, ਦੂਜਾ ਚਿੱਟਾ, ਜਿਸ ਤੋਂ ਬਲਰਾਮ। ੧੨. ਰਿਗਵੇਦ ਦੇ ਮੰਡਲ ੭. ਸੂਕ੍ਤ ੯੬ ਵਿੱਚ ਲਿਖਿਆ ਹੈ ਕਿ ਅੰਸ਼ੁਮਤੀ ਨਦੀ ਦੇ ਕਿਨਾਰੇ ਇੱਕ ਕ੍ਰਿਸਨ ਡਾਕੂ ਸੀ, ਜਿਸ ਦੇ ਨਾਲ ਦਸ ਹਜ਼ਾਰ ਲੁਟੇਰਾ ਰਹਿੰਦਾ ਸੀ. ਇਸ ਨੇ ਪ੍ਰਜਾ ਨੂੰ ਬਹੁਤ ਦੁੱਖ ਦਿੱਤਾ, ਅੰਤ ਨੂੰ ਇੰਦ੍ਰ ਦੇ ਹੱਥੋਂ ਇਸ ਦੀ ਮੌਤ ਹੋਈ। ੧੩. ਪਾਰਬ੍ਰਹਮ. ਕਰਤਾਰ, ਜੋ ਸਭ ਦੀ ਉਤਪੱਤਿ ਅਤੇ ਲੈ ਦਾ ਅਸਥਾਨ ਹੈ.² "ਏਕ ਕ੍ਰਿਸਨੰ ਸਰਵ ਦੇਵਾ." (ਵਾਰ ਆਸਾ) "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ." (ਵਡ ਛੰਤ ਮਃ ੧) ੧੪. ਸੰ. कृशन ਕ੍ਰਿਸ਼ਨ. ਮੋਤੀ। ੧੫. ਦਿਲ ਦੀ ਹਰਕਤ. ਦਿਲ ਦਾ ਸੁਕੜਨਾ ਅਤੇ ਫੈਲਣਾ। ੧੬. ਭਾਈ ਸੰਤੋਖ ਸਿੰਘ ਨੇ ਕ੍ਰਿਸਕ (ਕਿਸਾਨ) ਦੇ ਥਾਂ ਕ੍ਰਿਸਨ ਸ਼ਬਦ ਭੀ ਵਰਤਿਆ ਹੈ. "ਕ੍ਰਿਸਨ ਭਗਤ ਕੋ ਮੇਘਦ ਜਿਸਨੁ." (ਗੁਪ੍ਰਸੂ) ਕ੍ਰਿਸਾਣ ਰੂਪ ਭਗਤ ਨੂੰ ਇੰਦ੍ਰ ਸਮਾਨ ਵਰਖਾ ਦੇਣ ਵਾਲੇ ਹਨ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਭੂ (ਪ੍ਰਿਥਿਵੀ) ਦਾ ਪਤਿ. ਪ੍ਰਿਥਿਵੀਪਾਲਕ. "ਨ ਚਿੰਤ ਭੂਪ ਚਿੱਤ ਧਾਰ, ਰਾਮਰਾਇ ਆਇਹੈਂ" (ਰਾਮਾਵ) ੨. ਸੰ. ਭੋਪ੍ਯ. ਰਾਜੇ ਦਾ ਸਿਪਾਹੀ. "ਜਹਿ ਹੁਤੀ ਸੂਪ। ਤਹਿਂ ਗਏ ਕੂਪ।।" (ਰਾਮਾਵ) ਜਿੱਥੇ ਸੁਰਪਣਖਾ ਸੀ, ਉੱਥੇ ਰਾਵਣ ਦੇ ਸਿਪਾਹੀ ਪੁੰਜੇ....
ਦੇਖੋ, ਕ੍ਸ਼੍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ....
ਦੇਖੋ, ਡਿਗਣਾ। ੨. ਸੰ. ਨ੍ਰਿਗ (नृग) ਭਾਗਵਤ ਅਨੁਸਾਰ ਇਕ੍ਸ਼੍ਵਾਕੁ ਵੰਸ਼ੀ ਇੱਕ ਪ੍ਰਤਾਪੀ ਰਾਜਾ, ਜਿਸ ਨੇ ਪਯੋਸ੍ਣੀ ਨਦੀ ਦੇ ਕਿਨਾਰੇ ਅਨੇਕ ਜੱਗ ਕੀਤੇ. ਇਸ ਦੀ ਦਾਨ ਕੀਤੀ ਗਊ ਇੱਕ ਵਾਰ ਮੁੜ ਇਸ ਦੇ ਵੱਗ ਵਿੱਚ ਆਗਈ ਅਤੇ ਉਹ ਦੁਬਾਰਾ ਦਾਨ ਕੀਤੀ ਗਈ. ਜਿਸ ਬ੍ਰਾਹਮਣ ਨੂੰ ਪਹਿਲੀ ਵਾਰ ਦਾਨ ਵਿੱਚ ਗਊ ਮਿਲੀ ਸੀ ਉਸ ਨੇ ਨ੍ਰਿਗ ਨੂੰ ਸ੍ਰਾਪ ਦਿੱਤਾ ਕਿ ਤੂੰ ਕਿਰਲਾ ਹੋਜਾ. ਇਸ ਕਿਰਲੇ ਦਾ ਕ੍ਰਿਸਨ ਜੀ ਨੇ ਉੱਧਾਰ ਕੀਤਾ. "ਏਕ ਭੂਪ ਛਤ੍ਰੀ ਡਿਗ ਨਾਮਾ." (ਕ੍ਰਿਸਨਾਵ) ਦੇਖੋ, ਨ੍ਰਿਗ....
ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।...