bilaबिल
ਸੰ. बिल. ਧਾ- ਛੇਦ ਕਰਨਾ. ਚੀਰਨਾ। ੨. ਸੰਗ੍ਯਾ- ਖੁੱਡ। ੩. ਕੰਦਰਾ. ਗੁਫਾ. "ਬਿਲ ਬਿਰਥੇ ਚਾਹੈ ਬਹੁ ਬਿਕਾਰ" (ਬਸੰ ਅਃ ਮਃ ੧) ਦੇਹ ਰੂਪੀ ਗੁਫਾ ਵਿੱਚ ਬੈਠਾ ਅੰਤਹਕਰਣ ਵ੍ਰਿਥਾ ਬਹੁਤ ਵਿਕਾਰ ਚਿਤਵਦਾ ਹੈ। ੪. ਸੰ. ਬਿਲ੍ਵ. ਬਿਲ ਦਾ ਬਿਰਛ ਅਤੇ ਫਲ. ਸੰਸਕ੍ਰਿਤ ਵਿੱਚ ਬਿਲ (ਖੁੱਡ) ਅਤੇ ਬਿਲ੍ਵ "ਵ" ਨਾਲ ਭੀ ਸਹੀ ਹਨ. ਵਿਲ ਅਤੇ ਵਿਲ੍ਵ Aegle Marmelos ਇਸ ਦੀ ਤਾਸੀਰ ਗਰਮਖੁਸ਼ਕ ਹੈ. ਇਹ ਪੇਚਿਸ਼ (ਮਰੋੜਾ) ਮਿਟਾਉਂਦਾ ਹੈ. ਬਿਲ ਸ਼ਿਵ ਦਾ ਪ੍ਯਾਰਾ ਬਿਰਛ ਅਤੇ ਫਲ ਹੈ.
सं. बिल. धा- छेद करना. चीरना। २. संग्या- खुॱड। ३. कंदरा. गुफा. "बिल बिरथे चाहै बहु बिकार" (बसं अः मः १) देह रूपी गुफा विॱच बैठा अंतहकरण व्रिथा बहुत विकार चितवदा है। ४. सं. बिल्व. बिल दा बिरछ अते फल. संसक्रित विॱच बिल (खुॱड) अते बिल्व "व" नाल भी सही हन. विल अते विल्व Aegle Marmelos इस दी तासीर गरमखुशक है. इह पेचिश (मरोड़ा) मिटाउंदा है. बिल शिव दा प्यारा बिरछ अते फल है.
ਸੰ. छिद् ਧਾ- ਕਤਰਨਾ, ਟੁਕੜੇ ਕਰਨਾ। ੨. ਸੰਗ੍ਯਾ- ਖੰਡ. ਟੁਕੜਾ। ੩. ਛੇਦਨ ਦਾ ਭਾਵ. ਖੰਡਨ. "ਛੇਦ ਦਿਯੇ ਜਿਨ ਸਤ੍ਰੁ ਸਭੈ." (ਗੁਪ੍ਰਸੂ) ੪. ਨਾਸ਼। ੫. ਅਕਰਨ ਦਾ ਨਿਸ਼ਾਨ। ੬. ਛਿਦ੍ਰ. ਸ਼ੂਰਾਖ਼....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਪਾੜਨਾ. ਦੋ ਖੰਡ ਕਰਨਾ. ਦੇਖੋ, ਚੀਰਣ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਖੁੰਢ....
ਸੰ. ਸੰਗ੍ਯਾ- ਕੰ (ਪਾਣੀ) ਦੀ ਬਣਾਈ ਹੋਈ ਦਰਾਰ. ਉਹ ਖੁੱਡ, ਜੋ ਪਾਣੀ ਦੇ ਵਹਾਉ ਨਾਲ ਬਣੀ ਹੋਵੇ. ਪਹਾੜਾਂ ਵਿੱਚ ਕੰਦਰਾ ਇਸੇ ਤਰਾਂ ਬਣਦੀਆਂ ਹਨ, ਜੋ ਰਿਖੀਆਂ ਦਾ ਨਿਵਾਸ ਅਸਥਾਨ ਹੁੰਦੀਆਂ ਹਨ....
ਸੰ. ਗੁਹਾ. ਸੰਗ੍ਯਾ- ਕੰਦਰਾ। ੨. ਭੌਰਾ. ਤਹਖ਼ਾਨਾ "ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ." (ਮਾਰੂ ਕਬੀਰ) ੩. ਭਾਵ- ਅੰਤਹਕਰਣ. "ਇਸ ਗੁਫਾ ਮਹਿ ਅਖੁਟ ਭੰਡਾਰਾ." (ਮਾਝ ਅਃ ਮਃ ੩) ੪. ਦੇਹ. ਸ਼ਰੀਰ. "ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ." (ਅਨੰਦੁ)...
ਸੰ. बिल. ਧਾ- ਛੇਦ ਕਰਨਾ. ਚੀਰਨਾ। ੨. ਸੰਗ੍ਯਾ- ਖੁੱਡ। ੩. ਕੰਦਰਾ. ਗੁਫਾ. "ਬਿਲ ਬਿਰਥੇ ਚਾਹੈ ਬਹੁ ਬਿਕਾਰ" (ਬਸੰ ਅਃ ਮਃ ੧) ਦੇਹ ਰੂਪੀ ਗੁਫਾ ਵਿੱਚ ਬੈਠਾ ਅੰਤਹਕਰਣ ਵ੍ਰਿਥਾ ਬਹੁਤ ਵਿਕਾਰ ਚਿਤਵਦਾ ਹੈ। ੪. ਸੰ. ਬਿਲ੍ਵ. ਬਿਲ ਦਾ ਬਿਰਛ ਅਤੇ ਫਲ. ਸੰਸਕ੍ਰਿਤ ਵਿੱਚ ਬਿਲ (ਖੁੱਡ) ਅਤੇ ਬਿਲ੍ਵ "ਵ" ਨਾਲ ਭੀ ਸਹੀ ਹਨ. ਵਿਲ ਅਤੇ ਵਿਲ੍ਵ Aegle Marmelos ਇਸ ਦੀ ਤਾਸੀਰ ਗਰਮਖੁਸ਼ਕ ਹੈ. ਇਹ ਪੇਚਿਸ਼ (ਮਰੋੜਾ) ਮਿਟਾਉਂਦਾ ਹੈ. ਬਿਲ ਸ਼ਿਵ ਦਾ ਪ੍ਯਾਰਾ ਬਿਰਛ ਅਤੇ ਫਲ ਹੈ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. ਵਿਕਾਰ. ਸੰਗ੍ਯਾ- ਪ੍ਰਕ੍ਰਿਤਿ ਦਾ ਬਦਲਣਾ. ਹੋਰ ਸ਼ਕਲ ਵਿੱਚ ਹੋਣਾ. ਤਬਦੀਲੀ. "ਤੋਐ ਬਹੁਤ ਬਿਕਾਰਾ." (ਮਃ ੧. ਵਾਰ ਮਲਾ) ਤੋਯੈਃ (ਜਲਾਂ) ਤੋਂ ਹੀ ਅਨੇਕ ਰਸਾਂ ਦਾ ਪਰਿਣਾਮ ਹੈ. ਭਾਵ- ਜਲ ਹੀ ਆਪਣੀ ਸ਼ਕਲ ਬਦਲਕੇ ਅਨੇਕ ਰਸ ਬਣ ਜਾਂਦਾ ਹੈ। ੨. ਰੋਗ। ੩. ਕਾਮ ਕ੍ਰੋਧ ਆਦਿ ਵਿਕਾਰ. ਐਬ. "ਬਿਕਾਰ ਪਾਥਰ ਗਲੇ ਬਾਂਧੇ." (ਮਾਰੂ ਮਃ ੫) ੪. ਦੁੱਖ. "ਬਧੇ ਬਿਕਾਰ ਲਿਖੇ ਬਹੁ ਕਾਗਰ." (ਗਉ ਮਃ ੫) ਜੀਵ ਦੇ ਕਰਮਾਂ ਦਾ ਹਿਸਾਬ ਲਿਖਦੇ ਭਾਰੀ ਖੇਦ ਹੁੰਦਾ ਹੈ। ੫. ਪਾਪ ਕਰਮ। ੬. ਬੇ- ਕਾਰ. ਨਿਕੰਮਾ. ਨਿਕਾਰਾ. "ਨਿਰਮਲ ਬੂੰਦ ਆਕਾਸ ਕੀ ਪਰਿਗਈ ਭੂਮਿ ਬਿਕਾਰ." (ਸ. ਕਬੀਰ) ਕੱਲਰ ਵਿੱਚ ਪੈ ਗਈ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਰੂਪੀਂ. ਰੂਪਾਂ ਵਿੱਚ. "ਸਰਬੀ ਰੰਗੀ ਰੂਪੀ ਤੂਹੈ." (ਆਸਾ ਮਃ ੧) ੨. ਸੰ. रूपिन्. ਵਿ- ਰੂਪ ਵਾਲਾ। ੩. ਤੁੱਲ. ਸਦ੍ਰਿਸ਼. "ਤਰਵਰਰੂਪੀ ਰਾਮ ਹੈ ਫਲਰੂਪੀ ਬੈਰਾਗੁ." (ਸ. ਕਬੀਰ)...
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...
वृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਦੇਖੋ, ਬਿਕਾਰ. "ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ." (ਸ੍ਰੀ ਮਃ ੧)...
ਦੇਖੋ, ਬਿਲ ੪....
ਦੇਖੋ, ਬਿਰਖ ੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਪ੍ਰਾ. ਸਹੇਲੀ. ਸੰ. ਸਖੀ "ਸਹੀਆਂ ਵਿਚਿ ਫਿਰੈ ਸੁਹੇਲੀ." (ਸ੍ਰੀ ਛੰਤ ਮਃ ੪) "ਸੋਈ ਸਹੀ ਸੰਦੇਹ ਨਿਵਾਰੈ." (ਗਉ ਬਾਵਨ ਕਬੀਰ) ਸ਼ਸ਼ਕੀ. ਸਹੇ ਦੀ ਮਦੀਨ। ੩. ਫ਼ਾ. [سہی] ਵਿ- ਸਿੱਧਾ. ਰਾਸ੍ਤ। ੪. ਅ਼. [سحیح] ਸਹੀਹ. ਕ੍ਰਿ. ਵਿ- ਬਿਨਾ ਸੰਸੇ. ਨਿਸ਼ਚੇ ਕਰਕੇ. "ਹੈ ਤਉ ਸਹੀ ਲਖੈ ਜਉ ਕੋਈ." (ਗਉ ਬਾਵਨ ਕਬੀਰ) ੫. ਠੀਕ. ਯਥਾਰਥ. "ਸੁਣੀਐ ਸਿਖ ਸਹੀ." (ਵਾਰ ਰਾਮ ੧. ਮਃ ੧) "ਜਿਨੀ ਚਲਣੁ ਸਹੀ ਜਾਣਿਆ." (ਵਡ ਮਃ ੩. ਅਲਾਹਣੀ) "ਭਜਨ ਰਾਮ ਕੋ ਸਹੀ." (ਸੋਰ ਮਃ ੯) ੬. ਸੰਗ੍ਯਾ- ਨਿਰਣਾ. "ਮਿਲਿ ਸਾਧਹ ਕੀਨੋ ਸਹੀ." (ਸਾਰ ਮਃ ੫) ੭. ਹਸ੍ਤਾਕ੍ਸ਼੍ਰ. ਦਸ੍ਤਖ਼ਤ਼ "ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ." (ਗੁਪ੍ਰਸੂ) ੮. ਹਿਸਾਬ ਦੀ ਵਹੀ. ੯. ਦੇਖੋ, ਸਹਨ. "ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ." (ਜਸਾ)...
ਸੰ. विल. ਧਾ- ਛਿਦ੍ਰ ਕਰਨਾ (ਛੇਦਣਾ), ਫੈਂਕਣਾ, ਪ੍ਰੇਰਨਾ, ਓਢਣਾ। ੨. ਦੇਖੋ, ਬਿਲ....
ਦੇਖੋ, ਬਿਲ ੪....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [پیچش] ਸੰ. प्रवाहिका- ਪ੍ਰਵਾਹਿਕਾ ਅਥਵਾ मुररातिसार- ਮੁਰਰਾਤਿਸਾਰ. Dysentery. ਲੀਹ. ਇਸ ਦੇ ਕਾਰਣ ਹਨ- ਮੈਲਾ ਪਾਣੀ ਦੁੱਧ ਪੀਣਾ, ਸੜੇ ਫਲ ਅੰਨ ਮਾਸ ਖਾਣੇ ਖਾਣ ਵਾਲੀ ਚੀਜਾਂ ਤੇ ਮੱਖੀਆਂ ਦਾ ਬੈਠਣਾ, ਬਹੁਤ ਖਾਣਾ, ਬਿਨਾ ਭੁੱਖ ਖਾਣਾ, ਮਲ ਨੂੰ ਰੋਕ ਰੱਖਣਾ, ਬਹੁਤ ਪਾਣੀ ਪੀਣਾ, ਤਿੱਖੇ ਗਰਮ ਪਦਾਰਥ ਖਾਣੇ ਪੀਣੇ ਆਦਿ.#ਇਸ ਦੇ ਲੱਛਣ ਹਨ- ਮਰੋੜ ਨਾਲ ਦਸਤ ਆਉਣੇ, ਅਣਪਚਿਆ ਅੰਨ ਆਂਉਂ ਨਾਲ ਖਾਰਿਜ ਹੋਣਾ, ਆਂਤ ਦਾ ਬੋਲਣਾ, ਅੰਤੜੀ ਤੋਂ ਲਹੂ ਆਉਣਾ, ਥੋੜਾ ਥੋੜਾ ਤਾਪ ਹੋਣਾਂ, ਕਦੇ ਕਬਜ ਹੋਣੀ, ਰਾਤ ਨੂੰ ਪਸੀਨਾ ਆਉਣਾ ਆਦਿ.#ਇਸ ਦੇ ਇਲਾਜ ਹਨ-#(੧) ਥੋੜਾ ਇਰੰਡੀ ਦਾ ਤੇਲ ਦੁੱਧ ਵਿੱਚ ਪੀਣਾ.#(੨) ਬਿਲ ਦਾ ਗੁੱਦਾ ਉਬਾਲਕੇ ਚਾਇ ਵਾਂਙ ਪੀਣਾ.#(੩) ਕੁੜਾ ਛਾਲ, ਅਤੀਸ, ਮੋਥਾ, ਬਾਲਛੜ, ਲੋਧ, ਚੰਨਣ ਦਾ ਬੂਰ, ਬਹੇੜਾ, ਅਨਾਰਦਾਣਾ, ਪਲਾਹਜੜੀ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ.#(੪) ਈਸਬਗੋਲ ਦਾ ਬੁਰਾਦਾ ਸ਼ਰਬਤ ਅੰਜਵਾਰ ਨਾਲ ਫੱਕਣਾ.#(੫) ਡੇਢ ਤੋਲਾ ਈਸਬਗੋਲ ਬਦਾਮਰੋਗਨ ਨਾਲ ਝੱਸਕੇ ਦੋ ਤੋਲੇ ਸ਼ਰਬਤ ਬਨਫ਼ਸ਼ਾ ਨਾਲ ਫੱਕਣੀ.#(੬) ਸੌਂਫ ਅਤੇ ਜੰਗਹਰੜਾਂ ਨੂੰ ਘੀ ਵਿੱਚ ਭੁੰਨਕੇ ਉਨ੍ਹਾਂ ਨੂੰ ਬਰੀਕ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਸਵੇਰੇ ਅਤੇ ਸੰਝ ਛੀ ਛੀ ਮਾਸ਼ੇ ਦੀ ਫੱਕੀ ਲੈਣੀ....
ਦੇਖੋ, ਮਰੋਰ ਅਤੇ ਮਰੋਰਨਾ। ੨. ਢਿੱਡਪੀੜ। ੩. ਸੰ. मुररातिसार- ਮੁਰਰਾਤਿਸਾਰ. ਦੇਖੋ, ਪੈਚਿਸ਼....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਪ੍ਰਿਯ. ਪ੍ਰਿਯਤਾ ਧਾਰਨ ਵਾਲਾ. ਮਿਤ੍ਰ#ਜਾਨੈ ਰਾਗ ਰਾਗਿਨੀ ਕਬਿੱਤ ਰਸ ਦੋਹਾ ਛੰਦ#ਜਪ ਤਪ ਤੇਗ ਤ੍ਯਾਗ ਹੋਵੈ ਦ੍ਰਿਢ ਤਨ ਕਾ,#"ਮਹਬੂਬ" ਉਰਝ ਨ ਦੇਖ ਸਕੈ ਮਿਤ੍ਰਨ ਕੀ#ਚਿਤ੍ਰ ਹਰ ਭਾਂਤ ਮੇ ਰਿਚੈਯਾ ਨੁਕਤਨ ਕਾ,#ਜਾਂ ਸੇ ਜੋ ਕਬੂਲੈ ਸੋ ਨ ਭੂਲੈ, ਭੂਲੇ ਮਾਫ ਕਰੈ#ਸਾਫਦਿਲ ਆਕਿਲ ਖਿਲੰਯਾ ਹਰਫਨ ਕਾ,#ਨੇਕੀ ਸੇ ਨ ਨ੍ਯਾਰਾ ਰਹੈ ਬਦੀ ਸੇ ਕਿਨਾਰਾ ਗਹੈ#ਏਸਾ ਮਿਲੈ ਪ੍ਯਾਰਾ ਤੋ ਗੁਜਾਰਾ ਚਲੈ ਮਨ ਕਾ.#੨. ਪਯਾਲਹ. ਪ੍ਯਾਲਾ. "ਮਦਿਰਾ ਕੇ ਸੇ ਪ੍ਯਾਰੇ." (ਚਰਿਤ੍ਰ ੨੨੦) ਨੇਤ੍ਰ ਮਾਨੋ ਮਦਿਰਾ ਦੇ ਪ੍ਯਾਲੇ (ਜਾਮ) ਹਨ....