lagurhaलगुड़
ਦੇਖੋ, ਲਗੜ। ੨. ਸੰ. ਸੰਗ੍ਯਾ- ਲੱਠ. ਕੁਤਕਾ. ਡੰਡਾ. ਸਲੋਤਰ. ਮੁਤਹਿਰੀ.
देखो, लगड़। २. सं. संग्या- लॱठ. कुतका. डंडा. सलोतर. मुतहिरी.
ਇੱਕ ਸ਼ਿਕਾਰੀ ਪੰਛੀ, ਜੋ ਕਾਲੀ ਅੱਖ ਵਾਲਾ ਹੁੰਦਾ ਹੈ. ਇਹ ਝਗਰ (ਝਗੜ) ਦੀ ਮਦੀਨ ਹੈ. ਇਹ ਨਰ ਮਾਦਾ ਮਿਲਕੇ ਉਸਦਾ ਸ਼ਿਕਾਰ ਕਰਦੇ ਹਨ. ਇਸ ਦਾ ਕੱਦ ਝਗਰ ਨਾਲੋਂ ਵਡਾ ਹੁੰਦਾ ਹੈ. ਲਗੜ ਬਾਰਾਂ ਮਹੀਨੇ ਸ਼ਿਕਾਰ ਕਰਦਾ ਹੈ ਅਤੇ ਚਰਗ ਨਾਲੋਂ ਬਹੁਤ ਵਫਾਦਾਰ ਹੈ. ਇਹ ਸਦਾ ਪੰਜਾਬ ਵਿੱਚ ਰਹਿਂਦਾ ਅਤੇ ਇੱਥੇ ਹੀ ਆਂਡੇ ਦਿੰਦਾ ਹੈ। ਦੇਖੋ, ਸ਼ਿਕਾਰੀ ਪੰਛੀ...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਲਾਠੀ. ਯਸ੍ਟਿ। ੨. ਖੂਹ ਖਰਾਸ ਚਰਖਾ ਆਦਿ ਯੰਤ੍ਰਾਂ ਦੀ ਧੁਰ (axle)...
ਤੁ. [کُتکہ] ਸੰਗ੍ਯਾ- ਛੋਟਾ ਅਤੇ ਮੋਟਾ ਸੋਟਾ. ਦੇਖੋ, ਕ੍ਰਿਪਾਲਦਾਸ....
ਸੰਗ੍ਯਾ- ਦੰਡ. ਸੋਟਾ. "ਜਮ ਕਾਲੁ ਸਹਹਿ ਸਿਰਿ ਡੰਡਾ ਹੇ." (ਸੋਹਿਲਾ) ੨. ਸੰਨ੍ਯਾਸੀ ਦਾ ਦੰਡ. "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)...
ਸੰ. ਤੋਤ੍ਰ. ਸੰਗ੍ਯਾ- ਡੰਡਾ. ਸੋਟਾ। ੨. ਅੰਕੁਸ਼. ਇਹ ਸ਼ਬਦ ਤੁਦ੍ ਧਾਤੁ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਤਾੜਨਾ। ੩. ਦੇਖੋ, ਸਾਲਿਹੋਤ੍ਰ....