dandāडंडा
ਸੰਗ੍ਯਾ- ਦੰਡ. ਸੋਟਾ. "ਜਮ ਕਾਲੁ ਸਹਹਿ ਸਿਰਿ ਡੰਡਾ ਹੇ." (ਸੋਹਿਲਾ) ੨. ਸੰਨ੍ਯਾਸੀ ਦਾ ਦੰਡ. "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)
संग्या- दंड. सोटा. "जम कालु सहहि सिरि डंडा हे." (सोहिला) २. संन्यासी दा दंड. "डंडा मुंद्रा खिंथा आधारी." (बिला कबीर)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. दण्ड्. ਧਾ- ਤਾੜਨਾ, ਜੁਰਮਾਨਾ ਕਰਨਾ। ੨. ਸੰਗ੍ਯਾ- ਡੰਡਾ. ਸੋਟਾ। ੩. ਸਜ਼ਾ। ੪. ਜੁਰਮਾਨਾ। ੫. ਚਾਰ ਹੱਥ ਦੀ ਲੰਬਾਈ। ੬. ਸੱਠ ਪਲ ਦਾ ਸਮਾਂ ਇੱਕ ਘੜੀ. "ਪਰਸਾਦ ਛਕਕੈ ਏਕ ਦੰਡ ਵਿਰਾਜ." (ਪੰਪ੍ਰ) ੭. ਯਮ। ੮. ਟਾਹਣਾ. ਕਾਂਡ। ੯. ਦੇਖੋ, ਤ੍ਰਿਦੰਡ....
ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ....
ਦੇਖੋ, ਕਾਲ. "ਕਾਲੁ ਨ ਚਾਂਪੈ ਹਰਿਗੁਣ ਗਾਇ. (ਓਅੰਕਾਰ) ੨. ਦੇਖੋ, ਕਾਲੂ। ੩. ਕਲ੍ਹ. ਕਲ੍ਯ. ਵੀਤ ਗਿਆ ਦਿਨ. "ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ." (ਜੈਜਾ ਮਃ ੯)...
ਸੰਗ੍ਯਾ- ਰਚਨਾ. ਸ੍ਰਿਸ੍ਟਿ. "ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ." (ਆਸਾ ਮਃ ੧) ੨. ਕ੍ਰਿ. ਵਿ- ਸਿਰਪਰ. ਸਿਰ ਤੇ. "ਸਿਰਿ ਲਗਾ ਜਮਡੰਡੁ." (ਵਾਰ ਜੈਤ) "ਪੁਰੀਆਂ ਖੰਡਾਂ ਸਿਰਿ ਕਰੇ ਇਕ ਪੈਰਿ ਧਿਆਏ." (ਮਃ ੧. ਵਾਰ ਸਾਰ) ਜੇ ਪੁਰੀਆਂ ਅਤੇ ਖੰਡਾਂ ਨੂੰ ਸਿਰ ਤੇ ਚੁੱਕਕੇ ਇੱਕ ਪੈਰ ਤੇ ਖੜਾ ਅਰਾਧਨ ਕਰੇ. ੩. ਉੱਪਰ. ਉੱਤੇ। ੪. ਸ੍ਰਿਜ (ਰਚ) ਕੇ. ਦੇਖੋ, ਸ੍ਰਿਜ। ੫. ਵਿ- ਸ਼ਿਰੋਮਣਿ. ਵਧੀਆ. "ਸਭਨਾ ਉਪਾਵਾ ਸਿਰਿ ਉਪਾਉ ਹੈ." (ਵਾਰ ਗੂਜ ੧. ਮਃ ੩) ੬. ਸੰ ਸ਼ਿਰਿ. ਸੰਗ੍ਯਾ- ਤਲਵਾਰ। ੭. ਤੀਰ। ੮. ਪਤੰਗਾ. ਭਮੱਕੜ....
ਸੰਗ੍ਯਾ- ਦੰਡ. ਸੋਟਾ. "ਜਮ ਕਾਲੁ ਸਹਹਿ ਸਿਰਿ ਡੰਡਾ ਹੇ." (ਸੋਹਿਲਾ) ੨. ਸੰਨ੍ਯਾਸੀ ਦਾ ਦੰਡ. "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)...
ਸੰਗ੍ਯਾ- ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. "ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ." (ਸੂਹੀ ਛੰਤ ਮਃ ੧) "ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ." (ਅਨੰਦੁ) ੨. ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸੋਹਿਲਾ" ਸਿਰਲੇਖ ਹੇਠ ਇੱਕ ਖਾਸ ਬਾਣੀ, ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. "ਤਿਤੁ ਘਰਿ ਗਾਵਹੁ ਸੋਹਿਲਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋਈ ਹੈ....
ਦੇਖੋ, ਸੰਨਿਆਸ ਅਤੇ ਸੰਨਿਆਸੀ....
ਦੇਖੋ, ਮੁਦ੍ਰਾ। ੨. ਯੋਗੀਆਂ ਦੇ ਕਰਣਕੁੰਡਲ. "ਡੰਡਾ ਮੁੰਦ੍ਰਾ ਖਿੰਬਾ ਆਧਾਰੀ." (ਬਿਲਾ ਕਬੀਰ) ਮੁੰਦ੍ਰਾ, ਬਲੌਰ ਗੈਂਡੇ ਦੇ ਸਿੰਗ ਅਤੇ ਸੁਵਰਣ ਦੀ ਹੋਇਆ ਕਰਦੀ ਹੈ। ੩. ਸੰਯਮ. ਵਿਕਾਰਾਂ ਨੂੰ ਮੁੰਦਣ ਦੀ ਕ੍ਰਿਯਾ. "ਮੁੰਦ੍ਰਾ ਤੇ ਘਟ ਭੀਤਰਿ ਮੁਦ੍ਰਾ." (ਗਉ ਮਃ ੧)...
ਕੰਥਾ. ਗੋਦੜੀ. "ਜੋਗੁ ਨ ਖਿੰਥਾ ਜੋਗੁ ਨ ਡੰਡੈ." (ਸੂਹੀ ਮਃ ੧) ੨. ਦੇਹ. ਸ਼ਰੀਰ. "ਖਿੰਥਾ ਜਲਿ ਕੁਇਲਾ ਭਈ." (ਸ. ਕਬੀਰ)...
ਦੇਖੋ, ਅਧਾਰੀ। ੨. ਸੰਗ੍ਯਾ- ਆਸ਼੍ਰਯ. ਆਸਰਾ. "ਸਭਨਾ ਜੀਆ ਕਾ ਆਧਾਰੀ." (ਮਾਰੂ ਸੋਲਹੇ ਮਃ ੩) ੩. ਝੋਲੀ. ਥੈਲੀ "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....