kāima, kāimuकाइम, काइमु
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)
अ़. [قائم] क़ायम. वि- स्थिर. ठहिरिआ होइआ. "काइमु दाइमु सदा पातिसाही." (गउ रविदास)
ਦੇਖੋ, ਅਸਥਿਰ ਅਤੇ ਇਸਥਿਰ....
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਅ਼. [دائِم] ਦਾਯਮ ਅਤੇ [دائِما] ਕ੍ਰਿ. ਵਿ- ਨਿਤ੍ਯ. ਹਮੇਸ਼. ਸਦੈਵ. "ਕਰਿ ਫਕਰੁ ਦਾਇਮ." (ਤਿਲੰ ਕਬੀਰ) "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...